ਹਾਈਵੇਅ 'ਤੇ ਕਾਰ ਨੂੰ ਲੱਗੀ ਅੱਗ, ਅੰਮ੍ਰਿਤਸਰ ਤੋਂ ਪਰਤ ਰਹੇ ਸ਼ਿਮਲਾ ਦੇ ਪਰਿਵਾਰ ਲਈ ਕਿਵੇਂ ਫ਼ਰਿਸ਼ਤੇ ਬਣੇ ਰਾਹਗੀਰ?
ਸੜਕ ਸੁਰੱਖਿਆ ਟੀਮ ਦੇ ਇੰਚਾਰਜ ਏਐੱਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਐਕਸਯੂਵੀ ਗੱਡੀ ਨੰਬਰ HP 63 C 4315, ਜੋ ਬਲਾਚੌਰ ਤੋਂ ਰੋਪੜ ਵੱਲ ਜਾ ਰਹੀ ਸੀ ਅਤੇ ਜਿਸ ਨੂੰ ਸੰਜੀਵ (ਨਿਵਾਸੀ ਸੰਜੌਲੀ, ਸ਼ਿਮਲਾ, ਹਿਮਾਚਲ ਪ੍ਰਦੇਸ਼) ਚਲਾ ਰਹੇ ਸਨ, ਬਾਰੇ ਸੂਚਨਾ ਮਿਲੀ। ਉਹ ਆਪਣੇ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ਿਮਲਾ ਵੱਲ ਜਾ ਰਹੇ ਸਨ।
Publish Date: Mon, 06 Apr 2026 01:37 PM (IST)
Updated Date: Mon, 06 Apr 2026 01:41 PM (IST)
ਸੰਵਾਦ ਸਹਿਯੋਗੀ, ਕਾਠਗੜ੍ਹ: ਰੋਪੜ-ਬਲਾਚੌਰ ਨੈਸ਼ਨਲ ਹਾਈਵੇਅ 'ਤੇ ਪਿੰਡ ਭਰਥਲਾ ਦੇ ਕੋਲ ਟੋਲ ਪਲਾਜ਼ਾ ਦੇ ਨਜ਼ਦੀਕ ਕਾਰ ਦਾ ਸਟੀਅਰਿੰਗ ਫੇਲ੍ਹ ਹੋਣ ਕਾਰਨ ਪਲਟਦੇ ਹੋਏ ਖੰਭੇ ਨਾਲ ਟਕਰਾ ਗਈ, ਜਿਸ ਕਾਰਨ ਉਸ ਨੂੰ ਅੱਗ ਲੱਗ ਗਈ। ਇਸ ਹਾਦਸੇ 'ਚ ਕਾਰ ਸਵਾਰ ਇੱਕੋ ਪਰਿਵਾਰ ਦੇ ਮੈਂਬਰਾਂ ਦਾ ਵਾਲ-ਵਾਲ ਬਚਾਅ ਹੋ ਗਿਆ।
ਸੜਕ ਸੁਰੱਖਿਆ ਟੀਮ ਦੇ ਇੰਚਾਰਜ ਏਐੱਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਐਕਸਯੂਵੀ ਗੱਡੀ ਨੰਬਰ HP 63 C 4315, ਜੋ ਬਲਾਚੌਰ ਤੋਂ ਰੋਪੜ ਵੱਲ ਜਾ ਰਹੀ ਸੀ ਅਤੇ ਜਿਸ ਨੂੰ ਸੰਜੀਵ (ਨਿਵਾਸੀ ਸੰਜੌਲੀ, ਸ਼ਿਮਲਾ, ਹਿਮਾਚਲ ਪ੍ਰਦੇਸ਼) ਚਲਾ ਰਹੇ ਸਨ, ਬਾਰੇ ਸੂਚਨਾ ਮਿਲੀ। ਉਹ ਆਪਣੇ ਪਰਿਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ਿਮਲਾ ਵੱਲ ਜਾ ਰਹੇ ਸਨ।
ਜਦੋਂ ਕਾਰ ਭਰਥਲਾ ਦੇ ਕੋਲ ਟੋਲ ਪਲਾਜ਼ਾ ਬੱਛੂਆਂ ਦੇ ਨਜ਼ਦੀਕ ਪਹੁੰਚੀ ਤਾਂ ਸਟੀਅਰਿੰਗ ਫੇਲ੍ਹ ਹੋ ਗਿਆ, ਜਿਸ ਕਾਰਨ ਕਾਰ ਖੰਭੇ ਨਾਲ ਟਕਰਾ ਕੇ ਪਲਟ ਗਈ ਤੇ ਕਾਰ ਨੂੰ ਅੱਗ ਲੱਗ ਗਈ। ਹਾਦਸੇ 'ਚ ਸੰਜੀਵ ਪੁਰੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ। ਮੌਕੇ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਡਾਕਟਰੀ ਸਹਾਇਤਾ ਦਿੱਤੀ ਗਈ। ਰਾਹਗੀਰਾਂ ਦੀ ਮਦਦ ਨਾਲ ਕਾਰ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ।