ਬੀਡੀਸੀ ’ਚ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖ਼ੂਨਦਾਨ ਕੈਂਪ 25 ਨੂੰ
ਬੀਡੀਸੀ ਵਿਖੇ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖ਼ੂਨਦਾਨ ਕੈਂਪ 25 ਨੂੰ
Publish Date: Thu, 20 Nov 2025 06:08 PM (IST)
Updated Date: Thu, 20 Nov 2025 06:10 PM (IST)
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ ਨਵਾਂਸ਼ਹਿਰ : ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹੀਦੀ ਸ਼ਹਾਦਤ ਨੂੰ ਸਮਰਪਿਤ ਸਵੈ-ਇਛੁੱਕ ਖ਼ੂਨਦਾਨ ਕੈਂਪ 25 ਨਵੰਬਰ ਨੂੰ ਬੀਡੀਸੀ ਬਲੱਡ ਸੈਂਟਰ ਰਾਹੋਂ ਰੋਡ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਸਮਰਪਿਤ ਖ਼ੂਨਦਾਨ ਕੈਂਪ ਸਵੇਰੇ 10 ਵਜੇ ਆਰੰਭ ਹੋਵੇਗਾ। ਸੰਸਥਾ ਦੇ ਪ੍ਰਧਾਨ ਐਡਵੋਕੇਟ ਸੁਲਕਸ਼ਨ ਸਰੀਨ, ਮੀਤ ਪ੍ਰਧਾਨ ਜੀਐੱਸ ਤੂਰ, ਸਕੱਤਰ ਜੇਐੱਸ ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਨੇ ਖ਼ੂਨਦਾਨੀ ਫ਼ਰਿਸ਼ਤਿਆਂ ਨੂੰ ਅਪੀਲ ਕੀਤੀ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਇਸ ਪਵਿੱਤਰ ਦਿਵਸ ਤੇ ਖੂਨਦਾਨ ਕਰਨ ਦਾ ਮੌਕਾ ਹਾਸਲ ਕੀਤਾ ਜਾਵੇ। ਬੀਟੀਓ ਡਾ. ਅਜੇ ਬੱਗਾ ਤੇ ਡਾ. ਨਿੱਤੀਕਾ ਪੁਰੀ ਪੈਥੋਲੌਜਿਸਟ ਨੇ ਦੱਸਿਆ ਕਿ 18 ਤੋਂ 65 ਸਾਲ ਤਕ ਦੇ ਉਹ ਤੰਦਰੁਸਤ ਵਿਅਕਤੀ ਸਵੈ ਇਛੁੱਕ ਤੌਰ ’ਤੇ ਖ਼ੂਨਦਾਨ ਕਰ ਸਕਦੇ ਹਨ। ਜਿਨ੍ਹਾਂ ਦਾ ਸਰੀਰਕ ਵਜਨ 45 ਕਿਲੋ ਤੋਂ ਵੱਧ ਹੋਵੇ, ਹੀਮੋਗਲੋਬਿਨ 12.5 ਪ੍ਰਤੀਸ਼ਤ ਗ੍ਰਾਮ ਹੋਵੇ ਅਤੇ ਉਹ ਕਿਸੇ ਕਰੌਨਿਕ ਬਿਮਾਰੀ ਤੋਂ ਪੀੜਤ ਨਾ ਹੋਣ, ਡਾਕਟਰੀ ਪ੍ਰਵਾਨਗੀ ਉਪਰੰਤ ਖ਼ੂਨਦਾਨ ਕਰ ਸਕਦੇ ਹਨ।