ਸਰਕਾਰੀ ਸਕੂਲ ਸਰਹਾਲ ਕਾਜ਼ੀਆਂ ਦੇ ਬੱਚਿਆਂ ਨੂੰ ਬਲੇਜ਼ਰ ਵੰਡੇ
ਸਰਕਾਰੀ ਸਕੂਲ ਸਰਹਾਲ ਕਾਜ਼ੀਆਂ ਦੇ ਬੱਚਿਆਂ ਨੂੰ ਬਲੇਜ਼ਰ ਵੰਡੇ ਗਏ
Publish Date: Thu, 04 Dec 2025 04:03 PM (IST)
Updated Date: Thu, 04 Dec 2025 04:05 PM (IST)
ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਪ੍ਰਵਾਸੀ ਭਾਰਤੀ ਬਲਵੀਰ ਸਿੰਘ ਯੂਐਸਏ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਰਹਾਲ ਕਾਜ਼ੀਆ ਦੇ ਸਾਰੇ ਵਿਦਿਆਰਥੀਆਂ ਨੂੰ ਬਲੇਜ਼ਰ ਦੀ ਵੰਡ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੈਕ ਸੁਰਜੀਤ ਸੈਂਪਲੇ ਨੇ ਦੱਸਿਆ ਕਿ ਇਹ ਪਰਿਵਾਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਦੀਆਂ ਦੇ ਮੌਸਮ ਦੇ ਦੌਰਾਨ ਬੱਚਿਆਂ ਨੂੰ ਵਰਦੀਆਂ ਵੰਡਦਾ ਆ ਰਿਹਾ ਹੈ। ਇਸ ਵਾਰ ਸਕੂਲ ਦੇ ਸਾਰੇ ਬੱਚਿਆਂ ਨੂੰ ਬਲੇਜਰ ਦੀ ਵੰਡ ਕੀਤੀ ਗਈ। ਇਸ ਮੌਕੇ ਰਜਿੰਦਰ ਕੁਮਾਰ ਮਜਾਰੀ ਸਕੂਲ ਮੁਖੀ ਨੇ ਬਲਵੀਰ ਸਿੰਘ ਯੂਐਸਏ ਅਤੇ ਸਮੂਹ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਅੱਗੇ ਤੋਂ ਵੀ ਇਹ ਪਰਿਵਾਰ ਸਕੂਲ ਲਈ ਇਸੇ ਤਰ੍ਹਾਂ ਸੇਵਾ ਕਰਦਾ ਰਹੇਗਾ। ਇਸ ਮੌਕੇ ਸਕੂਲ ਮੁਖੀ ਰਜਿੰਦਰ ਕੁਮਾਰ ਮਜਾਰੀ, ਲੈਕ ਸੁਰਜੀਤ ਸੈਂਪਲੇ, ਸੁਰਿੰਦਰ ਕੁਮਾਰ ਚੱਢਾ, ਡਾ ਸ਼ਾਦੀ ਲਾਲ, ਲੈਕ ਪਰਮਜੀਤ ਸਿੰਘ,ਨਰੇਸ਼ ਕੁਮਾਰ, ਲਖਵੀਰ ਸਿੰਘ, ਨੇਕੀ ਮਹੇ, ਰਾਜਕੁਮਾਰ, ਅਮਨਦੀਪ ਬਾਂਸਲ, ਸੁਰਜੀਤ ਪਹਿਲਵਾਨ, ਏਐਸਆਈ ਪ੍ਰਿਥੀ ਪਾਲ ਭਾਟੀਆ, ਭਾਵਨਾ ਭਾਟੀਆ, ਪ੍ਰਭਜੋਤ ਕੌਰ, ਗੀਤਾ ਰਾਣੀ, ਊਸ਼ਾ ਰਾਣੀ, ਕੁਲਵਿੰਦਰ ਕੌਰ, ਹਾਂ ਹਾਜ਼ਰ ਸਨ।