ਮੁੱਖ ਮੰਤਰੀ ਧਾਰਮਿਕ ਮਾਮਲਿਆਂ ’ਚ ਦਖਲ ਨਾ ਦੇਣ : ਸ਼ਰਮਾ
ਭਾਜਪਾ ਨੇਤਾ ਅਸ਼ਵਨੀ ਸ਼ਰਮਾ ਤੇ ਲੀਡਰਸ਼ਿੱਪ ਮਜਾਰਾ ਰਾਜਾ ਸਾਹਿਬ ਨਤਮਸਤਕ ਹੋਣ ਪੁੱਜੀ
Publish Date: Thu, 22 Jan 2026 09:07 PM (IST)
Updated Date: Fri, 23 Jan 2026 04:16 AM (IST)

ਭਾਜਪਾ ਨੇਤਾ ਅਸ਼ਵਨੀ ਸ਼ਰਮਾ ਤੇ ਲੀਡਰਸ਼ਿਪ ਮਜਾਰਾ ਰਾਜਾ ਸਾਹਿਬ ਨਤਮਸਤਕ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਪੰਜਾਬ ਭਾਜਪਾ ਦੀ ਕੋਰ ਕਮੇਟੀ ਅਤੇ ਸੀਨੀਅਰ ਲੀਡਰਸ਼ਿਪ ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਦਰਬਾਰ ਵਿਚ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਉਨ੍ਹਾਂ ਨੇ ਰਾਜਾ ਸਾਹਿਬ ਦੇ ਦਰਬਾਰ ਰਸੋਖਾਨਾ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਜਾ ਸਾਹਿਬ ਦੇ ਸਥਾਨ ਤੇ ਪਾਰਟੀ ਵੱਲੋਂ ਅਸੀਂ ਆਏ ਹਾਂ ਅਤੇ ਗੁਰੂ ਘਰ ਦੇ ਅੰਦਰ ਵੀ ਮੱਥਾ ਟੇਕਿਆ ਘਰ ਦੇ ਅੰਦਰ ਵੀ ਮੱਥਾ ਟੇਕਿਆ ਅਤੇ ਇਥੋਂ ਦੀ ਜਿਹੜੀ ਮੈਨੇਜਮੈਂਟ ਕਮੇਟੀ ਉਹਦੇ ਨਾਲ ਵੀ ਗੱਲਬਾਤ ਕੀਤੀ ਹੈ। ਇਸ ਸਥਾਨ ਦੇ ਅੰਦਰ ਇੱਕ ਅਲਗ ਤਰਾਂ ਦੀ ਸਕਾਰਾਤਮਕ ਊਰਜਾ ਹੈ ਉਹਦਾ ਅਨੁਭਵ ਹੋਇਆ। ਮੈਂ ਅੰਦਰ ਵੀ ਇੱਕ ਗੱਲ ਕਹਿ ਰਿਹਾ ਸੀ ਕਿ ਸਬੱਬ ਐਸਾ ਬਣਿਆ ਕਿ ਰਾਜਾ ਸਾਹਿਬ ਨੇ ਸਾਨੂੰ ਬੁਲਾਣਾ ਹੀ ਸੀ ਆਸ਼ੀਰਵਾਦ ਹੀ ਦੇਣਾ ਸੀ ਕਿਰਪਾ ਹੀ ਪਾਰਟੀ ਦੇ ਸਭ ਲੋਕਾਂ ਦੇ ਉੱਤੇ ਕਰਨੀ ਸੀ ਅਤੇ ਸਾਨੂੰ ਇੱਥੇ ਆ ਕੇ ਮੱਥਾ ਟੇਕਣ ਦਾ ਮੌਕਾ ਮਿਲਿਆ। ਇੱਥੇ ਪੰਜਾਬ ਹੀ ਨਹੀਂ ਅਲੱਗ ਅਲੱਗ ਇਲਾਕਿਆਂ ਤੋਂ ਲੋਕ ਆਪਣੀਆਂ ਮੁਰਾਦਾਂ ਲੈ ਕੇ ਆਪਣੀ ਅਰਦਾਸ ਇੱਥੇ ਕਰਨ ਆਉਂਦੇ ਨੇ ਅਤੇ ਸ਼ੁਕਰਾਨਾ ਕਰਨ ਵੀ ਆਉਂਦੇ ਨੇ। ਲੇਕਿਨ ਪਿਛਲੇ ਦਿਨੀ ਜਿਸ ਪ੍ਰਕਾਰ ਮੁੱਖ ਮੰਤਰੀ ਜੀ ਦਾ ਜੋ ਬਿਆਨ ਆਇਆ ਸਰੂਪਾਂ ਨੂੰ ਲੈ ਕੇ ਸਾਡੇ ਲਈ ਆਪਣੇ ਪਵਿੱਤਰ ਗ੍ਰੰਥ ਨੇ ਉਹ ਈਸ਼ਵਰ ਦਾ ਰੂਪ ਨੇ, ਬਿਨਾਂ ਸੋਚੇ ਸਮਝੇ ਬਿਨਾਂ ਸਿਰਫ ਅਖਬਾਰ ਦੀਆਂ ਸੁਰਖੀਆਂ ਬਣਨ ਲਈ ਅਤੇ ਉਨ੍ਹਾਂ ਨੂੰ ਜਿਸ ਤਰ੍ਹਾਂ ਆਦਤ ਹੈ ਬੋਲਣ ਦੀ ਬਿਨਾਂ ਪੂਰੀ ਘੋਖ ਪੜਤਾਲ ਕੀਤੇ। ਇਸ ਤਰ੍ਹਾਂ ਇਸ ਸਥਾਨ ਨੂੰ ਵੀ ਸ਼ੱਕ ਦੇ ਘੇਰੇ ਚ ਲਿਆਉਣ ਦਾ ਪਰਿਆਸ ਉਨ੍ਹਾਂ ਨੇ ਕੀਤਾ ਉਹ ਨਿੰਦਨਣਯੋਗ ਹੈ, ਪਾਰਟੀ ਉਹਦੀ ਨਿੰਦਾ ਕਰਦੀ ਹੈ। ਭਾਈਚਾਰੇ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਧਿਆਨ ਨਹੀਂ ਰੱਖਿਆ। ਲੋਕਾਂ ਦਾ ਇਸ ਸਥਾਨ ਦੇ ਪ੍ਰਤੀ ਕਿੰਨਾ ਵੱਡਾ ਵਿਸ਼ਵਾਸ ਹੈ ਐਨਾ ਵੱਡਾ ਬਚਕਾਨਾ ਬਿਆਨ ਦੇਣ ਦੇ ਬਾਅਦ ਵੀ ਸਮਾਜ ਨੇ ਜਿਹੜਾ ਪ੍ਰੇਮ ਭਾਵ ਸਦਭਾਵਨਾ ਬਣਾ ਕੇ ਰੱਖੀ ਹੈ। ਇਹ ਆਪਣੇ ਆਪ ਇਸ ਗੱਲ ਦਾ ਜਵਾਬ ਹੈ ਕਿ ਰਾਜਾ ਸਾਹਿਬ ਦੇ ਇਸ ਸਥਾਨ ਦੀ ਕੀ ਮੰਨਤ ਹੈ। ਧਾਰਮਿਕ ਮਾਮਲਿਆਂ ਦੇ ਅੰਦਰ ਸਰਕਾਰ ਦੀ ਦਖਲ ਅੰਦਾਜੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ। ਪੰਜਾਬ ਦੇ ਅੰਦਰ ਜਿਹੜੀਆਂ ਬੇਅਦਬੀਆਂ ਹੋਈਆਂ ਅਤੇ ਜਿਨਾਂ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕਰਕੇ ਸੱਤਾ ਚ ਆਏ ਸੀ ਉਹਦੇ ਚਾਰ ਸਾਲ ਬਾਅਦ ਵੀ ਨਕਾਮ ਹੋਈ ਹੈ। ਇਸ ਤਰਾਂ ਦੇ ਬਚਕਾਨਾ ਬਿਆਨ ਦੇਣ ਵਾਲੀ ਸਰਕਾਰ ਦੇ ਮੁੱਖ ਮੰਤਰੀ ਕੀ ਇਹਦੇ ਲਈ ਮਾਫੀ ਮੰਗਣਗੇ ? ਪੰਜਾਬ ਦੇ ਅੰਦਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਧਾਰਮਿਕ ਮਾਮਲਿਆਂ ਚ ਦਖਲਅੰਦਾਜੀ ਦੇਣਾ ਬੰਦ ਕਰੇ। ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਚੇਅਰਮੈਨ, ਸੂਬਾਈ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਕੇਵਲ ਸਿੰਘ ਢਿੱਲੋਂ, ਮਨੋਰੰਜਨ ਕਾਲੀਆ, ਸੋਮ ਪ੍ਰਕਾਸ਼, ਮੋਹਣ ਲਾਲ ਸਾਬਕਾ ਵਿਧਾਇਕ, ਬਲਦੇਵ ਸਿੰਘ ਚੇਤਾ, ਪਰਮਿੰਦਰ ਸਿੰਘ ਬਰਾੜ, ਡਾ. ਨਰੇਸ਼ ਰਾਵਲ, ਵਿਸ਼ਾਲ ਸ਼ਰਮਾ, ਰਾਜਵਿੰਦਰ ਸਿੰਘ ਲੱਕੀ ਜਿਲ੍ਹਾ ਪ੍ਰਧਾਨ, ਜੋਗ ਰਾਜ ਜੋਗੀ ਨਿਮਾਣਾ, ਪ੍ਰਿੰਸੀਪਲ ਹਰਭਜਨ ਕਰਨਾਣਾ ਆਦਿ ਹਾਜ਼ਰ ਸਨ।