Big News : ਬੰਗਾ 'ਚ ਥਾਣੇ ਨੇੜੇ ਦਿਨ ਦਿਹਾੜੇ ਗੋਲ਼ੀਆਂ ਚਲਾ ਕੇ ਫਰਾਰ ਹੋਏ ਹਮਲਾਵਰ, ਪੰਜ ਵਿਅਕਤੀ ਜ਼ਖ਼ਮੀ
ਬੰਗਾ ਬੱਸ ਅੱਡੇ ਕੋਲ ਦਿਨ ਦਿਹਾੜੇ ਅਣਪਛਾਤੇ ਵਲੋਂ ਗੋਲ਼ੀਆਂ ਚਲਾਉਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਾਅਦ ਦੁਪੈਹਰ ਬੱਸ ਅੱਡੇ ਦੇ ਕੋਲ ਵਾਪਰੀ। ਜਦੋਂ ਪੰਜ ਜਣੇ ਚਿੱਟੇ ਰੰਗ ਦੀ ਸਕਾਰਪੀਓ ਨੰਬਰ ਪੀਬੀ 12 ਏਬੀ 4627 ਵਿੱਚ ਸਵਾਰ ਸਨ, 'ਤੇ ਹਮਲਾਵਰਾਂ ਨੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ।
Publish Date: Mon, 17 Nov 2025 05:30 PM (IST)
Updated Date: Mon, 17 Nov 2025 05:35 PM (IST)
ਨਰਿੰਦਰ ਮਾਹੀ, ਬੰਗਾ : ਬੰਗਾ ਬੱਸ ਅੱਡੇ ਕੋਲ ਦਿਨ ਦਿਹਾੜੇ ਅਣਪਛਾਤੇ ਵਲੋਂ ਗੋਲ਼ੀਆਂ ਚਲਾਉਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਾਅਦ ਦੁਪੈਹਰ ਬੱਸ ਅੱਡੇ ਦੇ ਕੋਲ ਵਾਪਰੀ। ਜਦੋਂ ਪੰਜ ਜਣੇ ਚਿੱਟੇ ਰੰਗ ਦੀ ਸਕਾਰਪੀਓ ਨੰਬਰ ਪੀਬੀ 12 ਏਬੀ 4627 ਵਿੱਚ ਸਵਾਰ ਸਨ, 'ਤੇ ਹਮਲਾਵਰਾਂ ਨੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ।
ਹਮਲੇ ਵਿੱਚ ਵਿੱਚ ਕਾਰ ਸਵਾਰ ਮਨਦੀਪ ਸਿੰਘ ਵਾਸੀ ਕਰਿਆਮ, ਸੂਜਲ ਵਾਸੀ ਭਰੋਮਜਾਰਾ, ਰਿੰਪਲ ਵਾਸੀ ਪੂੰਨੀਆਂ, ਹਰਪ੍ਰੀਤ ਸਿੰਘ ਵਾਸੀ ਖਾਨਖਾਨਾ ਤੇ ਸਾਹਿਲ ਪੁੱਤਰ ਸੁਖਬੀਰ ਸਿੰਘ ਵਾਸੀ ਬੰਗਾ ਪੰਜੇ ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਢਾਹਾਂ ਕਲੇਰਾਂ ਹਸਪਤਾਲ ਲਿਜਾਇਆ ਗਿਆ। ਉਹਨਾਂ ਦੀ ਸਥਿਤੀ ਨੂੰ ਦੇਖਦੇ ਹੋਏ ਡਾਕਟਰਾਂ ਵਲੋਂ ਪੰਜਾਂ ਨੂੰ ਡੀਐੱਮਸੀ ਲੁਧੀਆਣਾ ਰੈਫਰ ਕਰ ਦਿੱਤਾ। ਇਹ ਘਟਨਾ ਸਿਟੀ ਥਾਣਾ ਬੰਗਾ ਤੋਂ ਮਹਿਜ 2 ਕੁ ਸੌ ਮੀਟਰ ਦੀ ਦੂਰੀ ਤੇ ਵਾਪਰੀ। ਪੁਲਿਸ ਵਲੋਂ ਹਲਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ।