ਭਟੋਆ ਗੋਤ ਜਠੇਰਿਆਂ ਦਾ ਮੇਲਾ ਮਨਾਇਆ
ਭਟੋਆ ਗੋਤ ਜਠੇਰਿਆਂ ਦਾ ਮੇਲਾ ਸ਼ਰਧਾ ਨਾਲ ਮਨਾਇਆ
Publish Date: Thu, 20 Nov 2025 05:20 PM (IST)
Updated Date: Thu, 20 Nov 2025 05:22 PM (IST)
ਸੁਰਿੰਦਰ ਕੁਮਾਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ : ਪਿੰਡ ਉਟਾਲ ਵਿਖੇ ਭਟੋਆ ਗੋਤ ਜਠੇਰਿਆਂ ਦਾ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ। ਇਸ ਮੌਕੇ ਪਗੜੀ ਚੁੰਨਰੀ ਅਤੇ ਝੰਡੇ ਦੀ ਰਸਮ ਉਪਰੰਤ ਪੂਜਾ ਅਤੇ ਅਰਦਾਸ ਬੇਨਤੀ ਕੀਤੀ। ਇਸਦੇ ਨਾਲ ਹੀ ਭਟੋਆ ਜਠੇਰੇ ਕਮੇਟੀ ਵੱਲੋਂ ਹੁਸਨ ਲਾਲ ਜਾਡਲਾ, ਰਾਮ ਮੂਰਤੀ ਜਾਡਲਾ ਅਤੇ ਸਰਪੰਚ ਗੁਰਦੇਵ ਸਿੰਘ ਚਰਾਣ ਨੇ ਪਿਛਲੇ ਕੰਮਾਂ ਅਤੇ ਹਿਸਾਬ ਕਿਤਾਬ ਦਾ ਲੇਖਾ ਜੋਖਾ ਕਰਦਿਆਂ ਸਹਿਯੋਗ ਲਈ ਸੰਗਤਾਂ ਦਾ ਧੰਨਵਾਦ ਕੀਤਾ। ਇਸ ਉਪਰੰਤ ਗੁਸਤਾਖ ਭਾਟੀਆ ਵੱਲੋਂ ਧਾਰਮਿਕ ਗੀਤ ਅਤੇ ਸ਼ਬਦ ਪੇਸ਼ ਕਰ ਕੇ ਜਠੇਰਿਆਂ ਦੀ ਮਹਿਮਾ ਦਾ ਗਾਇਨ ਕੀਤਾ। ਇਸ ਮੇਲੇ ਵਿਚ ਜ਼ਿਲ੍ਹੇ ਦੀਆਂ ਸੰਗਤਾਂ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ, ਜਲੰਧਰ, ਰੂਪਨਗਰ, ਮੁਹਾਲੀ ਅਤੇ ਚੰਡੀਗੜ੍ਹ ਦੀਆਂ ਭਟੋਆ ਗੋਤ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ।