ਵਿਸ਼ਵ ਏਡਜ ਦਿਵਸ ਤੇ ਜਾਗਰੂਕਤਾ ਸੈਮੀਨਾਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਲੋੰ ਵਿਸ਼ਵ ਏਡਜ ਦਿਵਸ ਦੇ ਸਬੰਧ ਵਿੱਚ ਜਾਗਰੂਕਤਾ ਸੈਮੀਨਾਰ ਸਕੂਲ ਆੱਫ ਐਮੀਨੈਂਸ , ਨਵਾਂਸ਼ਹਿਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪੰਜਾਬ ਸਟੇਟ ਕੰਟਰੋਲ ਸੁਸਾਇਟੀ ਚੰਡੀਗੜਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਡੀਅਨ ਕੌਂਸਲ ਆਫ ਸ਼ੋਸ਼ਲ ਵੈਲਫੇਅਰ ਨਵਾਂਸ਼ਹਿਰ ਨੇ ਸਹਿਯੋਗ ਦਿਤਾ ਅਤੇ ਏ ਆਰਟੀ ਸੈਂਟਰ ਅਤੇ ਓਟ ਸੈਂਟਰ ਨਵਾਂਸ਼ਹਿਰ ਵਲੋਂ ਭਾਗ ਲਿਆ। ਸਮਾਗਮ ਦੀ ਪ੍ਰਧਾਨਗੀ ਸਰਬਜੀਤ ਸਿੰਘ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਨੇ ਕੀਤੀ। ਇਸ ਮੌਕੇ ਤੇ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਆਈਆਰਸੀਏ ਨਵਾਂਸ਼ਹਿਰ ਨੇ ਸੰਬੋਧਨ ਹੁੰਦਿਆ ਦੱਸਿਆ ਕਿ ਪਹਿਲੀ ਦਸੰਬਰ 1988 ਤੋਂ ਵਿਸ਼ਵ ਸਿਹਤ ਸੰਗਠਨ ਵਲੋਂ ਇਹ ਦਿਵਸ ਮਨਾਉਣਾ ਸ਼ੁਰੂ ਕੀਤਾ। ਉਨਾ ਨੇ ਦੱਸਿਆ ਕਿ ਐਚਆਈਵੀ ਉਹ ਵਾਇਰਸ ਹੈ ਜੋ ਏਡਜ ਦਾ ਕਾਰਨ ਬਣਦਾ ਹੈ, ਪੀੜਤ ਵਿਅਕਤੀ ਇਮਿਊਨ ਸਿਸਟਮ ਕਮਜੋਰ ਹੋ ਜਾਦਾ ਹੈ। ਜੋ ਕੋਈ ਐਚ ਆਈ ਵੀ ਪ੍ਰਭਾਵਿਤ ਵਿਅਕਤੀ ਨੂੰ ਨਿਰਧਾਰਤ ਦਵਾਈ ਜੀਵਨ ਭਰ ਲੈਣੀ ਪੈਂਦੀ ਹੈ। ਜੋ ਸਰਕਾਰੀ ਹਸਪਤਾਲ ਵਿੱਚ ਏਆਰਟੀ ਸੈਂਟਰ ਤੋਂ ਮੁਫਤ ਮਿਲਦੀ ਹੈ। ਇਸ ਵਾਇਰਸ ਦੀ ਪਛਾਣ ਪਹਿਲੀ ਵਾਰ ਅਮਰੀਕਾ ਵਿੱਚ ਕੀਤੀ ਗਈ। ਦੁਨੀਆਂ ਭਰ ਵਿੱਚ ਚਾਰ ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹਨ। ਇਹ ਜਾਨਲੇਵਾ ਵਾਇਰਸ ਹੈ। 15 ਤੋਂ 24 ਸਾਲ ਤੱਕ ਦੇ ਲੜਕੀਆਂ ਅਤੇ ਲ਼ੜਕੇ ਜਿਆਦਾ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਰਹੇ ਹਨ। ਇਹ ਲਾਇਲਾਜ ਹੈ। ਇਸ ਵਾਇਰਸ ਨੂੰ ਐਂਟੀਰੇਟਰੋਵਾਇਰਲ ਥੈਰੇਪੀ ਨਾਲ ਸਰੀਰ ਵਿੱਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਭਾਰ ਵਿੱਚ 15 ਤੋਂ 49 ਸਾਲ ਦੀ ਉਮਰ ਦੇ 25 ਲੱਖ ਦੇ ਕਰੀਬ ਪੀੜਤ ਹਨ। ਸਾਊਥ ਅਫਰੀਕਾ ਵਿੱਚ ਸਭ ਤੋਂ ਵੱਧ ਲੋਕ ਪ੍ਰਭਾਵਿਤ ਹਨ।
ਇਹ ਵਾਇਰਸ ਪ੍ਰਭਾਵਿਤ ਵਿਅਕਤੀ ਦਾ ਖੂਨ ਚੜਾਉਣ, ਅਸੁਰੱਖਿਅਤ ਸਰੀਰਕ ਸਬੰਧ, ਨਸ਼ਾ ਪੀੜਤ ਵਿਅਕਤੀਆਂ ਵਲੋਂ ਪ੍ਰਭਾਵਿਤ ਸੂਈ ਸਰਿੰਜ ਦੀ ਵਰਤੋ, ਵਾਇਰਸ ਗ੍ਰਸਤ ਬਲੇਡ ਆਦਿ ਦੀ ਵਰਤੋਂ ਨਾਲ ਅਤੇ ਪ੍ਰਭਾਵਿਤ ਮਾਂ ਤੋਂ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਨਾਲ ਹੁੰਦਾ ਹੈ। ਉਨ ਨੇ ਕਿਹਾ ਕਿ ਸਾਨੂੰ ਪ੍ਰਭਾਵਿਤ ਵਿਅਕਤੀਆਂ ਨਾਲ ਨਫਰਤ ਨਹੀਂ ਕਰਨੀ ਚਾਹੀਦੀ ਅਤੇ ਇਕੱਠੇ ਖਾਣਾ ਪੀਣਾ, ਹਵਾਰਾਹੀ, ਚੁੰਮਣ ਆਦਿ ਨਾਲ ਕੋਈ ਪੀੜਤ ਨਹੀਂ ਹੁੰਦਾ। ਸੋ ਸਾਨੂੰ ਚੱਜ ਆਚਾਰ ਦੀ ਜਿੰਦਗੀ ਜਿਊਣ ਨੰ ਆਧਾਰ ਬਣਾਉਣਾ ਚਾਹੀਦਾ ਹੈ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਜੱਬੋਵਾਲ ਸੁਸਾਇਟੀ ਵਲੋਂ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਬਾਰੇ ਦੱਸਿਆ ਕਿ ਉਨਾ ਨੂੰ ਮੁਫਤ ਸਹੂਲਤਾਂ ਦਿੱਤੀਆਂ ਜਾਦੀਆ ਹਨ। ਉਨਾ ਨੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਕਿ ਕਿਸੇ ਵਿਅਕਤੀ ਨਾਲ ਸਰੀਰਕ ਸਾਂਝ ਪਾਉਣ ਤੋਂ ਗੁਰੇਜ ਕੀਤਾ ਜਾਵੇ ਅਤੇ ਸਰੀਰਕ ਸਬੰਧਾਂ ਪ੍ਰਤੀ ਜਾਣਕਾਰੀ ਅਧਿਆਪਕਾਂ ਵਲੋਂ ਦਿੱਤੀ ਜਾਣੀ ਚਾਹੀਦੀ ਹੈ। ਇਸ ਮੌਕੇ ਤੇ ਸ. ਸਤਵੰਤ ਸਿੰਘ ਗਿੱਲ ਨੇ ਏਡਜ ਦੇ ਫੈਲਣਾ ਅਤੇ ਬਚਾਓ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਉਨਾ ਨੇ ਵਿਦਿਆਰਥੀਆਂ ਨੂੰ ਉਚਾ ਆਚਰਣ ਵਾਲਾ ਜੀਵਨ ਬਿਤਾਉਣ ਲਈ ਕਿਹਾ ਅਤੇ ਅਧਿਆਪਕਾਂ ਨਾਲ ਗੱਲ ਸਾਂਝੀ ਕੀਤੀ ਜਾਵੇ ਅਤੇ ਅੰਧਵਿਸ਼ਵਾਸ ਤੋਂ ਦੂਰ ਰਿਹਾ ਜਾਵੇ।ਇਸ ਸਾਲ 2025 ਦਾ ਥੀਮ “ਵਿਘਨ ਨੂੰ ਦੂਰ ਕਰਨਾ“ ਏਡਜ ਪ੍ਰਤੀਕਿਰਿਆ ਨੂੰ ਬਦਲਣਾ ਹੈ “ਬਾਰੇ ਵੀ ਬੁਲਾਰਿਆ ਨੇ ਚਰਚਾ ਕੀਤੀ। ਸ੍ਰੀ ਰਾਮ ਕ੍ਰਿਸ਼ਨ ਪੱਲੀ ਝਿੱਕੀ ਜੀ ਨੇ ਸੱਭ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਜਾਨਲੇਵਾ ਵਾਇਰਸ ਤੋਂ ਬਚਿਆ ਜਾਵੇ ਅਤੇ ਸਮਾਜ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਤੇ ਪਰਵੀਨ ਕੁਮਾਰ ਪ੍ਰੋਜੈਕਟ ਮੈਨੇਜਰ, ਗੁਰਮੁੱਖ ਸਿੰਘ ਕਾਉਸਲਰ ਓਟ ਸੈਂਟਰ, ਗੁਰਵਿੰਦਰ ਸਿੰਘ ਏ ਆਰ ਟੀ ਸੀ ਸੈਂਟਰ, ਨੇਹਾ, ਬੀਰਪਾਲ ਕੌਰ, ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸਨ।