ਫਰਾਲਾ 'ਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਫਰਾਲਾ 'ਚ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ
Publish Date: Wed, 19 Nov 2025 05:15 PM (IST)
Updated Date: Wed, 19 Nov 2025 05:16 PM (IST)

ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਸਕੂਲ ਇੰਚਾਰਜ ਲੈਕ. ਜਸਵਿੰਦਰ ਕੌਰ ਦੀ ਅਗਵਾਈ ਹੇਠ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ। ਮੁੱਖ ਮਹਿਮਾਨਾਂ ਵੱਜੋਂ ਪ੍ਰਵਾਸੀ ਭਾਰਤੀ ਉਂਕਾਰ ਸਿੰਘ ਸਹੋਤਾ, ਸੁਰਿੰਦਰਜੀਤ ਕੌਰ, ਸਾਬਕਾ ਸਰਪੰਚ ਕੈਪਟਨ ਮਹਿੰਦਰ ਸਿੰਘ, ਗੁਰਜਿੰਦਰ ਕੌਰ ਮਾਨ ਸਰਪੰਚ ਫਰਾਲਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਸੀਬ ਚੰਦ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਬੱਚਿਆਂ ਵੱਲੋਂ ਪ੍ਰਾਰਥਨਾ ਉਪਰੰਤ ਪੜ੍ਹਾਈ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਲਈ ਮਾਤਾ ਪ੍ਰਸ਼ੋਤਮ ਕੌਰ ਯਾਦਗਾਰੀ ਅਵਾਰਡਾਂ ਦੀ ਵੰਡ ਸ਼ੁਰੂ ਕੀਤੀ ਗਈ। ਜ਼ਿਕਰਯੋਗ ਹੈ ਕਿ ਪ੍ਰਵਾਸੀ ਭਾਰਤੀ ਉਂਕਾਰ ਸਿੰਘ ਦੇ ਭਰਾ ਮਾ. ਸੁਰਜੀਤ ਸਿੰਘ ਵੱਲੋਂ ਹਰ ਸਾਲ 25000 ਰੁਪਏ ਭੇਜ ਕੇ ਇਹ ਸਮਾਗਮ ਕਰਵਾਇਆ ਜਾਂਦਾ ਸੀ। ਜੋ ਉਨ੍ਹਾਂ ਦੀ ਮੌਤ ਉਪਰੰਤ ਪਰਿਵਾਰ ਵੱਲੋਂ ਅੱਜ ਵੀ ਜਾਰੀ ਹੈ। ਉਂਕਾਰ ਸਿੰਘ ਸਹੋਤਾ ਵੱਲੋਂ ਦੂਜਾ ਹੋਰ ਸਲਾਨਾ ਇਨਾਮ ਵੰਡ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਲਈ ਹਰ ਸਾਲ 25000 ਰੁਪਏ ਦੇ ਕੇ ਚਲਾਇਆਂ ਜਾਂਦਾ ਹੈ। ਖਿਡਾਰੀਆਂ ਨੂੰ ਇਹ ਰਾਸ਼ੀ ਵੀ ਵੰਡੀ ਗਈ। ਸਾਬਕਾ ਸਰਪੰਚ ਕੈਪਟਨ ਮਹਿੰਦਰ ਸਿੰਘ ਅਟਵਾਲ ਵੱਲੋਂ ਆਪਣੀ ਮਾਤਾ ਚਰਨ ਕੌਰ ਅਤੇ ਪਿਤਾ ਸੁਰੈਣ ਸਿੰਘ ਅਟਵਾਲ ਦੀ ਯਾਦ ਵਿਚ ਪਿਛਲੇ ਸਾਲ ਤੋਂ ਸਹਾਇਕ ਗਤੀਵਿਧੀਆਂ ਵਿਚ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਸਲਾਨਾ 25 ਹਜ਼ਾਰ ਰੁਪਏ ਵੰਡ ਕੇ ਇਹ ਸਮਾਗਮ ਕਰਵਾਇਆ। ਉਪਰੋਕਤ ਕੁੱਲ 75000 ਰੁਪਏ ਦੀ ਰਾਸ਼ੀ ਯੋਗ ਵਿਦਿਆਰਥੀਆਂ ਵਿਚ ਵੰਡੀ ਗਈ। ਸਟੇਜ ਸੰਚਾਲਕ ਦੀ ਭੂਮਿਕਾ ਮਾ. ਭਗਵਾਨ ਦਾਸ ਜੱਸੋਮਜਾਰਾ ਨੇ ਨਿਭਾਈ। ਸਕੂਲ ਦੀਆਂ ਪ੍ਰਾਪਤੀਆਂ ਦੀ ਸਾਲਾਨਾ ਰਿਪੋਰਟ ਲੈਕ. ਹਰਬੰਸ ਲਾਦੀਆਂ ਨੇ ਪੜ੍ਹੀ। ਇਸ ਮੌਕੇ ਪ੍ਰੋ. ਪਰਗਣ ਸਿੰਘ, ਜਸਵਿੰਦਰ ਕੌਰ, ਸੁਰਿੰਦਰ ਜੀਤ ਕੌਰ, ਨੰਬਰਦਾਰ ਗੁਰਦੀਪ ਸਿੰਘ, ਚੇਅਰਮੈਨ ਨਸੀਬ ਚੰਦ, ਸਰਪੰਚ ਗਰਿੰਦਰਜੀਤ ਕੌਰ ਮਾਨ, ਰਣਜੀਤ ਕੌਰ ਸਹੋਤਾ, ਪਰਜੀਤ ਸਿੰਘ, ਪਰਦੀਪ ਕੌਰ, ਸੁਰਿੰਦਰ ਕੌਰ, ਹਰਵਿੰਦਰ ਮਾਨ, ਮਨਪ੍ਰੀਤ ਕੌਰ, ਸੁਮਨਜੀਤ ਕੌਰ, ਸੰਤੋਸ਼ ਰਾਣੀ, ਸਰੋਜ ਰਾਣੀ, ਜਸਵਿੰਦਰ ਸਿੰਘ, ਕੈਂਪਸ ਮੈਨੇਜਰ ਦਲਜੀਤ ਸਿੰਘ, ਬੂਟਾ ਸਿੰਘ, ਬਲਵਿੰਦਰ ਕੁਮਾਰ, ਰਣਯੋਧ ਸਿੰਘ, ਰਵੀ ਬਸਰਾ, ਰਜਿੰਦਰ ਬਸਰਾ, ਹਰਮੇਸ਼ ਲਾਲ, ਨੀਲਮ ਆਦਿ ਹਾਜ਼ਰ ਸਨ।