ਕੁੱਲ ਹਿੰਦ ਕਿਸਾਨ ਸਭਾ ਨੇ ਕੇਂਦਰੀ ਬਜਟ ਦੀਆਂ ਸਾੜੀਆਂ ਕਾਪੀਆਂ
ਕੁੱਲ ਹਿੰਦ ਕਿਸਾਨ ਸਭਾ ਨੇ ਕੇਂਦਰੀ ਬਜਟ ਦੀਆਂ ਸਾੜੀਆਂ ਕਾਪੀਆਂ
Publish Date: Wed, 04 Feb 2026 04:27 PM (IST)
Updated Date: Wed, 04 Feb 2026 04:29 PM (IST)

ਖੇਤੀਬਾੜੀ ਨਾਲ ਸਬੰਧਤ ਅਮਰੀਕਾ ਨਾਲ ਕੀਤੇ ਸਮਝੌਤੇ ਕਿਸਾਨੀ ਲਈ ਮੌਤ ਦੇ ਵਰੰਟ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਅੱਜ ਇੱਥੇ ਬੱਸ ਸਟੈਂਡ ਦੇ ਨੇੜੇ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਕਿਸਾਨ ਵਿਰੋਧੀ ਕੇਂਦਰੀ ਬਜਟ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਦੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾਂ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਤਹਿਸੀਲ ਸਕੱਤਰ ਮਹਿੰਦਰ ਸਿੰਘ ਸੰਗਤਪੁਰ ਦੀ ਅਗਵਾਈ ਹੇਠ ਕੀਤੇ ਰੋਸ ਪ੍ਰਦਰਸ਼ਨ ਵਿਚ ਕਿਸਾਨ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਨੇ ਆਪਣਾ ਬਜਟ ਭਾਸ਼ਣ ਵਿਚ ਖੇਤੀਬਾੜੀ ਨੂੰ ਮੁੱਖ ਤੌਰ ’ਤੇ ਅਣਗੋਲਿਆ ਕੀਤਾ ਗਿਆ ਹੈ। ਛੋਟੇ ਅਤੇ ਸੀਮਾਂਤ ਕਿਸਾਨਾਂ ਦਾ ਸਿਰਫ ਇੱਕ ਵਾਰ ਜ਼ਿਕਰ ਕੀਤਾ ਗਿਆ ਸੀ ਜਦੋਂ ਕਿ ਪੈਂਡੂ ਮਜ਼ਦੂਰਾਂ ਦਾ ਕੋਈ ਜ਼ਿਕਰ ਕੀਤਾ ਹੀ ਨਹੀਂ। ਬਜਟ ਦੇ ਅੰਕੜਿਆਂ ਵਿਚ ਵੀ ਇਹਨਾਂ ਨੂੰ ਤਵੱਜੋ ਨਹੀਂ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਸ ਹਫ਼ਤੇ ਪੇਸ਼ ਕੀਤੇ ਗਏ ਆਰਥਿਕ ਸਰਵੇਖਣ ਦੇ ਅਨੁਸਾਰ 2025 ਵਿਚ ਖੇਤੀਬਾੜੀ ਦੀ ਔਸਤਨ ਵਿਕਾਸ ਦਰ ਵਿਚ ਗਿਰਾਵਟ ਆਈ। ਪਿਛਲੀ ਤਿਮਾਹੀ ਵਿਚ ਦਰਜ ਕੀਤੀ ਗਈ ਵਿਕਾਸ ਦਰ 3.5 ਪ੍ਰਤੀਸ਼ਤ ਸੀ ਜੋ ਕਿ ਦਹਾਕਿਆਂ ਦੀ ਔਸਤ ਵਿਕਾਸ ਦਰ 4.45% ਸੀ। ਜੋ ਕਿ ਫਸਲ ਉਤਪਾਦਨ ਵਿਚ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਹੈ। ] ਖੇਤੀਬਾੜੀ ਖੇਤਰ ਵਿਚ ਖੜੋਤ ਦੇ ਇਸ ਸੰਦਰਭ ਨੂੰ ਦੇਖਦੇ ਹੋਏ ਇਹ ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰੀ ਬਜਟ 2026-27 ਕੁਝ ਰਾਹਤ ਅਤੇ ਗਤੀ ਪ੍ਰਦਾਨ ਕਰੇਗਾ। ਪਰ ਇਸ ਬਜਟ ਨੇ ਖੇਤੀਬਾੜੀ ਖੇਤਰ ਨਾਲ ਜੁੜੇ ਤਬਕਿਆਂ ਖਾਸ ਕਰਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿਚ ਇੱਕ ਵਾਰ ਫਿਰ ਨਿਰਾਸ਼ਾ ਪੈਦਾ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਵੀ ਬੀ ਜੀ ਰਾਮ ਜੀ ਸਕੀਮ ਨੂੰ 95692 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਹ ਅਲਾਟਮੈਂਟ ਵੀ ਬੀ ਜੀ ਰਾਮ ਜੀ ਪ੍ਰਤੀ ਕੇਂਦਰ ਦਾ 60 ਪ੍ਰਤੀਸ਼ਤ ਹਿੱਸਾ ਹੈ। ਰਾਜਾਂ ਨੂੰ 63794 ਕਰੋੜ ਰੁਪਏ ਤੋਂ ਵੱਧ ਦਾ ਵੱਡਾ ਬੋਝ ਝੱਲਣਾ ਪਵੇਗਾ। ਇਸ ਮੌਕੇ ’ਤੇ ਕਿਸਾਨ ਆਗੂਆਂ ਨੇ ਕਿਹਾ ਕਿ ਅਮਰੀਕਾ ਨਾਲ ਜੋ ਖੇਤੀ ਸਬੰਧੀ ਸਮਝੌਤੇ ਕੀਤੇ ਜਾ ਰਹੇ ਹਨ ਉਹ ਕਿਸਾਨੀ ਲਈ ਮੌਤ ਦੇ ਵਰੰਟ ਸਾਬਤ ਹੋਣਗੇ। ਇਸ ਮੌਕੇ ’ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਅੱਜ ਇਸ ਮੌਕੇ ’ਤੇ ਤਰਸੇਮ ਲਾਲ ਸੁਖਸਾਲ, ਟੇਕ ਚੰਦ ਭੱਲੜੀ, ਰਕੇਸ਼ ਬਾਲੀ ਕਲਸੇੜਾ, ਗੁਰਮੇਲ ਸਿੰਘ, ਦਵਿੰਦਰ ਨੰਗਲੀ, ਗੁਲਜ਼ਾਰ ਸਿੰਘ ਨੰਗਲੀ, ਬਲਵੀਰ ਸਿੰਘ ਨੰਗਲੀ, ਬਰਜਿੰਦਰ ਸਿੰਘ ਡੋਡ, ਹਰਜਾਪ ਸਿੰਘ ਬਡਿਆਲ, ਸੰਕੁਤਲਾ ਦੇਵੀ, ਰਾਜ ਕੁਮਾਰ, ਨਾਨਕ ਸਿੰਘ ਢਿੱਲੋਂ, ਸੁਖਦੇਵ ਸਿੰਘ, ਕੁਲਵੰਤ ਪਾਠਕ, ਬਲਦੇਵ ਸਿੰਘ ਅਟਵਾਲ, ਦੇਵ ਕੁਮਾਰ, ਚੋਧਰੀ ਕੁਲਦੀਪ ਚੰਦ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।