ਨੰਗਲ 'ਚ ਪ੍ਰਾਈਮੋ ਕੈਮੀਕਲ 'ਚ ਵਾਪਰਿਆ ਹਾਦਸਾ, ਕਨਵੇਅਰ ਬੈਲਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ
ਜਿਸ ਨੂੰ ਸਿਵਲ ਹਸਪਤਾਲ ਨੰਗਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਉਮਰ ਲਗਪਗ 34 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਚਾਰ ਸਾਲ ਤੋਂ ਪ੍ਰਾਈਮੋ ਕੈਮੀਕਲ ਦੇ ਵਿੱਚ ਕੰਮ ਕਰ ਰਿਹਾ ਸੀ।
Publish Date: Fri, 04 Apr 2025 12:09 PM (IST)
Updated Date: Fri, 04 Apr 2025 12:16 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਪ੍ਰਾਈਮੋ ਕੈਮੀਕਲ ਨਵਾਂ ਨੰਗਲ ਦੇ ਵਿੱਚ ਸਵੇਰੇ ਇੱਕ ਹਾਦਸਾ ਵਾਪਰਨ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮੌਕੇ 'ਤੇ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਯਸ਼ਵੰਤ ਚੌਧਰੀ ਵਾਸੀ ਖੁਸ਼ੀ ਨਗਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਦੀ ਅੱਜ ਕੰਨਵੇਅਰ ਬੈਲਟ ਵਿੱਚ ਆਉਣ ਕਾਰਨ ਜ਼ਖਟਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਨੰਗਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਉਮਰ ਲਗਪਗ 34 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਚਾਰ ਸਾਲ ਤੋਂ ਪ੍ਰਾਈਮੋ ਕੈਮੀਕਲ ਦੇ ਵਿੱਚ ਕੰਮ ਕਰ ਰਿਹਾ ਸੀ। ਦੂਸਰੇ ਪਾਸੇ ਮੈਨੇਜਮੈਂਟ ਵੱਲੋਂ ਭਾਵੇਂ ਕਿ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਖਬਰ ਲਿਖੇ ਜਾਣ ਤੱਕ ਮੈਨੇਜਮੈਂਟ ਦੇ ਅਧਿਕਾਰੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਲਈ ਲੈ ਕੇ ਜਾ ਚੁੱਕੇ ਸਨ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।