ਲੋਕ ਸੇਵਾ ਤੇ ਵਿਕਾਸ ਦੇ ਅਜੰਡੇ ਨਾਲ਼ ਮੈਦਾਨ ’ਚ ਉਤਰਨਗੇ ਆਪ ਦੇ ਉਮੀਦਵਾਰ
ਲੋਕ ਸੇਵਾ ਅਤੇ ਵਿਕਾਸ ਦੇ ਅਜੰਡੇ ਨਾਲ਼ ਮੈਦਾਨ ਵਿੱਚ ਉਤਰਨਗੇ ਆਪ ਦੇ ਉਮੀਦਵਾਰ
Publish Date: Fri, 05 Dec 2025 05:08 PM (IST)
Updated Date: Fri, 05 Dec 2025 05:12 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ
ਆਮ ਆਦਮੀ ਪਾਰਟੀ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ। ਅਤੇ ਨਾਲ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਬੱਲੂ ਅਤੇ ਗਗਨ ਅਗਨੀਹੋਤਰੀ ਚੈਅਰਮੈਨ ਮਾਰਕੀਟ ਕਮੇਟੀ ਦੀ ਮੌਜੂਦਗੀ ਵਿੱਚ ਕਾਗਜ ਦਾਖਲ ਕੀਤੇ ।ਹਲਕਾ ਇੰਚਾਰਜ ਨੇ ਕਿਹਾ ਪਾਰਟੀ ਵਲੋਂ ਜਨਤਕ ਸਲਾਹ-ਮਸ਼ਵਰੇ, ਮੈਦਾਨੀ ਕੰਮ ਅਤੇ ਸੇਵਾ ਭਾਵਨਾ ਦੇ ਆਧਾਰ 'ਤੇ ਇਨ੍ਹਾਂ ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਰੰਗਲੇ ਪੰਜਾਬ ਮਿਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਮਾਨਦਾਰ ਅਤੇ ਲੋਕਾਂ ਨਾਲ਼ ਧਰਤੀ ਪੱਧਰ 'ਤੇ ਜੁੜੇ ਹੋਏ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਹੈ, ਜੋ ਆਪਣੇ ਖੇਤਰ ਵਿੱਚ ਵਿਕਾਸ ਦੀ ਨਵੀਂ ਇਤਿਹਾਸਕ ਲਿਖਤ ਤਿਆਰ ਕਰਨਗੇ। ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੀ ਸਿਆਸਤ ਕਰਦੀ ਆਈ ਹੈ, ਅਤੇ ਇਸ ਵਾਰ ਵੀ ਇਹ ਚੋਣਾਂ ਕਿਸੇ ਵਿਅਕਤੀ ਜਾਂ ਧੜੇ ਲਈ ਨਹੀਂ, ਸਗੋਂ ਲੋਕਾਂ ਦੇ ਹੱਕਾਂ, ਪਿੰਡਾਂ ਦੀ ਤਰੱਕੀ ਅਤੇ ਪਾਰਦਰਸ਼ਤਾ ਲਈ ਲੜੀਆਂ ਜਾਣਗੀਆਂ। ਪਾਰਟੀ ਨੇ ਦਾਅਵਾ ਕੀਤਾ ਕਿ ਆਪ ਦੇ ਉਮੀਦਵਾਰ ਇਲਾਕਿਆਂ ਵਿੱਚ ਜਾ-ਜਾ ਕੇ ਲੋਕਾਂ ਦੇ ਮੁੱਦੇ ਸੁਣ ਰਹੇ ਹਨ - ਚਾਹੇ ਉਹ ਪਾਣੀ ਦੀ ਸਹੂਲਤ ਹੋਵੇ, ਗਲੀ-ਰਸਤੇ, ਬਿਜਲੀ, ਸਫਾਈ ਜਾਂ ਜਨਤਕ ਸੁਵਿਧਾਵਾਂ… ਹਰ ਮੋਰਚੇ 'ਤੇ ਪੱਕੇ ਇਰਾਦਿਆਂ ਨਾਲ ਕੰਮ ਕਰਨ ਦੀ ਕਸਮ ਖਾ ਕੇ ਮੈਦਾਨ ਵਿੱਚ ਉਤਰ ਰਹੇ ਹਨ।
ਬੱਲੂ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਪੱਧਰ ਦੀਆਂ ਇਹ ਚੋਣਾਂ ਭਵਿੱਖ ਦੇ ਪੰਜਾਬ ਨੂੰ ਨਿਰਧਾਰਤ ਕਰਨਗੀਆਂ, ਅਤੇ ਪੰਜਾਬ ਦੀਆਂ ਜ਼ਮੀਨੀ ਜ਼ਰੂਰਤਾਂ ਨੂੰ ਕੋਈ ਵੀ ਪਾਰਟੀ ਆਪ ਤੋਂ ਵੱਧ ਨਹੀਂ ਸਮਝਦੀ। ਇਸੇ ਲਈ, ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਕੰਮ ਦੇ ਨਾਂ 'ਤੇ ਵੋਟ ਪਾਉਣ ਅਤੇ ਰਾਜਨੀਤੀ ਵਿੱਚ ਬਦਲਾਅ ਨੂੰ ਹੋਰ ਮਜ਼ਬੂਤ ਕਰਨ। ਸੱਚ ਦਾ ਸਾਥ ਸੱਭ ਦਾ ਵਿਕਾਸ। ਹੇਠ ਲਿਖੇ ਉਮੀਦਵਾਰ ਐਲਾਨੇ ਗਏ। ਕਿਰਨਦੀਪ ਕੌਰ ਪਤਨੀ ਮਨਜਿੰਦਰ ਸਿੰਘ ਨੂੰ ਪੱਲੀਆਂ ਜੋਨ ਤੋਂ ਖੜਾ ਕੀਤਾ ਹੈ ਨੀਤਾ ਰਾਣਾ ਪਤਨੀ ਵਨੀਤ ਸਰਪੰਚ ਜਾਡਲਾ ਨੂੰ ਜੋਨ ਦੋਲਤਪੁਰ,ਨੋਰਾ ਜੋਨ ਤੋਂ ਨਿਸ਼ਾਨ ਵੀਰ ਸਿੰਘ ਭੀਣ ,ਬੈਰਸੀਆ ਜੋਨ ਤੋਂ ਲੱਕੀ ਲੱਧੜ ਨੂੰ ਉਮੀਦਵਾਰ ਐਲਾਨਿਆ ਗਿਆ ਹੈ।