27ਵੇਂ ਰਾਜ ਪੱਧਰੀ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ ਅੱਜ ਤੋਂ
27 ਵੇਂ ਰਾਜ ਪੱਧਰੀ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ 5 ਤੋਂ
Publish Date: Thu, 04 Dec 2025 04:01 PM (IST)
Updated Date: Thu, 04 Dec 2025 04:02 PM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਇਲਾਕੇ ਭਰ ਵਿਚ ਸਾਰਾ ਸਾਲ ਉਡੀਕੇ ਜਾਂਦੇ ਪ੍ਰਸਿੱਧ ਫੁੱਟਬਾਲ ਟੂਰਨਾਮੈਂਟ ਦਾ ਆਗਾਜ਼ 5 ਦਸੰਬਰ ਤੋਂ ਸਿੱਖ ਨੈਸ਼ਨਲ ਬੰਗਾ ਦੀ ਗਰਾਉਂਡ ਵਿਖੇ ਹੋ ਰਿਹਾ ਹੈ। ਇਸ ਬਾਰੇ ਪ੍ਰੈਸ ਨਾਲ ਗੱਲ ਕਰਦਿਆਂ ਪ੍ਰਬੰਧਕੀ ਸਕੱਤਰ ਹਰਜੀਤ ਸਿੰਘ ਮਾਹਲ ਅਤੇ ਪ੍ਰੈਸ ਸਕੱਤਰ ਤਲਵਿੰਦਰ ਸ਼ੇਰਗਿੱਲ ਨੇ ਕਿਹਾ ਕਿ ਟੂਰਨਾਮੈਂਟ ਦਾ ਉਦਘਾਟਨ ਜਗਜੀਤ ਸਿੰਘ ਰੰਧਾਵਾ ਇੰਟਰ-ਨੈਸ਼ਨਲ ਫੁੱਟਬਾਲਰ, ਅਜੀਤ ਸਿੰਘ ਖਾਨਖਾਨਾ ਅਤੇ ਬਲਕਾਰ ਸਿੰਘ ਚਾਹਲ ਵੱਲੋਂ ਸਾਂਝੇ ਰੂਪ ਵਿਚ ਕੀਤਾ ਜਾਵੇਗਾ। ਉਦਘਾਟਨੀ ਮੈਚ ਜੇ ਸੀ ਟੀ ਕਲੱਬ ਫਗਵਾੜਾ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਚਕਾਰ ਖੇਡਿਆ ਜਾਵੇਗਾ। ਨਿਰੰਤਰ 6 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਇਸ ਵਾਰ ਚੋਟੀ ਦੇ ਆਲ ਓਪਨ ਕਲੱਬਾਂ ਦੇ ਮੈਚਾਂ ਦੇ ਨਾਲ ਨਾਲ ਸਥਾਨਕ ਪੱਧਰ ਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅੰਡਰ 14 ਦੇ 4 ਟੀਮਾਂ ਦੇ ਮੈਚ ਕਰਵਾਏ ਜਾ ਰਹੇ ਹਨ । ਇਸ ਵਾਰ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਤ ਕਰਨ ਲਈ ਸਰਦਾਰ ਉਜਾਗਰ ਸਿੰਘ ਮਾਨ(ਫ਼ਿਜ਼ੀ ਵਾਲੇ) ਟਰਸਟ ਵੱਲੋਂ ਅੰਡਰ 14 ਦੇ ਸਾਰੇ ਖਿਡਾਰੀਆਂ ਨੂੰ ਪੰਜਾਬੀ ਨਾਵਾਂ ਵਾਲੀਆਂ ਜਰਸੀਆਂ ਦਿੱਤੀਆਂ ਜਾਣਗੀਆਂ। ਟੂਰਨਾਮੈਂਟ ਕਮੇਟੀ ਦੇ ਸਰਪ੍ਰਸਤ ਸਰਦਾਰ ਹਰਦੇਵ ਸਿੰਘ ਕਾਹਾਮਾ ਅਤੇ ਪ੍ਰਧਾਨ ਸਰਦਾਰ ਨਰਿੰਦਰ ਸਿੰਘ ਰੰਧਾਵਾ ਵੱਲੋਂ ਦੱਸਿਆ ਗਿਆ ਕਿ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਮੂਹ ਪ੍ਰਬੰਧਕਾਂ ਦੇ ਸਹਿਯੋਗ ਨਾਲ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ। ਟੂਰਨਾਮੈਂਟ ਦੀ ਜੇਤੂ ਕਲੱਬ ਨੂੰ 1 ਲੱਖ ਰੁਪਏ ਅਤੇ ਆਕਰਸ਼ਕ ਟ੍ਰਾਫ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ । ਉੱਪ ਜੇਤੂ ਟੀਮ ਨੂੰ 75 ਹਜ਼ਾਰ ਰੁਪਏ ਅਤੇ ਆਕਰਸ਼ਕ ਟ੍ਰਾਫ਼ੀ ਨਾਲ ਸਨਮਾਨਤ ਕੀਤਾ ਜਾਵੇਗਾ। ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਕਸ਼ਮੀਰੀ ਲਾਲ ਮੰਗੂਵਾਲ ਗੁਰਦਿਆਲ ਸਿੰਘ ਜਗਤਪੁਰ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ, ਸੁਰਿੰਦਰ ਸਿੰਘ ਖਾਲਸਾ, ਪ੍ਰੋਫੈਸਰ ਪਰਗਣ ਸਿੰਘ ਅਟਵਾਲ, ਜਗਤਾਰ ਝਿੱਕਾ,ਜਸਵੰਤ ਖਟਕੜ ਜਸਵੀਰ ਸਿੰਘ ਮੰਗੂਵਾਲ, ਡਾਕਟਰ ਗੁਰਮੀਤ ਸਰਾਂ, ਸਰਬਜੀਤ ਸਿੰਘ ਮੰਗੂਵਾਲ,ਫੁੱਟਬਾਲ ਕੋਚ ਜਸਬੀਰ ਸਿੰਘ ਭਾਰਟਾ, ਫੁੱਟਬਾਲ ਕੋਚ ਸਤਵੀਰ ਸਿੰਘ ਸੱਤੀ,ਅਮਨਦੀਪ ਸਿੰਘ ਥਾਂਦੀ,ਲੈਕਚਰਾਰ ਸ਼ੰਕਰ ਦਾਸ, ਨੰਬਰਦਾਰ ਸਵਰਨ ਸਿੰਘ ਕਹਮਾ, ਸੁੱਚਾ ਸਿੰਘ,ਪਿਆਰਾ ਸਿੰਘ ਨੇ ਇੱਕਜੁੱਟਤਾ ਨਾਲ ਕਿਹਾ ਕਿ ਟੂਰਨਾਮੈਂਟ ਦੀ ਸਫਲਤਾ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।