ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਫਿਰ ਸਦਨ ਵਿਚ ਬੋਲਣ ਲਈ ਸਪੀਕਰ ਨੇ ਸਮਾਂ ਨਹੀਂ ਦਿੱਤਾ। ਸਿੱਖਿਆ ਮੰਤਰੀ ਵਲੋਂ ਪੇਸ਼ ਕੀਤੇ ਗਏ ਮਤੇ ’ਤੇ ਬੋਲਣ ਲਈ ਖਹਿਰਾ ਨੇ ਵਾਰ ਵਾਰ ਬੋਲਣ ਲਈ ਸਮਾਂ ਮੰਗਿਆ ਪਰ ਸਪੀਕਰ ਨੇ ਸਮਾਂ ਨਹੀਂ ਦਿੱਤਾ। ਉਨ੍ਹਾਂ ਆਪਣੀ ਸੀਟ ’ਤੇ ਖੜ੍ਹਾ ਹੋ ਕੇ ਇਸ ਨੂੰ ਵੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਦੱਸਿਆ। ਉਨ੍ਹਾਂ ਪੰਜਾਬ ਸਰਕਾਰ ’ਤੇ ਗੰਭੀਰ ਦੋਸ਼ ਲਾਏ।

ਪੰਜਾਬੀ ਜਾਗਰਣ ਬਿਊਰੋ, ਸ੍ਰੀ ਅਨੰਦਪੁਰ ਸਾਹਿਬ : ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਫਿਰ ਸਦਨ ਵਿਚ ਬੋਲਣ ਲਈ ਸਪੀਕਰ ਨੇ ਸਮਾਂ ਨਹੀਂ ਦਿੱਤਾ। ਸਿੱਖਿਆ ਮੰਤਰੀ ਵਲੋਂ ਪੇਸ਼ ਕੀਤੇ ਗਏ ਮਤੇ ’ਤੇ ਬੋਲਣ ਲਈ ਖਹਿਰਾ ਨੇ ਵਾਰ ਵਾਰ ਬੋਲਣ ਲਈ ਸਮਾਂ ਮੰਗਿਆ ਪਰ ਸਪੀਕਰ ਨੇ ਸਮਾਂ ਨਹੀਂ ਦਿੱਤਾ। ਉਨ੍ਹਾਂ ਆਪਣੀ ਸੀਟ ’ਤੇ ਖੜ੍ਹਾ ਹੋ ਕੇ ਇਸ ਨੂੰ ਵੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਦੱਸਿਆ। ਉਨ੍ਹਾਂ ਪੰਜਾਬ ਸਰਕਾਰ ’ਤੇ ਗੰਭੀਰ ਦੋਸ਼ ਲਾਏ। ਸਪੀਕਰ ਨੇ ਸਦਨ ਦੀ ਕਾਰਵਾਈ ਵਿਚੋਂ ਸਾਰੀ ਕਾਰਵਾਈ ਹਟਾ ਦਿੱਤੀ। ਰੋਸ ਵਜੋਂ ਖਹਿਰਾ ਸਦਨ ਤੋਂ ਵਾਕਆਊਟ ਕਰ ਗਏ। ਖਹਿਰਾ ਨੇ ਕਿਹਾ ਕਿ ਸਦਨ ਦੇ ਅੰਦਰ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾ ਰਹੀ ਹੈ ਪਰ ਅੱਜ ਪਵਿੱਤਰ ਦਿਨ ਮੌਕੇ ਸਦਨ ਵਿਚ ਇਕ ਵਿਧਾਇਕ ਦੇ ਬੋਲਣ ਦੇ ਅਧਿਕਾਰ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਵੀ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦਾ ਕੀ ਸੁਨੇਹਾ ਦੇਣਾ ਚਾਹੁੰਦੇ ਹੋ। ਉਨ੍ਹਾਂ ਕਿਹਾ ਕਿ ਪਹਿਲਾਂ ਬੋਲਣ ਦਾ ਅਧਿਕਾਰ ਤਾਂ ਦਿੱਤਾ ਜਾਵੇ।