ਗੁਰਦੁਆਰਾ ਗੁਰਸਾਗਰ ਦਾ ਸਾਲਾਨਾ ਜੋੜਮੇਲ ਸਮਾਪਤ
ਗਰੁਦੁਆਰਾ ਗੁਰਸਾਗਰ ਸਾਹਿਬ ਲੌਦੀਮਾਜਰਾ ਦਾ ਸਲਾਨਾ ਜੋੜਮੇਲ ਸਮਾਪਤ
Publish Date: Wed, 31 Dec 2025 05:20 PM (IST)
Updated Date: Wed, 31 Dec 2025 05:23 PM (IST)
ਪੁਸ਼ਵਿੰਦਰ ਗੋਲੀਆ, ਪੰਜਾਬੀ ਜਾਗਰਣ ਘਨੌਲੀ : ਨੇੜਲੇ ਪਿੰਡ ਲੌਦੀਮਾਜਰਾ ਦੇ ਗਰੁਦੁਆਰਾ ਗੁਰਸਾਗਰ ਸਾਹਿਬ ਵਿਖੇ ਚੱਲ ਰਿਹਾ ਤਿੰਨ ਦਿਨਾਂ ਸਲਾਨਾ ਜੋੜਮੇਲ ਬੁੱਧਵਾਰ ਨੂੰ ਬਾਅਦ ਦੁਪਹਿਰ ਸਮਾਪਤ ਹੋ ਗਿਆ। ਇਹ ਸਮਗਾਮ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਰੂਪਨਗਰ ਵਾਲਿਆਂ ਦੀ ਦੇਖਰੇਖ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਲਗਾਤਾਰ ਤਿੰਨ ਦਿਨ ਧਾਰਮਿਕ ਦੀਵਾਨ ਸਜਾਏ ਗਏ। ਇਸ ਦੌਰਾਨ ਉੱਚ ਕੋਟਿ ਦੇ ਰਾਗੀ, ਢਾਡੀ ਅਤੇ ਕੀਰਤਨੀ ਜੱਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਬੁੱਧਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਦੇ ਉਪਰੰਤ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਦੌਰਾਨ ਇਲਾਕੇ ਦੀ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ। ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਬਾਬਾ ਮੱਘਰ ਸਿੰਘ, ਮਾ.ਜਗਤਾਰ ਸਿੰਘ, ਤਜਿੰਦਰ ਸਿੰਘ ਗੋਰਾ, ਮਹਿਮਾ ਸਿੰਘ, ਗੁਰਮੁੱਖ ਸਿੰਘ ਸਰਪੰਚ, ਗੁਰਮੇਲ ਸਿੰਘ, ਮਾ.ਅਵਤਾਰ ਸਿੰਘ, ਮਾ.ਬਲਵਿੰਦਰ ਸਿੰਘ, ਬਲਜੀਤ ਸਿੰਘ, ਰਾਜਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।