ਖਾਲਸਾ ਕਾਲਜ ਸ਼੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ,
ਸ਼੍ਰੀ ਚਮਕੌਰ ਸਾਹਿਬ : ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ਼੍ਰੀ ਚਮਕੌਰ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਅੰਤਰ ਸਕੂਲ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਇਲਾਕੇ ਦੇ 30 ਸਕੂਲਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਰੋਹ ਦੌਰਾਨ ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਗੁਰੂ ਸਾਹਿਬਾਨਾਂ ਦੇ ਜੀਵਨ ਅਤੇ ਗੁਰਬਾਣੀ ਤੋਂ ਸਿੱਖਿਆ ਲੈ ਕੇ ਉੱਚਾ ਸੁੱਚਾ ਜੀਵਨ ਜਿਉਣ ਅਤੇ ਸਮਾਜ ਲਈ ਚਾਨਣ ਮੁਨਾਰਾ ਬਣਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੇ ਮੈਨੇਜਰ ਗੁਰਮੁੱਖ ਸਿੰਘ ਤੇ ਹੈੱਡ ਗ੍ਰੰਥੀ ਭਾਈ ਜਸਬੀਰ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਬਲਜੀਤ ਸਿੰਘ ਵੱਲੋਂ ਮਹਿਮਾਨਾਂ ਸਵਾਗਤ ਕੀਤਾ। ਉਨ੍ਹਾਂ ਕਾਲਜ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ, ਗਤੀਵਿਧੀਆਂ, ਵਿੱਦਿਅਕ ਤੇ ਸਹਿ-ਵਿਦਿਅਕ ਖੇਤਰਾਂ ਵਿਚ ਕੀਤੇ ਗਏ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਜਾਣਕਾਰੀ ਦਿੱਤੀ। ਇਸ ਸਮਾਗਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ.ਸੁਖਵਿੰਦਰ ਕੌਰ ਪੰਜਾਬੀ ਵਿਭਾਗ ਨੇ ਬਾਖੂਬੀ ਨਿਭਾਈ। ਇਨ੍ਹਾਂ ਮੁਕਾਬਲਿਆਂ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਤੋਂ ਡਾ.ਮਨਪ੍ਰੀਤ ਕੌਰ ਪੰਜਾਬੀ ਵਿਭਾਗ ਅਤੇ ਪ੍ਰੋ.ਜਸਪ੍ਰੀਤ ਕੌਰ ਭੂਗੋਲ ਵਿਭਾਗ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਇਸ ਮੌਕੇ ਕਰਵਾਏ ਗਏ 14 ਵੱਖ-ਵੱਖ ਮੁਕਾਬਲਿਆਂ ਦੌਰਾਨ ਸ਼ਤਰੰਜ ’ਚ ਸਹਸ ਝੱਲੀਆਂ ਖੁਰਦ ਦੇ ਇਮਾਨਦੀਪ ਸਿੰਘ ਨੇ ਪਹਿਲਾ, ਗੁਰੂ ਨਾਨਕ ਪਬਲਿਕ ਸਕੂਲ ਖੰਟ ਮਾਨਪੁਰ ਦੇ ਜਸਨੂਰ ਸਿੰਘ ਨੇ ਦੂਜਾ ਅਤੇ ਸਸਸਸ ਡੱਲਾ ਦੇ ਮੁਹੰਮਦ ਅਬਸਮ ਨੇ ਤੀਜਾ, ਦਸਤਾਰ ਮੁਕਾਬਲੇ ’ਚ ਸਸਸਸ ਮਾਛੀਵਾੜਾ ਦੇ ਕਰਨਪ੍ਰੀਤ ਸਿੰਘ ਨੇ ਪਹਿਲਾ, ਹਰਸਿਮਰਨ ਪਬਲਿਕ ਸੀਸੈ ਸਕੂਲ ਦੇ ਗੁਰਮਨਪ੍ਰੀਤ ਸਿੰਘ ਨੇ ਦੂਜਾ ਅਤੇ ਖਾਲਸਾ ਸੀਸੈ ਸਕੂਲ ਰੂਪਨਗਰ ਦੇ ਅਕਾਸ਼ਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਚਿੱਤਰਕਾਰੀ ’ਚ ਸਕੰਸਸਸ ਰੂਪਨਗਰ ਦੀ ਨੈਨਸੁਖੀ ਨੇ ਪਹਿਲਾ, ਗੁਰੂ ਨਾਨਕ ਪਬਲਿਕ ਸਕੂਲ ਖੰਟ ਮਾਨਪੁਰ ਦੇ ਮਾਨਵਜੀਤ ਸਿੰਘ ਨੇ ਦੂਜਾ ਅਤੇ ਸਕੰਸਸਸ ਬਹਿਲੋਲਪੁਰ ਦੀ ਗੁਰਜੋਤ ਕੌਰ ਨੇ ਤੀਜਾ, ਲੇਖ ਰਚਨਾ ’ਚ ਗੁਰੂ ਨਾਨਕ ਪਬਲਿਕ ਸਕੂਲ ਖੰਟ ਮਾਨਪੁਰ ਦੀ ਅਰਸ਼ਦੀਪ ਕੌਰ ਨੇ ਪਹਿਲਾ, ਸਸਸਸ ਖੇੜੀ ਸਲਾਬਤਪੁਰ ਦੀ ਕਿਰਨਜੀਤ ਕੌਰ ਨੇ ਦੂਜਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਸੈ ਸਕੂਲਚਮਕੌਰ ਸਾਹਿਬ ਦੀ ਪ੍ਰਭਜੋਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਮੁਕਾਬਲੇ ’ਚ ਆਰਆਈਸੀਸੀ ਸਕੂਲ ਬੱਸੀ ਗੁੱਜਰਾਂ ਦੀ ਸਿਮਰਨਜੀਤ ਕੌਰ ਨੇ ਪਹਿਲਾ, ਸਸਸਸ ਸਕੂਲ ਖੇੜੀ ਸਲਾਬਤਪੁਰ ਦੀ ਕਿਰਨਦੀਪ ਕੌਰ ਨੇ ਦੂਜਾ ਅਤੇ ਸਸਸਸ ਸਕੂਲ ਸਲੇਮਪੁਰ ਦੀ ਨਵਨੀਤ ਕੌਰ ਨੇ ਤੀਜਾ, ਭਾਸ਼ਣ ਮੁਕਾਬਲੇ ’ਚ ਸਸਸਸ ਸਲੇਮਪੁਰ ਦੀ ਨਵਨੀਤ ਕੌਰ ਨੇ ਪਹਿਲਾ, ਸਸਸਸ ਮਾਛੀਵਾੜਾ ਦੀ ਹਰਲੀਨ ਕੌਰ ਨੇ ਦੂਜਾ ਅਤੇ ਸਕੰਸਸਸ ਰੂਪਨਗਰ ਦੀ ਹਰਜੋਤ ਕੌਰ ਨੇ ਤੀਜਾ, ਕਾਵਿ ਉਚਾਰਣ ਮੁਕਾਬਲੇ ’ਚ ਗੁਰੂ ਨਾਨਕ ਪਬਲਿਕ ਸਕੂਲ ਖੰਟ ਮਾਨਪੁਰ ਦੀ ਮਨਸਿਮਰਨ ਕੌਰ ਨੇ ਪਹਿਲਾ, ਸੈਕਰਡ ਹਾਰਟ ਪਬਲਿਕ ਸਕੂਲ ਦੀ ਅਨਮੋਲਪ੍ਰੀਤ ਕੌਰ ਨੇ ਦੂਜਾ ਅਤੇ ਹਰਸਿਮਰਨ ਪਬਲਿਕ ਸਕੂਲ ਮਕੜੌਨਾ ਖੁਰਦ ਦੇ ਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਸਲੋਗਨ ਮੁਕਾਬਲੇ ’ਚ ਸੈਕਰਡ ਹਾਰਟ ਪਬਲਿਕ ਸਕੂਲ ਦੀ ਜਸਨੂਰ ਕੌਰ ਨੇ ਪਹਿਲਾ, ਖਾਲਸਾ ਸੀਸੈ ਸਕੂਲ ਰੂਪਨਗਰ ਦੀ ਜਸ਼ਨਪ੍ਰੀਤ ਕੌਰ ਨੇ ਦੂਜਾ ਅਤੇ ਗੁਰੂ ਨਾਨਕ ਪਬਲਿਕ ਸਕੂਲ ਖੰਟ ਮਾਨਪੁਰ ਦੀ ਅਰਮਾਨਦੀਪ ਕੌਰ ਨੇ ਤੀਜਾ, ਪੋਸਟਰ ਮੇਕਿੰਗ ਮੁਕਾਬਲੇ ’ਚ ਸਕੰਸਸਸ ਰੂਪਨਗਰ ਦੀ ਰੌਸ਼ਨੀ ਨੇ ਪਹਿਲਾ, ਸਸਸਸ ਡੱਲਾ ਦੀ ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਸਸਸਸ ਭੱਕੂ ਮਾਜਰਾ ਦੇ ਹਰਸ਼ਦੀਪ ਸਿੰਘ ਨੇ ਤੀਜਾ, ਕੈਰਮ ’ਚ ਡਰੀਮਲੈਂਡ ਸਕੂਲ ਦੇ ਤਨਵੀਰ ਸਿੰਘ ਨੇ ਪਹਿਲਾ, ਗੁਰੂ ਨਾਨਕ ਪਬਲਿਕ ਸਕੂਲ ਦੇ ਹੁਸਨਪ੍ਰੀਤ ਸਿੰਘ ਨੇ ਦੂਜਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸੀਸੈ ਸਕੂਲ ਚਮਕੌਰ ਸਾਹਿਬ ਦੇ ਯੁਵਰਾਜ ਸਿੰਘ ਨੇ ਤੀਜਾ, ਈ-ਕਾਰਡ ਮੁਕਾਬਲੇ ’ਚ ਹਰਸਿਮਰਨ ਪਬਲਿਕ ਸੀਸੈ ਸਕੂਲ ਮਾਛੀਵਾੜਾ ਦੇ ਗੁਰਸਿਮਰਨ ਸਿੰਘ ਨੇ ਪਹਿਲਾ, ਸਹਸ ਭਲਿਆਣ ਦੀ ਕਿਰਨਦੀਪ ਕੌਰ ਨੇ ਦੂਜਾ ਅਤੇ ਗੁਰੂ ਨਾਨਕ ਪਬਲਿਕ ਸਕੂਲ ਖੰਟ ਮਾਨਪੁਰ ਦੇ ਜੋਬਨਪ੍ਰੀਤ ਸਿੰਘ ਨੇ ਤੀਜਾ, ਰੰਗੋਲੀ ਮੁਕਾਬਲੇ ’ਚ ਸੈਕਰਡ ਹਾਰਟ ਪਬਲਿਕ ਸਕੂਲ ਨਬੀਪੁਰ ਦੀ ਜੈਸਮੀਨ ਕੌਰ ਨੇ ਪਹਿਲਾ, ਗੁਰੂ ਨਾਨਕ ਪਬਲਿਕ ਸਕੂਲ ਖੰਟ ਮਾਨਪੁਰ ਦੀ ਅਰਮਾਨਦੀਪ ਕੌਰ ਨੇ ਦੂਜਾ ਅਤੇ ਪ੍ਰਕਾਸ਼ ਮੈਮੋਰੀਅਲ ਡੈੱਫ ਐਂਡ ਹੈਂਡੀਕੈਪਡ ਵੈਲਫੇਅਰ ਸਕੂਲ ਦੀ ਸਪਨਾ ਨੇ ਤੀਜਾ, ਗੁਰਬਾਣੀ-ਕੰਠ ਮੁਕਾਬਲੇ ’ਚ ਗਰੀਨਵੇਜ਼ ਸਕੂਲ ਰੁੜਕੀ ਹੀਰਾਂ ਦੀ ਅਰਸ਼ਦੀਪ ਕੌਰ ਨੇ ਪਹਿਲਾ, ਗੁਰੂ ਨਾਨਕ ਪਬਲਿਕ ਸਕੂਲ ਖੰਟ ਮਾਨਪੁਰ ਦੇ ਖੁਸ਼ਹਾਲ ਸਿੰਘ ਨੇ ਦੂਜਾ ਅਤੇ ਸਸਸਸ ਮਾਛੀਵਾੜਾ ਦੇ ਨਵਜੋਤ ਸਿੰਘ ਨੇ ਤੀਜਾ, ਕੁਇਜ਼ ਮੁਕਾਬਲੇ ’ਚ ਗੁਰੂ ਨਾਨਕ ਪਬਲਿਕ ਸਕੂਲ ਖੰਟ ਮਾਨਪੁਰ ਦੀ ਟੀਮ ਨੇ ਪਹਿਲਾ, ਸਸਸਸ ਮਕੜੌਨਾ ਕਲਾਂ ਦੀ ਟੀਮ ਨੇ ਦੂਜਾ ਅਤੇ ਸਹਸ ਭਲਿਆਣ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ ਤੇ ਕਾਲਜ ਪ੍ਰਬੰਧਕਾਂ ਵੱਲੋਂ ਇਨਾਮ ਵੰਡੇ ਗਏ ਅਤੇ ਸਮੂਹ ਭਾਗੀਦਾਰਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਰੇ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਕਾਸ਼ ਮੈਮੋਰੀਅਲ ਡੈੱਫ ਐਂਡ ਹੈਂਡੀਕੈਪਡ ਵੈਲਫੇਅਰ ਸਕੂਲ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਡਾ.ਅੰਮ੍ਰਿਤਾ ਸੇਖੋਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਜਗਦੀਪ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ, ਵੱਖ-ਵੱਖ ਸਕੂਲਾਂ ਦੇ ਅਧਿਆਪਕ, ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।