ਏਐਸਆਈ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਸਰਕਾਰੀ ਸਨਮਾਨਾਂ ਨਾਲ ਪੰਜਾਬ ਪੁਲਿਸ ਦੇ ਏਐਸਆਈ ਅਸ਼ਵਨੀ ਕੁਮਾਰ ਦਾ ਬਰਾਰੀ ਸ਼ਮਸ਼ਾਨ ਘਾਟ ਵਿਖੇ ਹੋਇਆ ਅੰਤਿਮ ਸੰਸਕਾਰ
Publish Date: Sat, 10 Jan 2026 06:08 PM (IST)
Updated Date: Sat, 10 Jan 2026 06:12 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਪੰਜਾਬ ਪੁਲਿਸ ਦੇ ਏਐਸਆਈ ਅਸ਼ਵਨੀ ਕੁਮਾਰ 51 ਸਾਲ ਪੁੱਤਰ ਰਾਮ ਮੂਰਤੀ ਦਿਵੇਦੀ ਪਿੰਡ ਬਰਾਰੀ ਜਿਨਾਂ ਦੀ ਬੀਤੇ ਕੱਲ ਇੱਕ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਦਾ ਅੱਜ ਬਾਅਦ ਦੁਪਹਿਰ ਪਿੰਡ ਬਰਾਰੀ ਦੇ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਇਸ ਮੌਕੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਟੁਕੜੀ ਵੱਲੋਂ ਉਨਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਲਾਮੀ ਦਿੱਤੀ ਗਈ ਜਦੋਂ ਕਿ ਪੁਲਿਸ ਥਾਣਾ ਮੁੱਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਵੱਲੋਂ ਰੀਤ ਭੇਟ ਕੀਤੀ । ਜਦੋਂ ਕਿ ਉਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰਾਂ ਅੰਕੁਸ਼ ਦੀਵੇਦੀ ਅਤੇ ਬਿਨੇ ਦਿਵੇਦੀ ਅਤੇ ਉਹਨਾਂ ਦੇ ਭਰਾ ਥਾਣੇਦਾਰ ਕਮਲ ਦੀਵ ਅਤੇ ਏਐਸਆਈ ਰਕੇਸ਼ ਕੁਮਾਰ ਵੱਲੋਂ ਭਿਖਾਈ ਗਈ । ਮ੍ਰਿਤਕ ਏਐਸਆਈ ਅਸ਼ਵਨੀ ਕੁਮਾਰ ਪਿੰਡ ਬਰਾਰੀ ਦੇ ਜੰਮਪਲ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਸ਼ਿਵਾਲਿਕ ਐਵੇਨਿਊ ਨਵਾਂ ਨੰਗਲ ਵਿਖੇ ਪਰਿਵਾਰ ਸਮੇਤ ਰਹਿ ਰਹੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ । ਉਹਨਾਂ ਦੀ ਹੋਈ ਮੌਤ ’ਤੇ ਦੀਵੇਦੀ ਪਰਿਵਾਰ ਨਾਲ ਅੱਜ ਅੰਤਿਮ ਸੰਸਕਾਰ ਮੌਕੇ ਪਹੁੰਚ ਕੇ ਸਮਾਜ ਦੇ ਵੱਖ ਵੱਖ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੁੱਖ ਪ੍ਰਗਟਾਉਣ ਵਾਲਿਆਂ ਵਿਚ ਮੁੱਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ, ਸਾਬਕਾ ਸਰਪੰਚ ਰਾਮ ਪ੍ਰਕਾਸ਼ ਦਿਵੇਦੀ, ਅਸ਼ਵਨੀ ਅਗਨੀ ਹੋਤਰੀ,ਲੰਬੜਦਾਰ ਧਰਮਪਾਲ ਸੋਢੀ, ਹਰਦੀਪ ਸਿੰਘ ਬੈਂਸ ਮੈਂਬਰ ਟਰੱਕ ਯੂਨੀਅਨ ਨੰਗਲ, ਖੇਡ ਪ੍ਰਮੋਟਰ ਪਵਨ ਸ਼ਰਮਾ, ਆਡਿਟ ਇੰਸਪੈਕਟਰ ਗੁਰਦਰਸ਼ਨ ਕੁਮਾਰ, ਅਭਿਸ਼ੇਕ ਅਗਨੀਹੋਤਰੀ, ਸ਼ਾਇਰ ਦਵਿੰਦਰ ਸ਼ਰਮਾ, ਚੌਂਕੀ ਇੰਚਾਰਜ ਨਵਾਂ ਨੰਗਾ ਸਬ ਇੰਸਪੈਕਟਰ ਸਰਤਾਜ ਸਿੰਘ, ਏਐਸਆਈ ਨਿਰਪਾਲ ਸਿੰਘ,ਏਐਸਆਈ ਕੇਸ਼ਵ ਕੁਮਾਰ, ਏਐਸ ਆਈ ਰਾਜਕੁਮਾਰ ਅਤੇ ਵਿਨੋਦ ਕੁਮਾਰ, ਬਾਸੂਦੇਵ, ਰਮੇਸ਼ ਬਰਾਰੀ,ਮੰਗਤ ਰਾਮ, ਰਾਜਨ ਆਨੰਦ ਸਾਬਕਾ ਸਰਪੰਚ ਉਮਾਕਾਂਤ ਅਤੇ ਕ੍ਰਿਸ਼ਨ ਪਾਲ ਰਾਣਾ ਕਥੇੜਾ,ਅਮਿਤ ਬਰਾਰੀ, ਮੋਹਿਤ ਸ਼ਰਮਾ, ਰੋਹਿਤ ਸ਼ਰਮਾ, ਅਸ਼ਵਨੀ ਸ਼ਰਮਾ ਮਿਰਚੂ, ਸ਼ੁਭਮ ਦੀਵੇਦੀ, ਪ੍ਰਸ਼ਾਂਤ ਦਿਵੇਦੀ,ਬਲਰਾਜ ਸ਼ਰਮਾ ਦੀਪਕ ਕੁਮਾਰ ਵਿਨੇ ਸ਼ਰਮਾ ਤਲਵਾੜਾ, ਅਮਨ ਸਰਾਟੀ, ਸਾਬਕਾ ਸਰਪੰਚ ਬਚਿੱਤਰ ਸਿੰਘ, ਤਰਨਜੀਤ ਸਿੰਘ ਫੌਜੀ, ਜਸਵੀਰ ਸਿੰਘ ਆਦਿ ਹਾਜ਼ਰ ਹਨ।