ਅਜ਼ਾਦੀ ਦੇ ਸੰਘਰਸ਼ ’ਚ ਕੁਰਬਾਨੀਆ ਦੇਣ ਵਾਲਿਆ ਨੂੰ ਸਦਾ ਯਾਦ ਰੱਖਿਆ ਜਾਵੇਗਾ : ਜਸਪ੍ਰੀਤ ਸਿੰਘ
ਅਜ਼ਾਦੀ ਦੇ ਸੰਘਰਸ਼ ਵਿਚ ਕੁਰਬਾਨੀਆ ਦੇਣ ਵਾਲਿਆ ਨੂੰ ਸਦਾ ਯਾਦ ਰੱਖਿਆ ਜਾਵੇਗਾ: ਜਸਪ੍ਰੀਤ ਸਿੰਘ
Publish Date: Tue, 27 Jan 2026 05:21 PM (IST)
Updated Date: Tue, 27 Jan 2026 05:22 PM (IST)

ਗਣਤੰਤਰ ਦਿਵਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਵਿਚ ਐਸਡੀਐਮ ਨੇ ਰਾਸ਼ਟਰੀ ਤਿਰੰਗਾ ਲਹਿਰਾਇਆ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਉਪ ਮੰਡਲ ਪੱਧਰ ਦੇ ਗਣਤੰਤਰ ਦਿਵਸ ਸਮਾਰੋਹ ਮੌਕੇ ਐਸਡੀਐਮ ਜਸਪ੍ਰੀਤ ਸਿੰਘ ਪੀਸੀਐਸ ਨੇ ਚਰਨ ਗੰਗਾ ਸਟੇਡੀਅਮ ਵਿਚ ਰਾਸ਼ਟਰੀ ਤਿਰੰਗਾ ਲਹਿਰਾ ਕੇ ਪਰੇਡ ਦੀ ਸਲਾਮੀ ਲਈ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਦੇਸ਼ ਦੇ 77ਵੇਂ ਗਣਤੰਤਰ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਆਜ਼ਾਦੀ ਸੰਗਰਾਮ ਵਿਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਸੂਰਬੀਰਾਂ ਨੇ ਦਿੱਤੀਆਂ ਜਿਨ੍ਹਾਂ ਕਰਕੇ ਸਾਨੂੰ ਗਣਰਾਜ ਦਾ ਦਰਜਾ ਮਿਲਿਆ। ਸੰਵਿਧਾਨ ਬਣਾਉਣ ਵਿਚ ਡਾਕਟਰ ਭੀਮ ਰਾਓ ਅੰਬੇਡਕਰ ਦਾ ਯੋਗਦਾਨ ਬੇਮਿਸਾਲ ਰਿਹਾ। ਉਹਨਾਂ ਕਿਹਾ ਕਿ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਣ ਕਰਕੇ ਇਹ ਦਿਨ ਸਾਰੇ ਦੇਸ਼ ਲਈ ਮਹੱਤਵਪੂਰਨ ਹੈ ਅਤੇ ਪੰਜਾਬੀਆਂ ਲਈ ਖਾਸ ਮਾਣ ਦਾ ਵਿਸ਼ਾ ਹੈ। ਉਨ੍ਹਾਂ ਨੇ ਬਾਬਾ ਮਹਾਰਾਜ ਸਿੰਘ, ਬਾਬਾ ਰਾਮ ਸਿੰਘ, ਸ਼ਹੀਦ ਭਗਤ ਸਿੰਘ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ,ਢੀਂਗਰਾ ਦੀਵਾਨ ਸਿੰਘ, ਕਾਲੇਪਾਣੀ ਸਮੇਤ ਕਈ ਯੋਧਿਆਂ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਰੱਖਿਆ ਲਈ ਹਰ ਕੁਰਬਾਨੀ ਲਈ ਤਿਆਰ ਰਹਿਣਾ ਸਾਡਾ ਫਰਜ਼ ਹੈ। ਗੁਰੂ ਨਗਰੀ ਦੇ ਵਿਕਾਸ ਬਾਰੇ ਦੱਸਦਿਆਂ ਕਿਹਾ ਕਿ ਪੰਜ ਪਿਆਰਾ ਪਾਰਕ ਭਾਈ ਜੈਤਾ ਜੀ ਯਾਦਗਾਰ ਸਮੇਤ ਕਈ ਪ੍ਰੋਜੈਕਟ ਲੋਕ ਅਰਪਣ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਉਤੇ ਕਰੋੜਾਂ ਰੁਪਏ ਖਰਚ ਹੋਏ ਹਨ। ਸਿੱਖਿਆ ’ਤੇ ਸਿਹਤ ਖੇਤਰ ਵਿਚ ਪੰਜਾਬ ਸਰਕਾਰ ਵੱਲੋਂ ਸੁਧਾਰਮਈ ਕਦਮ ਚੁੱਕੇ ਗਏ ਹਨ। ਮਾਰਚ ਪਾਸਟ ਦੀ ਅਗਵਾਈ ਸ਼੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਦੇ ਕੈਪਟਨ ਸੰਦੀਪ ਕੁਮਾਰ ਨੇ ਕੀਤੀ ਅਤੇ ਮੰਚ ਸੰਚਾਲਣ ਗੁਰਮਿੰਦਰ ਸਿੰਘ ਭੁੱਲਰ ਨੇ ਕੀਤਾ। ਸਮਾਰੋਹ ਵਿਚ ਗਿੱਧਾ ਭੰਗੜਾ ਸੱਭਿਆਚਾਰਕ ਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਨੇ ਸਮਾਂ ਬੰਨ੍ਹਿਆ। ਵੱਖ ਵੱਖ ਵਿਭਾਗਾਂ ਦੀ ਪ੍ਰਗਤੀ ਦਰਸਾਉਂਦੀਆਂ ਝਾਕੀਆਂ ਲੋਕਾਂ ਲਈ ਆਕਰਸ਼ਣ ਰਹੀਆਂ। ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਤੇ ਕੌਮੀ ਤਰਾਨਾ ਪੇਸ਼ ਕੀਤਾ। ਵਿਸ਼ੇਸ਼ ਰੂਪ ਨਾਲ ਸੰਘਰਸ਼ੀ ਯੋਧੇ ਨਿਰਵੈਰ ਸਿੰਘ ਅਰਸ਼ੀ ਦਾ ਸਨਮਾਨ ਕੀਤਾ ਗਿਆ। ਮਾਰਚ ਪਾਸਟ ਵਿੱਚ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਸ੍ਰੀ ਦਸਮੇਸ ਅਕੈਡਮੀ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਭਾਈ ਨੰਦ ਲਾਲ ਪਬਲਿਕ ਸਕੂਲ ਸਕੂਲ ਆਂਫ ਐਮੀਨੈਂਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਹਾਈ ਸਕੂਲ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਨੇ ਭਾਗ ਲਿਆ। ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸੰਤ ਬਾਬਾ ਸੇਵਾ ਸਿੰਘ ਖਾਲਸਾ ਮਾਡਲ ਸਕੂਲ ਸਰਕਾਰੀ ਹਾਈ ਸਕੂਲ ਦਸਗਰਾਂਈ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਐਸਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਕੂਲ ਆਂਫ ਐਮੀਨੈਂਸ ਅਨਮੋਲ ਸਿੱਖਿਆ ਕੇਂਦਰ ਨੇ ਪ੍ਰੋਗਰਾਮ ਪੇਸ਼ ਕੀਤੇ ਅਤੇ ਭੰਗੜਾ ਕੋਚ ਵੱਲੋਂ ਭੰਗੜਾ ਤਿਆਰ ਕਰਵਾਇਆ ਗਿਆ। ਰਾਸ਼ਟਰੀ ਗੀਤ ਨਾਲ ਸਮਾਰੋਹ ਦੀ ਸਮਾਪਤੀ ਹੋਈ। ਸਮਾਰੋਹ ਵਿਚ ਅਰਾਧਿਕਾ ਪੀਸੀਐਸ ਸਿਵਲ ਜੱਜ ਜੂਨੀਅਰ ਡਵੀਜ਼ਨ ਵਿਸ਼ਵ ਜੋਤੀ ਪੀਸੀਐਸ ਸਿਵਲ ਜੱਜ ਜੂਨੀਅਰ ਡਵੀਜ਼ਨ ਜਸ਼ਨਦੀਪ ਸਿੰਘ ਡੀਐਸਪੀ ਵਿਨੋਦ ਕੁਮਾਰ ਤਹਿਸੀਲਦਾਰ ਸੁਨੀਤਾ ਨਾਇਬ ਤਹਿਸੀਲਦਾਰ ਸੰਗੀਤ ਕੁਮਾਰ, ਕਾਰਜ ਸਾਧਕ ਅਫਸਰ ਰਣਜੀਤ ਸਿੰਘ, ਐਨਸੀਸੀ ਅਫਸਰ ਅਜੇ ਬੈਂਸ, ਰੋਹਿਤ ਕਾਲੀਆ, ਦਲੀਪ ਹੰਸ, ਸੂਬੇਦਾਰ ਰਾਜਪਾਲ ਮੋਹੀਵਾਲ, ਊਸ਼ਾ ਰਾਣੀ, ਪ੍ਰਿੰ ਸੁਖਪਾਲ ਕੌਰ ਵਾਲੀਆ, ਪ੍ਰਿੰ ਸ਼ਰਨਜੀਤ ਸਿੰਘ, ਮਨਜੀਤ ਸਿੰਘ ਮਾਵੀ, ਪ੍ਰਿੰ ਅਮਰੀਕ ਸਿੰਘ, ਗੁਰਜਤਿੰਦਰ ਸਿੰਘ, ਹੈਡਮਾਸਟਰ ਸਮਸ਼ੇਰ ਸਿੰਘ, ਸ਼ੇਰ ਸਿੰਘ, ਦਾਨਿਸ਼ਵੀਰ ਸਿੰਘ, ਗੁਰਸੇਵਕ ਸਿੰਘ, ਦਵਿੰਦਰ ਸਿੰਘ, ਮਦਨ ਲਾਲ, ਸੈਨੇਟਰੀ ਇੰਸਪੈਕਟਰ ਸਮੇਤ ਕਈ ਪ੍ਰਮੁੱਖ ਹਸਤੀਆਂ ਹਾਜ਼ਰ ਸਨ।