ਗਵਾਚਿਆ ਮੋਬਾਇਲ ਕੀਤਾ ਮਾਲਕ ਹਵਾਲੇ
ਪੰਜਾਬ ਪੁਲਿਸ ਨੇ ਗਵਾਚੇ ਮੋਬਾਇਲ ਲੱਭ ਕੇ ਅਸਲ ਮਾਲਕਾਂ ਨੂੰ ਦਿੱਤੇ
Publish Date: Tue, 13 Jan 2026 03:20 PM (IST)
Updated Date: Tue, 13 Jan 2026 03:21 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਗਵਾਚੇ ਹੋਏ ਮੋਬਾਇਲ ਲੱਭ ਕੇ ਅਸਲ ਮਾਲਕਾਂ ਦੇ ਹਵਾਲੇ ਕੀਤੇ ਗਏ ਜਿਸ ਦੇ ਸੰਬੰਧ ਵਿਚ ਅੱਜ ਏ,ਐਸ,ਆਈ ਲੇਖਾ ਸਿੰਘ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੇ ਕੋਲ ਮੋਬਾਇਲ ਗੁੰਮ ਹੋਣ ਸਬੰਧੀ ਆਈਆਂ ਹੋਈਆਂ ਸ਼ਿਕਾਇਤਾਂ ਦੀ ਤਫਤੀਸ਼ ਦੌਰਾਨ ਜਿਹੜੇ ਮੋਬਾਇਲ ਲੱਭੇ ਗਏ ਹਨ, ਉਹ ਅਸਲ ਮਾਲਕਾਂ ਨੂੰ ਸੌਂਪੇ ਗਏ ਹਨ। ਇਸ ਦੌਰਾਨ ਉਹਨਾਂ ਕਿਹਾ ਕਿ ਸ਼੍ਰੀ ਕੀਰਤਪੁਰ ਸਾਹਿਬ ਅਤੇ ਆਸ ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੇ ਮੋਬਾਇਲ ਲੱਭ ਕੇ ਦਿੱਤੇ ਗਏ ਹਨ, ਇਸ ਦੌਰਾਨ ਜਿਨ੍ਹਾਂ ਲੋਕਾਂ ਨੂੰ ਗੁੰਮ ਹੋਏ ਮੋਬਾਇਲ ਵਾਪਸ ਮਿਲੇ ਹਨ। ਉਹਨਾਂ ਨੇ ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ । ਪੁਲਿਸ ਅਧਿਕਾਰੀਆਂ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦਾ ਮੋਬਾਇਲ ਚੋਰੀ ਜਾਂ ਗੁੰਮ ਹੁੰਦਾ ਹੈ ਤਾਂ ਸੰਬੰਧਿਤ ਫ਼ੋਨ ਦੇ ਕਾਗਜ ਲੈ ਕੇ ਉਸਦੀ ਰਿਪੋਰਟ ਨਜ਼ਦੀਕੀ ਪੁਲਿਸ ਸਟੇਸ਼ਨ ਵਿਚ ਕਰਾਈ ਜਾਵੇ ਤਾਂ ਜੋ ਉਹਨਾਂ ਦਾ ਮੋਬਾਇਲ ਲੱਭਿਆ ਜਾ ਸਕੇ ਤਾਂ ਜੋ ਉਨ੍ਹਾਂ ਦੇ ਮੋਬਾਇਲ ਅਤੇ ਸਿਮ ਕਾਰਡ ਦੇ ਨਾਲ ਕੋਈ ਆ ਭਰਾ ਦੇ ਇੱਕ ਘਟਨਾ ਵਿਚ ਨਾ ਵਰਤ ਸਕੇ ਅਤੇ ਕੋਈ ਵਿਅਕਤੀ ਗਲਤ ਤਰੀਕੇ ਨਾਲ ਇਸਤੇਮਾਲ ਨਾ ਕਰ ਸਕੇ। ਇਸ ਦੇ ਲਈ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਸੀ ਈ ਆਈ ਆਰ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਉਣੀ ਜਰੂਰੀ ਹੈ ਜਾਂ ਇਸ ਦੀ ਸ਼ਿਕਾਇਤ ਨਜ਼ਦੀਕੀ ਪੁਲਿਸ ਥਾਣੇ ਵਿਚ ਵੀ ਦੇ ਸਕਦੇ ਹਨ।