ਅਨੰਦਪੁਰ ਸਾਹਿਬ ਤੋਂ ਬਲਾਕ ਸੰਮਤੀ ’ਚ ‘ਆਪ’ ਦੇ ਅੱਠ ਤੇ ਕਾਂਗਰਸ ਦੇ ਸੱਤ ਉਮੀਦਵਾਰ ਜੇਤੂ
ਬਲਾਕ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਲਾਕ ਸੰਮਤੀ ਵਿਚ ਆਮ ਆਦਮੀ ਪਾਰਟੀ ਦੇ ਅੱਠ ਅਤੇ ਕਾਂਗਰਸ ਦੇ ਸੱਤ ਉਮੀਦਵਾਰ ਜੇਤੂ
Publish Date: Thu, 18 Dec 2025 04:58 PM (IST)
Updated Date: Thu, 18 Dec 2025 05:00 PM (IST)

ਕਾਂਗਰਸ ਅਤੇ ਆਪ ਦੇ ਵਰਕਰ ਆਹਮੋ ਸਾਹਮਣੇ, ਹੰਗਾਮੇ ਤੋਂ ਬਾਅਦ ਕਾਂਗਰਸੀ ਉਮੀਦਵਾਰ ਊਸ਼ਾ ਰਾਣੀ ਜੇਤੂ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਹੋਈਆਂ ਵੋਟਾਂ ਦੀ ਗਿਣਤੀ ਸ਼ਹੀਦ ਪਰਗਣ ਸਿੰਘ ਸਰਕਾਰੀ ਹਾਈ ਸਕੂਲ ਮਟੋਰ ਸ਼੍ਰੀ ਅਨੰਦਪੁਰ ਸਾਹਿਬ ਵਿਚ ਹੋਈ ਜਿਸ ਵਿਚ ਬਲਾਕ ਸੰਮਤੀ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਅੱਠ ਉਮੀਦਵਾਰ ਜੇਤੂ ਰਹੇ ਜਦੋਂ ਵੀ ਕਾਂਗਰਸ ਪਾਰਟੀ ਦੇ ਸੱਤ ਉਮੀਦਵਾਰ ਜੇਤੂ ਰਹੇ। ਹਲਕੇ ਵਿਚ ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਹੀ ਦੇਖਣ ਨੂੰ ਮਿਲਿਆ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਬਲਾਕ ਵਿਚ ਖਾਤਾ ਨਹੀਂ ਖੋਲ ਸਕੀ। ਜਿਕਰ ਯੋਗ ਹੈ ਕੀ ਸ਼੍ਰੀ ਅਨੰਦਪੁਰ ਸਾਹਿਬ ਦੇ ਇਨ੍ਹਾਂ 15 ਜੋਨਾਂ ਤੋਂ 43 ਉਮੀਦਵਾਰ ਚੋਣ ਲੜ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਜੋਨ ਨੰਬਰ ਇੱਕ ਗੰਭੀਰਪੁਰ ਜਰਨਲ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਗੁਰਮੁੱਖ ਸਿੰਘ ਬਹਿਲੂ ਨੂੰ 1310 ਵੋਟਾਂ ’ਤੇ ਦੂਜੇ ਨੰਬਰ ’ਤੇ ਕਾਂਗਰਸ ਦੇ ਗੁਰਜਿੰਦਰ ਸਿੰਘ ਨੂੰ 99 ਵੋਟਾਂ ਪਈਆਂ ਅਤੇ ਆਪ ਜੇਤੂ ਰਹੀ। ਜੋਨ ਨੰਬਰ ਦੋ ਢੇਰ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਕੌਰ ਜੇਤੂ ਰਹੀ ਜਿਸ ਨੂੰ 1300 ਵੋਟਾਂ ਪਈਆਂ ਅਤੇ ਆਪ ਦੀ ਉਮੀਦਵਾਰ ਸੰਦੀਪ ਕੌਰ ਨੂੰ 1097 ਵੋਟਾਂ ਪਈਆਂ। ਤਿੰਨ ਨੰਬਰ ਜੋਨ ਗਰਾਂ ਪਛੜੀ ਸ੍ਰੇਣੀ ਰਾਖਵਾਂ ਤੋਂ ਕਾਂਗਰਸ ਦੇ ਅੰਮ੍ਰਿਤਪਾਲ 1161 ਵੋਟਾਂ ਨਾਲ ਜੇਤੂ ਰਹੇ ਅਤੇ ਆਪ ਦੇ ਹੁਸਨ ਚੰਦ 915 ਵੋਟਾਂ ਨਾਲ ਦੂਜੇ ਨੰਬਰ ’ਤੇ ਰਹੇ। ਬਾਸੋਵਾਲ ਜੋਨ ਨੰਬਰ ਚਾਰ ਅਨੁਸੂਚਿਤ ਜਾਤੀ ਰਾਖਵਾਂ ਤੋਂ ਆਪ ਦੀ ਉਮੀਦਵਾਰ ਵੀਰ ਕੌਰ ਸਜਮੋਰ 1161 ਵੋਟਾਂ ਨਾਲ ਜੇਤੂ ਰਹੀ ’ਤੇ ਕਾਂਗਰਸ ਦੀ ਉਮੀਦਵਾਰ ਭੋਲਾਂ ਦੇ ਵੀ ਬੀਕਾਪੁਰ ਨੂੰ 895 ਵੋਟਾਂ ਪਈਆਂ। ਜੋਨ ਨੰਬਰ ਪੰਜ ਗੰਗੂਵਾਲ ਤੋਂ ਆਪ ਦੀ ਉਮੀਦਵਾਰ ਰਣਵੀਰ ਕੌਰ 791 ਵੋਟਾਂ ਨਾਲ ਜੇਤੂ ਰਹੀ ਜਦੋਂ ਕਿ ਕਾਂਗਰਸ ਦੀ ਰਮੇਸ਼ ਦੇਵੀ ਨੂੰ 460 ਵੋਟਾਂ ਪਈਆਂ। ਜੋਨ ਨੰਬਰ ਛੇ ਮੋਹੀਵਾਲ ਇਸਤਰੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਰਚਨਾ ਦੇਵੀ ਲਖੇੜ 1119 ਵੋਟਾਂ ਲੈ ਕੇ ਜਿੱਤੀ ਜਦੋਂ ਕਿ ਕਾਂਗਰਸ ਦੀ ਦੇਬੋ ਦੇਵੀ ਨੂੰ 982 ਵੋਟਾਂ ਪਈਆਂ। ਜੋਨ ਨੰਬਰ ਸੱਤ ਅਗੰਮਪੁਰ ਤੋਂ ਆਪ ਦੀ ਉਮੀਦਵਾਰ ਪੂਜਾ 1366 ਵੋਟਾਂ ਨਾਲ ਜੇਤੂ ਅਤੇ ਕਾਂਗਰਸ ਦੀ ਉਮੀਦਵਾਰ ਪਰਮਜੀਤ ਕੌਰ ਲੋਦੀਪੁਰ 970 ਵੋਟਾਂ ਪਈਆਂ। ਇਸੇ ਤਰ੍ਹਾਂ ਜੋਨ ਨੰਬਰ ਅੱਠ ਕੋਟਲਾ ਜਰਨਲ ਸੀਟ ਤੋਂ ਆਪ ਦੇ ਉਮੀਦਵਾਰ ਜਸਵਿੰਦਰ ਸਿੰਘ ਚੰਦਪੁਰ ਬੇਲਾ 870 ਵੋਟਾਂ ਲੈ ਕੇ ਜੇਤੂ ਰਹੇ ਕਾਂਗਰਸ ਦੇ ਸਾਧਾ ਸਿੰਘ ਨੂੰ 741 ਵੋਟਾਂ ਪਈਆਂ, ਭਾਜਪਾ ਉਮੀਦਵਾਰ ਪ੍ਰਦੀਪ ਕੁਮਾਰ ਨੂੰ 448 ’ਤੇ ਅਕਾਲੀ ਦਲ ਦੀ ਗੁਰਮੀਤ ਕੌਰ ਨੂੰ 374 ਵੋਟਾਂ ਪਈਆਂ। ਜੋਨ ਨੰਬਰ ਨੌ ਝਿੰਜੜੀ ਤੋਂ ਕਾਂਗਰਸ ਦੀ ਉਮੀਦਵਾਰ ਊਸ਼ਾ ਦੇਵੀ ਜੇਤੂ ਰਹੀ ਉਹਨਾਂ ਨੂੰ 1554 ਵੋਟਾਂ ਪਈਆਂ ’ਤੇ ਆਪ ਦੀ ਚਾਂਦਨੀ ਸ਼ਰਮਾ ਨੂੰ 1086 ਵੋਟਾਂ ਪਈਆਂ। ਪਿੰਡ ਸਮਲਾਹ ਜੋਨ ਨੰਬਰ 10 ਜਰਨਲ ਤੋਂ ਆਪ ਦੇ ਰਾਮਪਾਲ ਸਮਲਾਹ 1580 ਵੋਟਾਂ ਨਾਲ ਜੇਤੂ ਰਹੇ ਤੇ ਕਾਂਗਰਸ ਦੇ ਨੰਦ ਗੋਪਾਲ ਨੂੰ 1142 ਵੋਟਾਂ ਪਈਆਂ। ਅਨੁਸੂਚਿਤ ਜਾਤੀ ਲਈ ਰਾਖਵੀਂ ਸੀਟ ਜੋਨ ਨੰਬਰ 11 ਮੱਸੇਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਵਣ ਸਿੰਘ ਮੋੜਾ 1189 ਵੋਟਾਂ ਲੈ ਕੇ ਜੇਤੂ ਰਹੇ ਜਦ ਕਿ ਕਾਂਗਰਸੀ ਉਮੀਦਵਾਰ ਬਲਜੀਤ ਸਿੰਘ ਚੀਕਣਾ 1038 ਵੋਟਾਂ ਲੈ ਕੇ ਦੂਜੇ ਨੰਬਰ ਤੇ ਅਕਾਲੀ ਦਲ ਦੇ ਕੁਲਵਿੰਦਰ ਸਿੰਘ ਨੂੰ 544 ਤੇ ਭਾਜਪਾ ਦੇ ਸ਼ਾਦੀ ਲਾਲ ਨੂੰ 263 ਵੋਟਾਂ ਪਈਆਂ। ਡਾਢੀ ਜੋਨ ਨੰਬਰ 12 ਤੋਂ ਅਨੁਸੂਚਿਤ ਜਾਤੀ ਲਈ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਫੌਜੀ 1334 ਵੋਟਾਂ ਲੈ ਕੇ ਜੇਤੂ ਰਹੇ, ਆਮ ਆਦਮੀ ਪਾਰਟੀ ਦੇ ਰਾਜਵੀਰ ਸਿੰਘ ਨੂੰ 1067 ਵੋਟਾਂ ਪਈਆਂ ਭਾਜਪਾ ਦੇ ਰਾਮਪਾਲ ਨੂੰ 529 ਵੋਟਾਂ ਪਈਆਂ। ਜਰਨਲ ਸੀਟ ਜੋਨ 13 ਬੜਾ ਪਿੰਡ ਤੋਂ ਕਾਂਗਰਸੀ ਉਮੀਦਵਾਰ ਗੁਰਮੇਲ ਸਿੰਘ 1330 ਵੋਟਾਂ ਲੈ ਕੇ ਜੇਤੂ ਰਹੇ ਤੇ ਆਪ ਦੇ ਉਮੀਦਵਾਰ ਹਰਮਿੰਦਰ ਸਿੰਘ ਨੂੰ 895 ਵੋਟਾਂ ਪਈਆਂ। ਭਰਤਗੜ੍ਹ ਜੋਨ ਨੰਬਰ 14 ਤੋਂ ਕਾਂਗਰਸ ਦੇ ਗੁਰਨਾਮ ਸਿੰਘ 997 ਵੋਟਾਂ ਲੈ ਕੇ ਜੇਤੂ ਰਹੇ ਤੇ ਆਪ ਦੇ ਗੁਰਸੇਵਕ ਸਿੰਘ ਨੂੰ 957 ਵੋਟਾਂ ਪਈਆਂ। ਸਰਸਾ ਨੰਗਲ ਜੋਨ 15 ਤੋਂ ਕਾਂਗਰਸ ਜੇਤੂ ਰਹੀ ਇਥੇ ਕਾਂਗਰਸ ਦੀ ਉਮੀਦਵਾਰ ਬਲਵਿੰਦਰ ਕੌਰ ਮਾਜਰੀ ਨੇ 1138 ਵੋਟਾਂ ਪ੍ਰਾਪਤ ਕੀਤੀਆਂ ਆਪ ਦੀ ਹਰਵਿੰਦਰ ਕੌਰ ਕੋਟਬਾਲਾ ਨੇ 914 ਵੋਟਾਂ ਲੈ ਕੇ ਦੂਜੇ ਨੰਬਰ ਤੇ ਰਹੀ। ਇਸੇ ਤਰ੍ਹਾਂ ਜ਼ਿਲ੍ਹਾ ਪਰਿਸ਼ਦ ਭਰਤਗੜ੍ਹ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰੀਤੀ ਸ਼ਰਮਾ ਜੇਤੂ ਰਹੀ ਅਤੇ ਕੋਟਲਾ ਤੋਂ ਜ਼ਿਲ੍ਹਾ ਪਰਿਸ਼ਦ ਸੀਟ ਤੇ ਗਿਣਤੀ ਦੌਰਾਨ ਭਾਰੀ ਹੰਗਾਮਾ ਹੋਇਆ, ਆਮ ਆਦਮੀ ਪਾਰਟੀ ਦੇ ਵਰਕਰ ਅਤੇ ਕਾਂਗਰਸ ਪਾਰਟੀ ਦੇ ਵਰਕਰ ਆਹਮੋ ਸਾਹਮਣੇ ਹੋ ਗਏ ਅਤੇ ਆਪਣੇ ਆਪਣੇ ਉਮੀਦਵਾਰ ਨੂੰ ਜੇਤੂ ਦੱਸਦੇ ਰਹੇ ਮੌਕੇ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਰਾਣਾ ਕੰਵਰਪਾਲ ਸਿੰਘ ਵੀ ਪਹੁੰਚੇ ਕਰੀਬ ਚਾਰ ਘੰਟੇ ਜਦੋਂ ਜਾਹਿਰ ਤੋਂ ਬਾਅਦ ਸਥਿਤੀ ਤਣਾ ਪੂਰਨ ਹੋ ਗਈ ਇਸ ਦੌਰਾਨ ਮੌਕੇ ਤੇ ਸੀਨੀਅਰ ਪੁਲਿਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤਾ ਗਿਆ। ਕਾਂਗਰਸੀ ਵਰਕਰਾਂ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਦੋ ਵਾਰ ਗਿਣਤੀ ਤੋਂ ਬਾਅਦ ਕਾਂਗਰਸੀ ਉਮੀਦਵਾਰ ਊਸ਼ਾ ਰਾਣੀ ਜੇਤੂ ਕਰਾਰ ਦਿੱਤੀ ਗਈ ਜਿਸ ਤੋਂ ਬਾਅਦ ਰਾਣਾ ਕੰਵਰਪਾਲ ਸਿੰਘ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਕਾਂਗਰਸ ਹੀ ਵਰਕਰਾਂ ਵੱਲੋਂ ਦੇਰ ਰਾਤ ਤੱਕ ਸੜਕਾਂ ’ਤੇ ਢੋਲ ਵਜਾ ਕੇ ਖੁਸ਼ੀ ਜਾਹਰ ਕੀਤੀ ਗਈ।