ਚੰਗਰ ਇਲਾਕੇ ’ਚ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ
ਚੰਗਰ ਇਲਾਕੇ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
Publish Date: Sat, 15 Nov 2025 04:59 PM (IST)
Updated Date: Sat, 15 Nov 2025 05:02 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਹਰਜੋਤ ਸਿੰਘ ਬੈਂਸ ਵੱਲੋਂ ਚੰਗਰ ਇਲਾਕੇ ਦੇ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ ਗਏ ਨਾਲ ਹੀ ਕੰਮ ਦੀ ਸ਼ੁਰੂਆਤ ਕੀਤੀ ਗਈ। ਬੈਂਸ ਜੀ ਦੇ ਅਣਥੱਕ ਯਤਨਾਂ ਸਦਕਾ, ਪਿੰਡ ਅੱਪਰ ਦਬੂੜ ਨੂੰ ਸਿੱਧਾ ਮੇਨ ਰੋਡ ਨਾਲ ਜੋੜਨ ਲਈ 70 ਲੱਖ ਰੁਪਏ ਨਾਲ ਪੁਲ ਦਾ ਕੰਮ ਸ਼ੁਰੂ ਹੋਇਆ,ਜਿਸ ਨਾਲ ਦੇਸ ਦੀ ਆਜ਼ਾਦੀ ਤੋਂ ਬਾਅਦ ਇਹ ਪਿੰਡ ਸਿੱਧਾ ਮੇਨ ਰੋਡ ਨਾਲ ਜੁੜ ਜਾਵੇਗਾ। ਇਸ ’ਤੇ ਇਲਾਕਾ ਨਿਵਾਸੀਆਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਗਿਆ। ਪਿੰਡ ਲੋਅਰ ਦਬੂੜ ਨੂੰ 1 ਕਰੋੜ ਰੁਪਏ ਨਾਲ ਨਵਾਂ ਪੁਲ ਮਿਲਣ ਜਾ ਰਿਹਾ, ਉਸਦਾ ਵੀ ਕੰਮ ਸ਼ੁਰੂ ਕਰਵਾ ਦਿੱਤਾ ਗਿਆ। ਹੁਣ ਪਿੰਡ ਵਿਚੋਂ ਮੇਨ ਰੋਡ ਤੱਕ ਜਾਣ ਲਈ ਬਰਸਾਤਾਂ ਵਿਚ ਕਿਸੇ ਨੂੰ ਵੀ ਰੋਜਾਨਾ ਦੇ ਕੰਮ ਲਈ ਜਾਂ ਸਕੂਲ ਜਾਣ ਵਾਲੇ ਬੱਚਿਆਂ ਨੁੰ ਜਾਂ ਐਮਰਜੈਂਸੀ ਵਿਚ ਕਿਸੇ ਨੂੰ ਸਾਰਾ -ਸਾਰਾ ਦਿਨ ਪਾਣੀ ਦਾ ਵਹਾਅ ਰੁਕਣ ਦਾ ਇੰਤਜ਼ਾਰ ਨਹੀ ਕਰਨੀ ਪਵੇਗੀ, ਕਿਉਂਕਿ ਬਰਸਾਤਾਂ ਦੇ ਦਿਨਾਂ ਵਿੱਚ ਬੱਚਿਆਂ ਦੀ ਪੜ੍ਹਾਈ ’ਤੇ ਅਸਰ ਪੈਂਦਾ ਸੀ। ਇਸ ਦੇ ਨਾਲ ਹੀ ਰੋਜ਼ਾਨਾ ਡਿਊਟੀਆਂ ’ਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਵੀ ਫਾਇਦਾ ਮਿਲੇਗਾ। ਇਸ ਦੇ ਨਾਲ ਹੀ ਪਿੰਡ ਤਾਜਪੁਰ ਨੂੰ 70 ਲੱਖ ਰੁਪਏ ਨਾਲ ਨਵੀਂ ਵਾਟਰ ਸਪਲਾਈ ਦਾ ਕੰਮ ਵੀ ਸ਼ੁਰੂ ਕੀਤਾ ਗਿਆ। ਇਸ ਨਾਲ ਹੁਣ ਹਰ ਘਰ ਨੂੰ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਵਾਇਆ ਜਾ ਰਿਹਾ ਹੈ।ਇਲਾਕੇ ਦੇ ਲੋਕਾਂ ਦੀ ਇਹ ਬਹੁਤ ਪੁਰਾਣੀ ਮੰਗ ਸੀ। ਜਿਸ ਨੂੰ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਨਿੱਜੀ ਦਿਲਚਸਪੀ ਲੇ ਕੇ ਕੰਮ ਸ਼ੁਰੂ ਕਰਵਾਇਆ ਗਿਆ। ਪਿੰਡ ਮਾਜਰੀ ਗੁੱਜਰਾਂ ਤੋਂ ਅਵਾਨਕੋਟ ,ਖਰੋਟਾ ਤੋਂ ਬੜਾ ਪਿੰਡ ਸੜਕ ਜੋ ਖਸਤਾ ਹਾਲਤ ਵਿਚ ਸੀ,ਲਗਭਗ 15 ਕਿ ਮੀ ਰੋਡ ਨੂੰ ਤਕਰੀਬਨ 10 ਕਰੋੜ ਰੁਪਏ ਨਾਲ 10 ਤੋਂ 18 ਫੁੱਟ ਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਦੌਰਾਨ ਚੇਅਰਮੈਨ ਕਮਿਕੱਰ ਸਿੰਘ ਡਾਢੀ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਨਾਲ ਕੀਤੇ ਹਰ ਵਾਅਦੇ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਲਾਕੇ ਵਿਚ ਵਿਕਾਸ ਕਾਰਜ ਦਿਨ ਰਾਤ ਚੱਲ ਰਹੇ ਹਨ। ਬਿਨਾਂ ਭੇਦ ਭਾਵ ਤੋਂ ਹਰ ਇੱਕ ਪਿੰਡ ਦਾ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਤਰਲੋਚਨ ਸਿੰਘ ਲੋਚੀ, ਡਾਕਟਰ ਜਰਨੈਲ ਸਿੰਘ, ਦਰਸ਼ਨ ਸਿੰਘ ਬਰੂਵਾਲ, ਸੁੱਚਾ ਸਿੰਘ, ਪਾਲ ਸਿੰਘ ਜੇਈ, ਜੋਤ ਮਝੇੜ, ਸਮੇਤ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।