ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਬਕਾ ਮੰਤਰੀ ਤੇ ਪਾਰਟੀ ਦੇ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ। ਰੂਪਨਗਰ ਹਲਕੇ ਦੇ ਵਰਕਰਾਂ ਵੱਲੋਂ ਹੱਥਾਂ ਵਿਚ ਪੱਖੀਆ ਫੜ੍ਹ ਕੇ ਵਿਲੱਖਣ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸ੍ਰੋਮਣੀ ਅਕਾਲੀ ਦਲ ਸੂਬੇ ਅੰਦਰ ਲੱਗ ਰਹੇ ਬਿਜਲੀ ਦੇ ਲੰਬੇ ਕੱਟਾਂ ਖਿਲਾਫ਼ 30 ਅਪ੍ਰੈਲ ਨੂੰ ਹਲਕਾ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰੇਗਾ ਅਤੇ ਆਪ ਸਰਕਾਰ ਦੀਆ ਨਕਾਮੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਏਗਾ। ਮੰਗਲਵਾਰ ਨੂੰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਬਕਾ ਮੰਤਰੀ ਤੇ ਪਾਰਟੀ ਦੇ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ। ਰੂਪਨਗਰ ਹਲਕੇ ਦੇ ਵਰਕਰਾਂ ਵੱਲੋਂ ਹੱਥਾਂ ਵਿਚ ਪੱਖੀਆ ਫੜ੍ਹ ਕੇ ਵਿਲੱਖਣ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਡਾ. ਚੀਮਾ ਨੇ ਕਿਹਾ ਕਿ ਕਹਿਰ ਦੀ ਗਰਮੀ ਪੈ ਰਹੀ ਹੈ ਉੱਧਰ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਨੇ ਲੋਕਾਂ ਨੂੰ ਬੇਹਾਲ ਕੀਤਾ ਹੋਇਆ ਹੈ ਰਾਤ ਨੂੰ ਵੀ ਕੱਟ ਲੱਗ ਰਹੇ ਹਨ ਜਿਸ ਤੋਂ ਸਾਬਿਤ ਹੁੰਦਾਂ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਜਲੀ ਦੇ ਉਤਪਾਦਨ ਸਬੰਧੀ ਕੀਤੇ ਜਾਣ ਵਾਲੇ ਦਾਅਵੇ ਖੋਖਲੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਸਮਝਦੇ ਹੋਏ ਸੂਬੇ ਵਿਚ ਹਰੇਕ ਵਿਧਾਨ ਸਭਾ ਹਲਕੇ ਵਿਚ 30 ਅਪ੍ਰੈਲ ਨੂੰ ਬਿਜਲੀ ਕੱਟਾਂ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣ ਦਾ ਪ੍ਰੋਗਰਾਮ ਤੈਅ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰ ਰੋਜ਼ ਬੰਬ ਧਮਾਕੇ ਹੋ ਰਹੇ ਹਨ, ਸ਼ੰਭੂ ਅੰਬਾਲਾ ਰੇਲਵੇ ਮਾਰਗ ‘ਤੇ ਹੋਏ ਬੰਬ ਧਮਾਕੇ ਵਿਚ ਬਚਾਅ ਇਹ ਹੋਇਆ ਕਿ ਉਸ ਸਮੇਂ ਕੋਈ ਟਰੇਨ ਟਰੈਕ ‘ਤੇ ਨਹੀ ਸੀ ਆ ਰਹੀ ਨਹੀ ਤਾਂ ਵੱਡਾ ਹਾਦਸਾ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ ਸਰਕਾਰ ਇਸ ਨੂੰ ਕੰਟਰੋਲ ਕਰਨ ਵਿਚ ਬੁਰੀ ਤਰਾਂ ਫੇਲ ਸਾਬਤ ਹੋਈ ਹੈ ਕਿਉਕਿ ਮੁੱਖ ਮੰਤਰੀ, ਮੰਤਰੀ, ਵਿਧਾਇਕ ਤਾਂ ਨਾਮ ਦੇ ਹੀ ਹਨ ਚੱਲਦੀ ਤਾਂ ਦਿੱਲੀ ਵਾਲਿਆ ਦੀ ਹੈ ਹੁਣ ਜਦੋਂ 7 ਰਾਜ ਸਭਾ ਮੈਂਬਰ ਚਲੇ ਗਏ ਹੁਣ ਕਦੇ ਮੰਤਰੀਆਂ ਦੀ ਕਦੇ ਵਿਧਾਇਕਾਂ ਦੀਆ ਨਰਾਜ਼ਗੀਆ ਦੂਰ ਕਰਨ ਲਈ ਮੀਟਿੰਗਾਂ ਕਰ ਰਹੇ ਹਨ ਕਿਉਂਕਿ ਇਨ੍ਹਾਂ ਨੂੰ ਡਰ ਹੈ ਕਿ ਕਿਤੇ ਵਿਧਾਇਕ ਜਾ ਮੰਤਰੀ ਵੀ ਸਾਡਾ ਸਾਥ ਨਾ ਛੱਡ ਜਾਣ। ਡਾ. ਚੀਮਾਂ ਨੇ ਇੱਕ ਸਵਾਲ ਦੇ ਜਵਾਬ ਵਿਚ ਕਿਹਾਕਿ ਸੋ਼ਮਣੀ ਅਕਾਲੀ ਦਲ ਨੂੰ ਸੂਬੇ ਦੇ ਲੋਕ ਪਿਆਰ ਕਰਦੇ ਹਨ ਅਤੇ ਅਸੀਂ ਮਜਬੂਤ ਹਾਂ ਭਾਵੇਂ ਕਿ ਹੋਰ ਸ਼੍ਰੋਮਣੀ ਅਕਾਲੀ ਦਲ ਬਣੇ ਸਨ ਜਾ ਬਣੇ ਹਨ, ਨੂੰ ਪੰਜਾਬ ਦੀ ਜਨਤਾ ਸਿਆਸੀ ਤੌਰ ‘ਤੇ ਹੁਲਾਰਾਂ ਕਦੇ ਨਹੀਂ ਦੇਵੇਗੀ। ਇਹ ਸਾਡਾ ਵਿਸਵਾਸ਼ ਹੈ। ਇਸ ਮੌਕੇ ਤੇ ਨਗਰ ਕੌਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਜ਼ਿਲ੍ਹੇ ਜਥੇਦਾਰ ਦਰਬਾਰਾ ਸਿੰਘ ਬੇਲਾ, ਜਥੇਦਾਰ ਜਰਨੈਲ ਸਿੰਘ ਔਲਖ, ਸਰਗਰਮ ਆਗੂ ਸੁਖਇੰਦਰ ਸਿੰਘ ਬੋਬੀ ਬੋਲਾ, ਸੁੱਚਾ ਸਿੰਘ ਸਰਸਾ ਨੰਗਲ ਆਦਿ ਹਾਜਰ ਸਨ।