ਨਸ਼ੇ ਤੋਂ ਦੂਰ ਰਹਿ ਕੇ ਆਪਣੀ ਊਰਜਾ ਸਿੱਖਿਆ ਤੇ ਖੇਡਾਂ ’ਚ ਲਾਵੇ ਨੌਜਵਾਨ ਵਰਗ : ਡੀਐੱਸਪੀ
ਨਸ਼ੇ ਤੋਂ ਦੂਰ ਰਹਿ ਕੇ ਆਪਣੀ ਊਰਜਾ ਸਿੱਖਿਆ ਤੇ ਖੇਡਾਂ ’ਚ ਲਾਵੇ ਨੌਜਵਾਨ ਵਰਗ: ਡੀਐੱਸਪੀ ਕੁਲਦੀਪ
Publish Date: Sat, 17 Jan 2026 06:37 PM (IST)
Updated Date: Sun, 18 Jan 2026 04:13 AM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਸ੍ਰੀ ਗੁਰੂ ਦਾਤਾ ਸ਼ਹਿਨਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਪਿੰਡ ਖਰਕਾ ਵਿੱਚ ਆਯੋਜਿਤ ਕਬੱਡੀ ਕੱਪ ਵਿੱਚ ਡੀਐੱਸਪੀ ਗੁਹਲਾ ਕੁਲਦੀਪ ਬੈਨੀਵਾਲ ਅਤੇ ਡੀਐੱਸਪੀ ਸੁਸ਼ੀਲ ਪ੍ਰਕਾਸ਼ ਨੇ ਮੁੱਖ ਮਹਿਮਾਨ ਵਜੋਂ ਸੰਯੁਕਤ ਤੌਰ ਤੇ ਹਿੱਸਾ ਲਿਆ। ਇਸ ਮੌਕੇ ਡੀਐੱਸਪੀ ਕੁਲਦੀਪ ਬੈਨੀਵਾਲ ਨੇ ਕਿਹਾ ਕਿ ਨੌਜਵਾਨ ਆਪਣੀ ਊਰਜਾ ਸਿੱਖਿਆ ਤੇ ਖੇਡਾਂ ਵਿੱਚ ਲਾਉਣ ਅਤੇ ਆਪਣੀ ਵਧੀਆ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਆਪਣੇ ਮਾਤਾ-ਪਿਤਾ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ। ਮਾਪਿਆਂ ਨੂੰ ਬੱਚਿਆਂ ਦੀ ਰੋਜ਼ਾਨਾ ਜੀਵਨਚਰਿਆ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ। ਡੀਐੱਸਪੀ ਸੁਸ਼ੀਲ ਪ੍ਰਕਾਸ਼ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ੇ ਵਿਰੁੱਧ ਲਗਾਤਾਰ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ, ਜੋ ਜ਼ਿਲ੍ਹੇ ਵਿੱਚ ਆਮ ਜਨਤਾ ਤੇ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ ਐੱਸਪੀ ਉਪਾਸਨਾ ਦੇ ਹੁਕਮਾਂ ਅਨੁਸਾਰ ਡੀਐੱਸਪੀ ਕੁਲਦੀਪ ਬੈਨੀਵਾਲ ਦੀ ਅਗਵਾਈ ਹੇਠ ਇੰਸਪੈਕਟਰ ਸਾਹਿਲ, ਐੱਸਆਈ ਕਰਮਬੀਰ, ਐੱਚਸੀ ਸੁਨੀਲ ਕੁਮਾਰ, ਮਹਿਲਾ ਸਿਪਾਹੀ ਰੇਖਾ ਤੇ ਸੋਨੀਆ, ਐੱਸਪੀਓ ਰਾਜਪਾਲ, ਪ੍ਰਦੀਪ ਕੁਮਾਰ ਤੇ ਜਸਵਿੰਦਰ ਦੀ ਟੀਮ ਬਣਾਈ ਗਈ ਹੈ, ਜਿਨ੍ਹਾਂ ਵੱਲੋਂ ਇਸ ਮੁਹਿੰਮ ਅਧੀਨ ਨੌਜਵਾਨਾਂ ਤੇ ਆਮ ਲੋਕਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕਰਨ ਲਈ ਲਗਾਤਾਰ ਸੈਮੀਨਾਰ, ਗੋਸ਼ਠੀਆਂ ਤੇ ਖੇਡ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ।