ਯੋਗਾ ਚੈਂਪੀਅਨਸ਼ਿਪ ’ਚ ਪੀਯੂ ਨੇ ਜਿੱਤਿਆ ਚਾਂਦੀ ਦਾ ਤਮਗਾ
ਯੋਗਾ ਚੈਂਪੀਅਨਸ਼ਿਪ ਵਿੱਚ ਪੀਯੂ ਨੇ ਜਿੱਤਿਆ ਚਾਂਦੀ ਦਾ ਤਮਗਾ
Publish Date: Sat, 17 Jan 2026 05:02 PM (IST)
Updated Date: Sat, 17 Jan 2026 05:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : 5 ਜਨਵਰੀ ਤੋਂ 9 ਜਨਵਰੀ ਤਕ ਐਸ ਵਯਾਸਾ ਯੂਨੀਵਰਸਿਟੀ ਬੰਗਲੌਰ ਵਿਖੇ ਹੋਏ ਆਲ ਇੰਡੀਆ ਇੰਟਰ ਯੂਨੀਵਰਸਿਟੀ ਯੋਗਾ ਚੈਂਪੀਅਨਸ਼ਿਪ ’ਚ ਪੰਜਾਬੀ ਯੂਨੀਵਰਸਿਟੀ ਨੇ ਇੱਕ ਵਾਰ ਫਿਰ ਤੋਂ ਆਪਣਾ ਝੰਡਾ ਗੱਡਿਆ ਹੈ। ਇਸ ਅੰਤਰ ਯੂਨੀਵਰਸਿਟੀ ਖੇਡ ਮੁਕਾਬਲੇ ਵਿੱਚ ਭਾਰਤ ਦੀਆਂ 210 ਯੂਨੀਵਰਸਿਟੀਆਂ ਨੇ ਹਿੱਸਾ ਲਿਆ ਸੀ। ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਯੋਗਾ ਖਿਡਾਰਨ ਬੁਲਬੁਲ ਨੇ ਸਿਲਵਰ ਮੈਡਲ ਜਿੱਤ ਕੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਐਂਟਰੀ ਕਰਵਾ ਲਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਯੋਗਾ ਕੋਚ ਮੁਕੇਸ਼ ਚੌਧਰੀ ਵਲੋਂ ਯੋਗਾ ਖਿਡਾਰੀਆਂ ਨੂੰ ਕਰਵਾਏ ਸਖਤ ਅਭਿਆਸ ਨੇ ਪੰਜਾਬੀ ਯੂਨੀਵਰਸਿਟੀ ਦਾ ਨਾਮ ਫਿਰ ਤੋਂ ਖੇਡ ਜਗਤ ਵਿੱਚ ਚਮਕਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲਗਾਤਾਰ 10 ਵਾਰ ਮਾਕਾ ਟਰਾਫੀ ਜਿੱਤ ਕੇ ਭਾਰਤ ਦੀ ਸਿਰਮੌਰ ਖੇਡ ਯੂਨੀਵਰਸਿਟੀ ਵਿੱਚ ਆਪਣਾ ਨਾਮ ਬਣਾਇਆ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਇਹ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਇਕ ਵਾਰ ਫਿਰ ਵਧੀਆ ਪ੍ਰਦਰਸ਼ਨ ਕਰਕੇ ਧਮਾਕੇਦਾਰ ਐਂਟਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਲੜਕਿਆਂ ਦੀ ਅੰਤਰ ਯੂਨੀਵਰਸਿਟੀ ਖੇਡ ਮੁਕਾਬਲੇ ਵਿੱਚ ਚੇਨਈ ਵਿਖੇ ਹੋਈ ਸੀ, ਜਿੱਥੇ 6 ਖਿਡਾਰੀਆਂ ਨੇ 6ਵਾਂ ਸਥਾਨ ਹਾਸਲ ਕਰ ਕੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਐਂਟਰੀ ਕੀਤੀ ਸੀ, ਹੁਣ ਬੰਗਲੌਰ ਵਿਖੇ ਹੋਏ ਮੁਕਾਬਲੇ ਵਿੱਚ ਯੋਗਾ ਦੀ ਬੁਲਬੁਲ ਨਾਮ ਦੀ ਖਿਡਾਰਨ ਨੇ ਵਿਲੱਖਣ ਪ੍ਰਦਰਸ਼ਨ ਕਰ ਕੇ ਸਿਲਵਰ ਮੈਡਲ ਜਿੱਤਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਜੀਡੈਂਸ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰ ਡਾ. ਜਤਿੰਦਰ ਸਿੰਘ ਮੱਟੂ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਇਸ ਪ੍ਰਾਪਤੀ ’ਤੇ ਯੋਗਾ ਕੋਚ ਮੈਡਮ ਮੁਕੇਸ਼ ਚੌਧਰੀ ਨੂੰ, ਜੇਤੂ ਖਿਡਾਰੀਆਂ ਨੂੰ ਅਤੇ ਵਿਭਾਗ ਦੀ ਡਾਇਰੈਕਟਰ ਨੂੰ ਵਧਾਈ ਦਿੱਤੀ।