ਘੱਗਰ ਦਰਿਆ ਚ ਪਾਣੀ ਦਾ ਪੱਧਰ ਵਧਿਆ, ਘਨੌਰ ਤੋਂ ਬਾਅਦ ਸਮਾਣਾ ਤੇ ਪਾਤੜਾਂ 'ਚ ਅਲਰਟ ਜਾਰੀ
ਘਨੌਰ ਅਤੇ ਸਨੌਰ ਖੇਤਰਾਂ ਵਿੱਚ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਹੁਣ ਘੱਟ ਗਿਆ ਹੈ ਪਰ ਇਹ ਪਾਣੀ ਸਮਾਣਾ ਅਤੇ ਪਾਤੜਾਂ ਖੇਤਰ ਦੇ ਖੇਤਾਂ ਵਿੱਚੋਂ ਲੰਘ ਸਕਦਾ ਹੈ। ਇਸ ਤੋਂ ਇਲਾਵਾ ਟਾਂਗਰੀ ਅਤੇ ਮਾਰਕੰਡਾ ਤੋਂ ਆਉਣ ਵਾਲਾ ਪਾਣੀ ਸਮਾਣਾ ਪਾਤੜਾਂ ਖੇਤਰ ਵਿੱਚ ਘੱਗਰ ਦਰਿਆ ਦਾ ਪੱਧਰ ਵਧਾ ਸਕਦਾ ਹੈ।
Publish Date: Sun, 31 Aug 2025 10:22 AM (IST)
Updated Date: Sun, 31 Aug 2025 10:26 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ,ਪਟਿਆਲਾ: ਐਤਵਾਰ ਸਵੇਰ ਤੇਜ ਮੀਂਹ ਸ਼ੁਰੂ ਹੋ ਗਿਆ ਗਿਆ ਹੈ। ਜਿਸ ਨਾਲ ਘੱਗਰ ਦਰਿਆ ਤੇ ਟਾਂਗਰੀ ਨਦੀ ਵਿਚ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ। ਘਨੌਰ ਅਤੇ ਸਨੌਰ ਖੇਤਰਾਂ ਵਿੱਚ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਹੁਣ ਘੱਟ ਗਿਆ ਹੈ ਪਰ ਇਹ ਪਾਣੀ ਸਮਾਣਾ ਅਤੇ ਪਾਤੜਾਂ ਖੇਤਰ ਦੇ ਖੇਤਾਂ ਵਿੱਚੋਂ ਲੰਘ ਸਕਦਾ ਹੈ। ਇਸ ਤੋਂ ਇਲਾਵਾ ਟਾਂਗਰੀ ਅਤੇ ਮਾਰਕੰਡਾ ਤੋਂ ਆਉਣ ਵਾਲਾ ਪਾਣੀ ਸਮਾਣਾ ਪਾਤੜਾਂ ਖੇਤਰ ਵਿੱਚ ਘੱਗਰ ਦਰਿਆ ਦਾ ਪੱਧਰ ਵਧਾ ਸਕਦਾ ਹੈ।
ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ, ਸਰਾਲਾ ਘੱਗਰ ਸਥਾਨ 'ਤੇ ਪਾਣੀ ਦਾ ਪੱਧਰ ਵੀ 13 ਫੁੱਟ ਤੱਕ ਘਟ ਗਿਆ ਹੈ ਅਤੇ ਹੋਰ ਘੱਟ ਰਿਹਾ ਹੈ। ਟਾਂਗਰੀ ਮਾਰਕੰਡਾ ਦੇ ਪੱਧਰ ਦੇ ਆਧਾਰ 'ਤੇ ਸਮਾਣਾ ਪਾਤੜਾਂ ਖੇਤਰਾਂ ਲਈ ਸਲਾਹਕਾਰੀ ਜਾਰੀ ਕੀਤੀ ਜਾਂਦੀ ਹੈ।
ਬੇਸ਼ੱਕ ਇਸ ਵੇਲੇ ਸਥਿਤੀ ਕਾਬੂ ਹੇਠ ਹੈ ਪਰ ਪਟਿਆਲਾ ਸਬ ਡਵੀਜ਼ਨ ਤੇ ਸਮਾਣਾ/ਸ਼ੁਤਰਾਣਾ ਹਲਕਿਆਂ ਦੇ ਪਿੰਡ ਉਲਟਪੁਰ, ਦੁੜਦ, ਮਰਦਾਹੇੜੀ, ਮਰੌੜੀ, ਸਪਰਹੇੜੀ, ਰਤਨਹੇੜੀ, ਅਸਮਾਨਪੁਰ, ਹਰਚੰਦਪੁਰਾ, ਬਾਦਸ਼ਾਹਪੁਰ, ਰਸੌਲੀ, ਮਤੌਲੀ, ਤੇਈਪੁਰ, ਕਾਂਗਥਲਾ, ਗੁਰੂਨਾਨਕ ਪੁਰਾ, ਸਾਗਰਾ, ਜੋਗੇਵਾਲ, ਗੁਲਾਹੜ ਆਦਿ ਪ੍ਰਭਾਵਿਤ ਹੋ ਸਕਦੇ ਹਨ।ਇਸ ਲਈ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਹੈ ਕਿ ਉਹ ਪਾਣੀ ਦੇ ਵਹਾਅ ਨੇੜੇ ਨਾ ਜਾਣ ਅਤੇ ਚੌਕਸ ਰਹਿਣ ਪਰ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ‘ਤੇ ਯਕੀਨ ਨਾ ਕਰੋ।
ਜੇਕਰ ਜ਼ਿਆਦਾ ਪਾਣੀ ਆਉਣ ਦੀ ਕੋਈ ਸੂਚਨਾ ਹੋਵੇ ਤਾਂ ਤੁਰੰਤ ਪਟਿਆਲਾ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਕੰਟਰੋਲ ਰੂਮ ਨੰਬਰ 0175-2350550 ਤੇ 2358550 ਉਪਰ ਸੂਚਿਤ ਕੀਤਾ ਜਾਵੇ।