ਪਟਿਆਲਾ 'ਚ ਪ੍ਰਾਪਰਟੀ ਕਾਰੋਬਾਰੀ ਦੇ ਘਰ ਪੁੱਜੀ CBI, DGI ਭੁੱਲਰ ਨਾਲ ਜੁੜ ਰਹੇ ਤਾਰ
ਦੱਸਿਆ ਜਾ ਰਿਹਾ ਹੈ ਕਿ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਡੀਆਈਜੀ ਐਚ ਐਸ ਭੁੱਲਰ ਤੋਂ ਰਿਮਾਂਡ ਦੌਰਾਨ ਸੀਬੀਆਈ ਨੂੰ ਕੁਝ ਅਹਿਮ ਤੱਤ ਹਾਸਲ ਹੋਏ ਹਨ।ਰਿਮਾਂਡ ਦੌਰਾਨ ਸੀਬੀਆਈ ਵੱਲੋਂ ਭੁੱਲਰ ਮਾਮਲੇ ਵਿੱਚ ਇਹ ਪਹਿਲੀ ਛਾਪੇਮਾਰੀ ਕੀਤੀ ਗਈ ਹੈ।
Publish Date: Tue, 04 Nov 2025 12:08 PM (IST)
Updated Date: Tue, 04 Nov 2025 12:45 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਪਟਿਆਲਾ : ਮੰਗਲਵਾਰ ਸੀਬੀਆਈ ਦੀ ਟੀਮ ਪਟਿਆਲਾ ਦੇ ਇੱਕ ਪ੍ਰਾਪਰਟੀ ਕਾਰੋਬਾਰੀ ਦੇ ਘਰ ਪੁੱਜੀ। ਸੀਬੀਆਈ ਵੱਲੋਂ ਸਵੇਰੇ ਕਰੀਬ 7:30 ਵਜੇ ਭੁਪਿੰਦਰ ਸਿੰਘ ਨਾਮੀ ਪ੍ਰਾਪਰਟੀ ਡੀਲਰ ਦੇ ਘਰ ਵਿੱਚ ਦਸਤਕ ਦਿੱਤੀ ਗਈ। ਜਿਸ ਤੋਂ ਬਾਅਦ ਟੀਮ ਨੇ ਘਰ ਵਿੱਚ ਮੌਜੂਦ ਲੋਕਾਂ ਤੋਂ ਪੁੱਛਗਿੱਛ ਕੀਤੀ ਅਤੇ ਕਾਗਜ਼ਾਂ ਦੀ ਜਾਂਚ ਸ਼ੁਰੂ ਕੀਤੀ ਹੈ।
 ਖਬਰ ਲਿਖੇ ਜਾਣ ਤੱਕ ਸੀਬੀਆਈ ਵੱਲੋਂ ਕਾਰ ਅੰਦਰ ਜਾਂਚ ਕੀਤੀ ਜਾ ਰਹੀ ਹੈ ਅਤੇ ਘਰ ਦੇ ਬਾਹਰ ਪੁਲਿਸ ਦਾ ਸਖਤ ਪਹਿਰਾ ਲਗਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਡੀਆਈਜੀ ਐਚ ਐਸ ਭੁੱਲਰ ਤੋਂ ਰਿਮਾਂਡ ਦੌਰਾਨ ਸੀਬੀਆਈ ਨੂੰ ਕੁਝ ਅਹਿਮ ਤੱਤ ਹਾਸਲ ਹੋਏ ਹਨ।ਰਿਮਾਂਡ ਦੌਰਾਨ ਸੀਬੀਆਈ ਵੱਲੋਂ ਭੁੱਲਰ ਮਾਮਲੇ ਵਿੱਚ ਇਹ ਪਹਿਲੀ ਛਾਪੇਮਾਰੀ ਕੀਤੀ ਗਈ ਹੈ। ਬੀਐਚ ਪ੍ਰਾਪਰਟੀ ਇੱਕ ਵੱਡੀ ਤੇ ਨਾਮੀ ਫਾਰਮ ਹੈ ਅਤੇ ਪ੍ਰਾਪਰਟੀ ਇਨਵੈਸਟਮੈਂਟ ਵਿੱਚ ਇਸ ਫਰਮ ਦਾ ਵੱਡਾ ਨਾਂ ਹੈ।
  ਦੱਸਣਾ ਬਣਦਾ ਹੈ ਕਿ ਸੀ ਬੀ ਆਈ ਨੇ ਡੀਆਈਜੀ ਐਚ ਐਸ ਭੁੱਲਰ ਨੂੰ ਜਿਲਾ ਫਤਿਹਗੜ੍ਹ ਸਾਹਿਬ ਦੇ ਇੱਕ ਕਾਰੋਬਾਰੀ ਤੋਂ 5 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਡੀਆਈਜੀ ਨੂੰ ਅਦਾਲਤ ਵੱਲੋਂ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਮੁੜ ਸੀਬੀਆਈ ਨੇ ਭੁੱਲਰ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।