ਪੁਲਿਸ ਮੁਲਾਜ਼ਮ ਵੱਲੋਂ ਆਂਡੇ ਚੋਰੀ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
ਆਂਡੇ ਸਪਲਾਈ ਕਰਨ ਵਾਲੇ ਸ਼ਿੰਦਰ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਜੀਟੀ ਰੋਡ ਸਰਹਿੰਦ ’ਤੇ ਠੁੁਕਰਾਲ ਨਾਮ ਦੇ ਵਿਅਕਤੀ ਕੋਲ ਕੰਮ ਕਰਦਾ ਹੈ ਅਤੇ ਉਹ ਬੁੱਧਵਾਰ ਨੂੰ ਜੋਤੀ ਸਰੂਪ ਚੌਕ ’ਚ ਦੁਕਾਨਾਂ ’ਤੇ ਆਂਡੇ ਸਪਲਾਈ ਕਰਨ ਗਿਆ ਸੀ ਜਦੋਂ ਉਹ ਇਕ ਦੁਕਾਨ ’ਚ ਆਂਡਿਆਂ ਦੀ ਸਪਲਾਈ ਦੇਣ ਗਿਆ ਤਾਂ ਇਕ ਟਰੇਅ ’ਚ 4 ਆਂਡੇ ਘੱਟ ਸਨ। ਮੌਕੇ ’ਤੇ ਮੌਜੂਦ ਕੁੱਝ ਵਿਅਕਤੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ’ਚ ਦੱਸਿਆ ਕਿ ਜਦੋਂ ਪੁਲਿਸ ਮੁਲਾਜ਼ਮ ਰੇਹੜੀ ’ਚੋਂ ਆਂਡੇ ਚੋਰੀ ਕਰ ਰਿਹਾ ਸੀ
Publish Date: Thu, 13 May 2021 07:04 PM (IST)
Updated Date: Fri, 14 May 2021 12:22 AM (IST)
ਪੱਤਰ ਪ੍ਰੇਰਕ, ਫ਼ਤਹਿਗੜ੍ਹ ਸਾਹਿਬ : ਸੋਸ਼ਲ ਮੀਡੀਆ ’ਤੇ ਰੇਹੜੀ ’ਚੋਂ ਪੁਲਿਸ ਮੁਲਾਜ਼ਮ ਵੱਲੋਂ ਆਂਡੇ ਚੋਰੀ ਕਰਨ ਦੀ ਵਾਇਰਲ ਹੋ ਰਹੇ ਵੀਡੀਓ ਜੋਤੀ ਸਰੂਪ ਚੌਕ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਤ ਪਾਈ ਗਈ। ਵਾਇਰਲ ਰਹੀ ਵੀਡੀਓ ’ਚ ਪੁਲਿਸ ਮੁਲਾਜ਼ਮ ਆਂਡੇ ਸਪਲਾਈ ਕਰਨ ਵਾਲੇ ਦੀ ਰੇਹੜੀ ’ਚੋਂ ਆਂਡੇ ਚੋਰੀ ਕਰਦਾ ਦਿਖਾਈ ਦੇ ਰਿਹਾ ਹੈ। ਆਂਡੇ ਸਪਲਾਈ ਕਰਨ ਵਾਲੇ ਸ਼ਿੰਦਰ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਜੀਟੀ ਰੋਡ ਸਰਹਿੰਦ ’ਤੇ ਠੁੁਕਰਾਲ ਨਾਮ ਦੇ ਵਿਅਕਤੀ ਕੋਲ ਕੰਮ ਕਰਦਾ ਹੈ ਅਤੇ ਉਹ ਬੁੱਧਵਾਰ ਨੂੰ ਜੋਤੀ ਸਰੂਪ ਚੌਕ ’ਚ ਦੁਕਾਨਾਂ ’ਤੇ ਆਂਡੇ ਸਪਲਾਈ ਕਰਨ ਗਿਆ ਸੀ ਜਦੋਂ ਉਹ ਇਕ ਦੁਕਾਨ ’ਚ ਆਂਡਿਆਂ ਦੀ ਸਪਲਾਈ ਦੇਣ ਗਿਆ ਤਾਂ ਇਕ ਟਰੇਅ ’ਚ 4 ਆਂਡੇ ਘੱਟ ਸਨ। ਮੌਕੇ ’ਤੇ ਮੌਜੂਦ ਕੁੱਝ ਵਿਅਕਤੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ’ਚ ਦੱਸਿਆ ਕਿ ਜਦੋਂ ਪੁਲਿਸ ਮੁਲਾਜ਼ਮ ਰੇਹੜੀ ’ਚੋਂ ਆਂਡੇ ਚੋਰੀ ਕਰ ਰਿਹਾ ਸੀ ਤਾਂ ਕੁੱਝ ਵਿਅਕਤੀਆਂ ਨੇ ਮੁਲਾਜ਼ਮ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਪੁਲਿਸ ਮੁਲਾਜ਼ਮ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਹੈ।