ਪਿੰਡ ਚੰਗਾਲ ’ਚ ਬੇਰੁਜ਼ਗਾਰਾਂ ਨੇ ਸਾੜੀ ਪੰਜਾਬ ਸਰਕਾਰ ਦੀ ਅਰਥੀ
ਪਿੰਡ ਚੰਗਾਲ ’ਚ ਬੇਰੁਜਗਾਰਾਂ ਨੇ ਸਾੜੀ ਪੰਜਾਬ ਸਰਕਾਰ ਦੀ ਅਰਥੀ
Publish Date: Tue, 06 Jan 2026 06:08 PM (IST)
Updated Date: Wed, 07 Jan 2026 04:03 AM (IST)

ਬੇਰੁਜ਼ਗਾਰਾਂ ਦਾ ਪੱਕਾ ਮੋਰਚਾ 13 ਵੇ ਦਿਨ ਵੀ ਰਿਹਾ ਜਾਰੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਬੇਰੁਜ਼ਗਾਰਾਂ ਨੇ ਅਰਥੀ ਫੂਕ ਮੁਹਿੰਮ ਪਿੰਡਾਂ ਵਿਚ ਸ਼ੁਰੂ ਕਰ ਦਿੱਤੀ ਹੈ। ਜਿਸਦੇ ਤਹਿਤ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਮੰਗਲਵਾਰ ਨੂੰ ਨੇੜਲੇ ਪਿੰਡ ਚੰਗਾਲ ਵਿਚ ਨਵੇਂ ਦਰਵਾਜ਼ੇ ਕੋਲ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜਾਹਰਾ ਕੀਤਾ। ਬੇਰੁਜ਼ਗਾਰ ਸਾਂਝੇ ਮੋਰਚੇ ਦਾ ਸਥਾਨਕ ਡੀਸੀ ਦਫ਼ਤਰ ਅੱਗੇ ਚੱਲਦਾ ਪੱਕਾ ਮੋਰਚਾ ਅੱਧ ਮਹੀਨੇ ਨੇੜੇ ਪੁੱਜ ਗਿਆ ਹੈ। ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਹਰਜਿੰਦਰ ਝੁਨੀਰ ਤੇ ਅਮਨ ਸੇਖਾ ਨੇ ਦੱਸਿਆ ਕਿ ਬੇਰੁਜ਼ਗਾਰਾਂ ਦੇ ਰੁਜ਼ਗਾਰ ਪ੍ਰਾਪਤੀ ਸੰਘਰਸ਼ ਨੂੰ ਵੱਖ-ਵੱਖ ਪਿੰਡਾਂ ਵਿੱਚੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸੇ ਤਹਿਤ ਹੀ ਨੇੜਲੇ ਪਿੰਡ ਚੰਗਾਲ ਵਿਚ ਬੇਰੁਜ਼ਗਾਰ ਆਗੂ ਗੁਰਸੰਤ ਸਿੰਘ ਦੀ ਅਗਵਾਈ ਵਿਚ ਸਮੁੱਚੇ ਨਗਰ ਵਿਚ ਮਾਰਚ ਕਰਨ ਮਗਰੋਂ ਨਵੇਂ ਦਰਵਾਜ਼ੇ ਕੋਲ ਅਰਥੀ ਫੂਕ ਮੁਜਾਹਰਾ ਕੀਤਾ। ਜਿੱਥੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਭਾਰਤੀ ਕਿਸਾਨ (ਯੂਨੀਅਨ ਏਕਤਾ ਉਗਰਾਹਾਂ) ਦੇ ਇਕਾਈ ਆਗੂ ਬਹਾਦਰ ਸਿੰਘ, ਚੇਤਨ ਸਿੰਘ ਅਤੇ ਯੋਧ ਸਿੰਘ ਆਦਿ ਸ਼ਾਮਲ ਸਨ। 11 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਕੋਠੀ ਨੇੜੇ ਸੰਘਰਸ਼ੀ ਲੋਹੜੀ ਮਨਾ ਕੇ ਰੁਜ਼ਗਾਰ ਮੰਗਣ ਦੇ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਡੇਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਰਾਜਿੰਦਰ ਸਿੰਘ ਮੂਲੋਵਾਲ,ਜਗਜੀਤ ਕੌਰ ਢਿੱਲਵਾਂ, ਗੁਰਪ੍ਰੀਤ ਸਿੰਘ ਪੱਕਾ, ਸੁਖਪਾਲ ਖਾਨ, ਜੋਤਇੰਦਰ ਸਿੰਘ, ਰਾਜਵੀਰ ਕੌਰ, ਪਰਮਜੀਤ ਕੌਰ, ਗੁਰਜੰਟ ਸਿੰਘ, ਸਮਸ਼ੇਰ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ ਬੁਢਲਾਡਾ, ਸੁਖਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਨਵਨੀਤ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਹਰਪ੍ਰੀਤ ਸਿੰਘ ਹਾਜ਼ਰ ਸਨ।