ਡਾਇਟ ਫਤਹਿਗੜ੍ਹ ਸਾਹਿਬ ਵਿਖੇ ਬੈਂਡ ਮੁਕਾਬਲੇ ਸੰਪੰਨ
ਡਾਇਟ ਫਤਹਿਗੜ੍ਹ ਸਾਹਿਬ ਵਿਖੇ ਦੋ ਰੋਜ਼ਾ ਰਾਜ ਪੱਧਰੀ ਬੈਂਡ ਮੁਕਾਬਲੇ ਸੰਪੰਨ
Publish Date: Thu, 04 Dec 2025 05:05 PM (IST)
Updated Date: Thu, 04 Dec 2025 05:08 PM (IST)

ਫ਼ੋਟੋ ਫ਼ਾਈਲ : 5 ਦੋ ਰੋਜ਼ਾ ਰਾਜ ਪੱਧਰੀ ਬੈਂਡ ਮੁਕਾਬਲੇ ਦੌਰਾਨ ਡਾਇਟ ਦਾ ਸਟਾਫ਼। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਐਸਸੀਈਆਰਟੀ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਫਤਹਿਗੜ੍ਹ ਸਾਹਿਬ ਵਿਖੇ ਦੋ ਰੋਜ਼ਾ ਰਾਜ ਪੱਧਰੀ ਬੈਂਡ ਮੁਕਾਬਲਾ-2025 ਕਰਵਾਇਆ ਗਿਆ। ਪਹਿਲੇ ਦਿਨ ਬਰਾਸ ਬੈਂਡ ਦੇ ਮੁਕਾਬਲੇ ਹੋਏ, ਜਿਸ ਵਿਚ ਮੁੰਡਿਆਂ ਅਤੇ ਕੁੜੀਆਂ ਦੀਆਂ ਸੱਤ-ਸੱਤ ਟੀਮਾਂ ਨੇ ਭਾਗ ਲਿਆ, ਜਦਕਿ ਦੂਜੇ ਦਿਨ ਪਾਈਪ ਬੈਂਡ ’ਚ ਛੇ ਟੀਮਾਂ ਨੇ ਹਿੱਸਾ ਲਿਆ। ਪਹਿਲੇ ਦਿਨ ਦੇ ਇਨਾਮ ਵੰਡ ਸਮਾਰੋਹ ’ਚ ਐਸਸੀਈਆਰਟੀ ਪੰਜਾਬ ਦੇ ਡਾਇਰੈਕਟਰ ਕਿਰਨ ਸ਼ਰਮਾ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ ਨੇ ਭਾਗ ਲਿਆ। ਦੂਜੇ ਦਿਨ ਦੇ ਸਮਾਰੋਹ ਦੀ ਪ੍ਰਧਾਨਗੀ ਡੀਐਸਪੀ ਹਰੀਤੇਸ਼ ਕੌਸ਼ਿਕ ਨੇ ਕੀਤੀ। ਇਸ ਮੌਕੇ ਐਸਸੀਈਆਰਟੀ ਪੰਜਾਬ ਵੱਲੋਂ ਸਹਾਇਕ ਡਾਇਰੈਕਟਰ ਰਾਜੀਵ ਕੁਮਾਰ, ਨੋਡਲ ਅਫ਼ੀਸਰ ਸੁਨੀਤਾ ਪ੍ਰਭਾਕਰ, ਮਨਪ੍ਰੀਤ ਕੌਰ ਅਤੇ ਰਾਗਿਣੀ ਨੇ ਵੀ ਹਿੱਸਾ ਲਿਆ। ਰਾਜੀਵ ਕੁਮਾਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਗੀਤ ਗਾਇਆ। ਡਾਇਟ ਪ੍ਰਿੰਸੀਪਲ ਅਤੇ ਸਹਾਇਕ ਡਾਇਰੈਕਟਰ ਅਨੰਦ ਗੁਪਤਾ ਨੇ ਮਹਿਮਾਨਾਂ ਅਤੇ ਟੀਮਾਂ ਦਾ ਸਵਾਗਤ ਕੀਤਾ। ਬਰਾਸ ਬੈਂਡ (ਮੁੰਡੇ): ਪਹਿਲਾ ਸਥਾਨ ਸੈਨਿਕ ਸਕੂਲ ਕਪੂਰਥਲਾ, ਦੂਜਾ ਪ੍ਰਤਾਪ ਵਰਲਡ ਸਕੂਲ ਪਠਾਣਕੋਟ, ਤੀਜਾ ਪੀਐੱਮ. ਸਕੂਲ ਮਹਿਮਾ ਸਰਜਾ (ਬਠਿੰਡਾ)। ਬਰਾਸ ਬੈਂਡ (ਕੁੜੀਆਂ): ਪਹਿਲਾ ਸਰਕਾਰੀ ਕੰਨਿਆਂ ਸੈਸ. ਸਕੂਲ ਸੋਹਾਣਾ (ਮੁਹਾਲੀ), ਦੂਜਾ ਸਕੂਲ ਆਫ਼ ਐਮੀਨੈਂਸ ਜਵਾਹਰ ਨਗਰ (ਲੁਧਿਆਣਾ), ਤੀਜਾ ਪੀਐੱਮ ਡਾ. ਮਹਿੰਦਰ ਬਰਾੜ ਸਰਕਾਰੀ ਕੰਨਿਆਂ ਸਕੂਲ ਫਰੀਦਕੋਟ। ਪਾਈਪ ਬੈਂਡ (ਮੁੰਡੇ): ਪਹਿਲਾ ਓਪੀ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ (ਫ਼ਤਹਿਗੜ੍ਹ ਸਾਹਿਬ), ਦੂਜਾ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ, ਤੀਜਾ ਸਰਕਾਰੀ ਹਾਈ ਸਕੂਲ ਬਹਿਮਣ ਜੱਸਾ ਸਿੰਘ (ਬਠਿੰਡਾ)। ਪਾਈਪ ਬੈਂਡ (ਕੁੜੀਆਂ): ਪਹਿਲਾ ਆਰਮੀ ਪਬਲਿਕ ਸਕੂਲ ਪਟਿਆਲਾ। ਪਹਿਲੇ ਸਥਾਨ ਵਾਲੀਆਂ ਟੀਮਾਂ ਨੂੰ 10 ਹਜ਼ਾਰ ਰੁਪਏ ਦਾ ਨਗਦ ਇਨਾਮ ਮਿਲਿਆ। ਦੋਵੇਂ ਦਿਨਾਂ ਦਾ ਮੰਚ ਸੰਚਾਲਨ ਡਾ. ਕੁਲਦੀਪ ਸਿੰਘ ਦੀਪ ਨੇ ਕੀਤਾ। ਸੰਚਾਲਨ ਵਿੱਚ ਕੰਵਲਦੀਪ ਸਿੰਘ ਸੋਹੀ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਜਾਦ ਅਲੀ, ਵੰਦਨਾ ਚੋਪੜਾ, ਵੰਦਨਾ ਸ਼ਰਮਾ, ਜਸਪਾਲ ਕੌਰ, ਪਰਮਿੰਦਰ ਕੌਰ, ਨਰਿੰਦਰ ਕੌਰ, ਹਰਪ੍ਰੀਤ ਕੌਰ, ਪਰਵਿੰਦਰ ਸਿੰਘ, ਕੁਲਵੀਰ ਸਿੰਘ ਅਤੇ ਤਨਵੀਰ ਸਿੰਘ ਨੇ ਯੋਗਦਾਨ ਪਾਇਆ। ਉਪਰੋਕਤ ਤੋਂ ਇਲਾਵਾ ਮਨਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਡਾਇਟ ਦੇ ਨਵੇਂ ਸਿਖਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਨਵਪ੍ਰੀਤ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਹਰਜੀਤ ਕੌਰ ਅਤੇ ਗੁਰਸਾਗਰ ਸਿੰਘ ਨੇ ਗੀਤਾਂ-ਕਵਿਤਾਵਾਂ ਨਾਲ ਮਨੋਰੰਜਨ ਕੀਤਾ।