350 ਸਾਲਾ ਸ਼ਹੀਦੀ ਪੁਰਬ ਮੌਕੇ ਦੋ ਰੋਜ਼ਾ ਕੌਮੀ ਸੈਮੀਨਾਰ ਸ਼ੁਰੂ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 350 ਸਾਲਾ ਸ਼ਹੀਦੀ ਪੁਰਬ ਮੌਕੇ ਦੋ ਰੋਜ਼ਾ ਕੌਮੀ ਸੈਮੀਨਾਰ ਸ਼ੁਰੂ
Publish Date: Fri, 21 Nov 2025 05:51 PM (IST)
Updated Date: Fri, 21 Nov 2025 05:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਪੰਜਾਬੀ ਵਿਭਾਗ ਤੇ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਦੋ ਰੋਜ਼ਾ ਕੌਮੀ ਸੈਮੀਨਾਰ ਸ਼ੁਰੂ ਕੀਤਾ ਗਿਆ। ਉਦਘਾਟਨੀ ਸੈਸ਼ਨ ਵਿਚ ਮੁੱਖ ਭਾਸ਼ਨ ਸਾਬਕਾ ਪ੍ਰੋਫੈਸਰ ਜੀਐਨਡੀਯੂ, ਅੰਮ੍ਰਿਤਸਰ, ਪ੍ਰੋ. ਬਲਵੰਤ ਸਿੰਘ ਢਿੱਲੋਂ ਨੇ ਦਿੱਤਾ। ਮੁੱਖ ਮਹਿਮਾਨ ਗਿਆਨੀ ਹਰਪਾਲ ਸਿੰਘ, ਮੁੱਖ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬੇਮਿਸਾਲ ਸ਼ਹਾਦਤ ਨੂੰ ਸਿਰਫ਼ ‘ਹਿੰਦ ਦੀ ਚਾਦਰ’ ਤੱਕ ਸੀਮਤ ਨਾ ਕੀਤਾ ਜਾਵੇ। ਇਜਲਾਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਪ੍ਰਿਤਪਾਲ ਸਿੰਘ ਨੇ ਕੀਤੀ। ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿੱਲਿੰਗ ਨੇ ਯੂਨੀਵਰਸਿਟੀ ਵੱਲੋਂ ਚੱਲ ਰਹੀਆਂ 350 ਸਾਲਾ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ। ਸਵਾਗਤ ਭਾਸ਼ਨ ਡਾ. ਸਿਕੰਦਰ ਸਿੰਘ (ਮੁਖੀ, ਪੰਜਾਬੀ ਵਿਭਾਗ) ਤੇ ਮੰਚ ਸੰਚਾਲਨ ਡਾ. ਹਰਪ੍ਰੀਤ ਕੌਰ ਨੇ ਕੀਤਾ। ਪਹਿਲਾ ਅਕਾਦਮਿਕ ਸੈਸ਼ਨ ਪ੍ਰੋ. ਹਰਭਜਨ ਸਿੰਘ (ਸਾਬਕਾ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਦੀ ਪ੍ਰਧਾਨਗੀ ਹੇਠ ਹੋਇਆ। ਇਸ ਵਿਚ ਡਾ. ਸੋਮੀ ਰਾਮ (ਅਕਾਲ ਅਕੈਡਮੀ ਤਲਵੰਡੀ ਸਾਬੋ), ਡਾ. ਅੰਕਦੀਪ ਕੌਰ ਅਟਵਾਲ (ਡਾਇਰੈਕਟਰ, ਅੰਦਰੂਨੀ ਗੁਣਵੱਤਾ ਸੈੱਲ) ਤੇ ਸ. ਹਰਪ੍ਰੀਤ ਸਿੰਘ (ਮੁਖੀ, ਸੰਗੀਤ ਵਿਭਾਗ) ਨੇ ਖੋਜ ਪੱਤਰ ਪੇਸ਼ ਕੀਤੇ। ਵਿਸ਼ੇਸ਼ ਮਹਿਮਾਨ ਰਜਿਸਟ੍ਰਾਰ ਪ੍ਰੋ. (ਡਾ. ) ਤੇਜ਼ਬੀਰ ਸਿੰਘ ਰਹੇ। ਸੰਚਾਲਨ ਡਾ. ਪਲਵਿੰਦਰ ਕੌਰ ਨੇ ਕੀਤਾ। ਦੂਜਾ ਅਕਾਦਮਿਕ ਸੈਸ਼ਨ ਪ੍ਰੋ. ਪਰਮਵੀਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ) ਦੀ ਅਗਵਾਈ ਹੇਠ ਹੋਇਆ। ਇਸ ਵਿਚ ਡਾ. ਸੇਵਕ ਸਿੰਘ (ਸਿੱਖ ਚਿੰਤਕ), ਡਾ. ਹਰਪ੍ਰੀਤ ਕੌਰ (ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ) ਤੇ ਡਾ. ਰਮਨਦੀਪ ਕੌਰ (ਮੁਖੀ, ਸਮਾਜਿਕ ਵਿਗਿਆਨ ਵਿਭਾਗ) ਨੇ ਆਪਣੇ ਖੋਜ ਪੱਤਰ ਪੜ੍ਹੇ। ਵਿਸ਼ੇਸ਼ ਮਹਿਮਾਨ ਡੀਨ ਰਿਸਰਚ ਪ੍ਰੋ. (ਡਾ. ) ਨਵਦੀਪ ਕੌਰ ਰਹੀਆਂ। ਮੰਚ ਸੰਚਾਲਨ ਡਾ. ਸੰਦੀਪ ਕੌਰ ਨੇ ਕੀਤਾ।