ਸ਼ੰਭੂ ਪੁਲ ‘ਤੇ ਕੰਟੇਨਰ ਤੇ ਟਰੈਕਟਰ-ਟਰਾਲੀ ਦੀ ਟੱਕਰ, ਦੋਵੇਂ ਵਾਹਨ ਹੋਏ ਚਕਨਾਚੂਰ; ਗਈਆਂ ਦੋ ਜਾਨਾਂ ਤੇ ਇਕ ਜ਼ਖ਼ਮੀ
ਦੂਜੇ ਪਾਸੇ ਸ਼ਿਵਕਾਂਤ (ਲਗਭਗ 32 ਸਾਲ) ਵਾਸੀ ਜ਼ਿਲ੍ਹਾ ਬਦਾਂਊ (ਉੱਤਰ ਪ੍ਰਦੇਸ਼) ਟਰੈਕਟਰ-ਟਰਾਲੀ ‘ਤੇ ਪਿੰਡ ਜੋਲੀ, ਲਾਲੜੂ ਦੇ ਇੱਟਾਂ ਵਾਲੇ ਭੱਠੇ ਤੋਂ ਇੱਟਾਂ ਲੈ ਕੇ ਆ ਰਿਹਾ ਸੀ। ਜਿਵੇਂ ਹੀ ਦੋਵੇਂ ਵਾਹਨ ਸ਼ੰਭੂ ਪੁਲ ਨੇੜੇ, ਥਾਣਾ ਸ਼ੰਭੂ ਦੀ ਹੱਦ ਵਿੱਚ ਪਹੁੰਚੇ ਤਾਂ ਟੱਕਰ ਹੋ ਗਈ।
Publish Date: Sun, 19 Apr 2026 08:19 AM (IST)
Updated Date: Sun, 19 Apr 2026 08:24 AM (IST)
ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ: ਅੰਬਾਲਾ-ਰਾਜਪੁਰਾ ਰੋਡ ’ਤੇ ਸਥਿਤ ਸ਼ੰਭੂ ਪੁਲ ਨੇੜੇ ਕੰਟੇਨਰ ਅਤੇ ਇੱਟਾਂ ਨਾਲ ਭਰੇ ਟਰੈਕਟਰ-ਟਰਾਲੀ ਵਿਚਾਲੇ ਟੱਕਰ ’ਚ ਦੋਵਾਂ ਵਾਹਨਾਂ ਦੇ ਚਾਲਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਟਰਾਲੀ ’ਤੇ ਸਵਾਰ ਇਕ ਮਜ਼ਦੂਰ ਜ਼ਖ਼ਮੀ ਹੋ ਗਿਆ। ਸਾਜ਼ਿਦ (ਲਗਭਗ 43 ਸਾਲ) ਪੁੱਤਰ ਸਬੀਰ ਵਾਸੀ ਸਿਕੰਦਰਪੁਰ ਬੈਂਸਵਾਲ, ਜ਼ਿਲ੍ਹਾ ਹਰਿਦੁਆਰ (ਉੱਤਰਾਖੰਡ) ਰਾਖ ਨਾਲ ਭਰਿਆ ਕੰਟੇਨਰ ਅੰਬਾਲਾ ਪਾਸਿਓ ਲੈ ਕੇ ਆ ਰਿਹਾ ਸੀ। ਦੂਜੇ ਪਾਸੇ ਸ਼ਿਵਕਾਂਤ (ਲਗਭਗ 32 ਸਾਲ) ਵਾਸੀ ਜ਼ਿਲ੍ਹਾ ਬਦਾਂਊ (ਉੱਤਰ ਪ੍ਰਦੇਸ਼) ਟਰੈਕਟਰ-ਟਰਾਲੀ ‘ਤੇ ਪਿੰਡ ਜੋਲੀ, ਲਾਲੜੂ ਦੇ ਇੱਟਾਂ ਵਾਲੇ ਭੱਠੇ ਤੋਂ ਇੱਟਾਂ ਲੈ ਕੇ ਆ ਰਿਹਾ ਸੀ। ਜਿਵੇਂ ਹੀ ਦੋਵੇਂ ਵਾਹਨ ਸ਼ੰਭੂ ਪੁਲ ਨੇੜੇ, ਥਾਣਾ ਸ਼ੰਭੂ ਦੀ ਹੱਦ ਵਿੱਚ ਪਹੁੰਚੇ ਤਾਂ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ ਅਤੇ ਦੋਨਾਂ ਚਾਲਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਟਰਾਲੀ ’ਤੇ ਸਵਾਰ ਇਕ ਮਜ਼ਦੂਰ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਮੋਰਚਰੀ ’ਚ ਰਖਵਾ ਦਿੱਤਾ ਹੈ। ਦੁਰਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।