ਚੋਰੀ ਦੀ ਕਾਰ ਸਮੇਤ ਦੋ ਕਾਬੂ
ਚੋਰੀ ਦੀ ਕਾਰ ਸਮੇਤ ਦੋ ਕਾਬੂ
Publish Date: Wed, 17 Dec 2025 05:09 PM (IST)
Updated Date: Wed, 17 Dec 2025 05:12 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੀ ਕਾਰ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਮੁਖਬਰੀ ਮਿਲੀ ਸੀ ਕਿ ਅਜੇਪਾਲ ਵਾਸੀ ਮੰਡੀ ਗੋਬਿੰਦਗੜ੍ਹ ਜੋ ਕਿ ਚੋਰੀਆਂ ਕਰਨ ਦਾ ਆਦੀ ਹੈ ਫਤਹਿਗੜ੍ਹ ਸਾਹਿਬ ਤੋਂ ਚੋਰੀ ਕੀਤੀ ਗਈ ਇਕ ਮਰੂਤੀ ਕਾਰ ਲੈ ਕੇ ਆਪਣੇ ਇਕ ਹੋਰ ਸਾਥੀ ਸਤਨਾਮ ਸਿੰਘ ਵਾਸੀ ਸਰਹਿੰਦ ਸਮੇਤ ਫਤਹਿਗੜ੍ਹ ਸਾਹਿਬ ਤੋਂ ਚੁੰਨੀ ਵੱਲ ਨੂੰ ਜਾ ਰਿਹਾ ਹੈ। ਮੁਖ਼ਬਰੀ ਦੇ ਆਧਾਰ ਤੇ ਭੈਰੋਂਪੁਰ ਚੌਕ ਨਜ਼ਦੀਕ ਕੀਤੀ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਵੱਲੋਂ ਚੋਰੀਸ਼ੁਦਾ ਮਾਰੂਤੀ ਕਾਰ ’ਚ ਸਵਾਰ ਹੋ ਕੇ ਆ ਰਹੇ ਅਜੇਪਾਲ ਸਿੰਘ ਅਤੇ ਸਤਨਾਮ ਸਿੰਘ ਨੂੰ ਕਾਬੂ ਕਰ ਲਿਆ ਗਿਆ।