ਐਚਪੀਵੀ ਵੈਕਸੀਨ ਸਬੰਧੀ ਟ੍ਰੇਨਿੰਗ ਕਰਵਾਈ
ਐਚਪੀਵੀ ਵੈਕਸੀਨ ਸਬੰਧੀ ਟ੍ਰੇਨਿੰਗ ਕਰਵਾਈ
Publish Date: Wed, 14 Jan 2026 05:17 PM (IST)
Updated Date: Wed, 14 Jan 2026 05:18 PM (IST)
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜਿਲ੍ਹਾ ਟੀਕਾਕਰਨ ਅਫਸਰ ਕਮ ਨੋਡਲ ਅਫ਼ਸਰ ਡਾ. ਅੰਜੂ ਸਿੰਗਲਾ ਦੀ ਵੱਲੋਂ ਜ਼ਿਲ੍ਹੇ ਦੇ ਸਮੂਹ ਟੀਕਾਕਰਨ ਨੋਡਲ ਅਫਸਰਾਂ ਅਤੇ ਕੋਲਡ ਚੇਨ ਹੈਂਡਲਰਾਂ ਦੀ ਐਚਪੀਵੀ ਵੈਕਸੀਨੇਸ਼ਨ ਸਬੰਧੀ ਟ੍ਰੇਨਿੰਗ ਕਰਵਾਈ ਗਈ। ਟ੍ਰੇਨਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਭਾਰਤ ਦੇਸ਼ ਵਿੱਚ ਦੂਜਾ ਸਭ ਤੋਂ ਜਿਆਦਾ ਹੋਣ ਵਾਲਾ ਕੈਂਸਰ ਹੈ ਜਿਸ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ ਹੈ ਇਸ ਦੀ ਲਾਗ ਤੋਂ ਬਚਾਅ ਲਈ ਵੈਕਸੀਨ ਦਾ ਮੁੱਖ ਮੰਤਵ ਇਸ ਬਿਮਾਰੀ ਤੋਂ ਬਚਾਅ ਅਤੇ ਹੋਰ ਬਿਮਾਰੀਆਂ ਤੋਂ ਰੋਕਥਾਮ ਅਤੇ ਮੌਤ ਦਰ ਘੱਟ ਕਰਨਾ ਹੈ। ਉਨ੍ਹਾਂ ਕਿਹਾ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਇਹ ਟੀਕਾਕਰਨ ਅਤਿ ਜਰੂਰੀ ਹੈ। ਉਨਾ ਦੱਸਿਆ ਕਿ ਐਚ.ਪੀ.ਵੀ. ਸਟ੍ਰੇਨ ਦਾ ਐਚਪੀਵੀ 16 ਅਤੇ 18 ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਸਭ ਤੋਂ ਜਿਆਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਤ ਹੈ ਇਹ ਵੈਕਸੀਨ 14 ਤੋਂ 15 ਸਾਲ ਦੇ ਬੱਚੀਆਂ ਦੇ ਮੁਫਤ ਲਗਾਈ ਜਾਵੇਗੀ।