ਪਟਿਆਲਾ 'ਚ ਇਸ ਭਾਜਪਾ ਆਗੂ ਦੀ ਨਹਿਰ 'ਚੋਂ ਮਿਲੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
ਸ਼ੁੱਕਰਵਾਰ ਨੂੰ ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਗੋਤਾਖੋਰਾਂ ਵਲੋਂ ਸਮਾਣਾ ਨੇੜੇ ਪਿੰਡ ਧਨੇਠਾ ਕੋਲ ਭਾਖੜਾ ਨਹਿਰ ਵਿਚ ਲਾਸ਼ ਦੀ ਭਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਹੀ ਦੁਪਹਿਰ ਕਰੀਬ ਚਾਰ ਵਜੇ ਟੁੱਟੇ ਹੋਏ ਪੁੱਲ ਹੇਠਾਂ ਅਟਕੀ ਹੋਈ ਲਾਸ਼ ਮਿਲੀ ਜੋ ਕਿ ਅਨਿਲ ਮੰਗਲਾ ਦੀ ਹੈ। ਗੋਤਾਖੋਰਾਂ ਵਲੋਂ ਪੁਲਿਸ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਹੈ।
Publish Date: Fri, 13 Feb 2026 04:37 PM (IST)
Updated Date: Fri, 13 Feb 2026 04:41 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਬੀਤੇ ਦਿਨ ਤੋਂ ਲਾਪਤਾ ਚੱਲ ਰਹੇ ਭਾਜਪਾ ਆਗੂ ਤੇ ਸ਼ਹਿਰ ਦੇ ਨਾਮੀ ਵਪਾਰੀ ਅਨਿਲ ਮੰਗਲਾ ਦੀ ਲਾਸ਼ ਭਾਖੜਾ ਨਹਿਰ ਵਿਚੋਂ ਮਿਲ ਗਈ ਹੈ। ਅਨਿਲ ਮੰਗਲਾ ਮੰਗਲਵਾਰ ਤੋਂ ਲਾਪਤਾ ਸੀ, ਜਿਨ੍ਹਾਂ ਦੀ ਸਕੂਟਰੀ ਭਾਖੜਾ ਨਹਿਰ ਕੋਲੋਂ ਮਿਲੀ ਸੀ। ਇਸ ਤੋਂ ਬਾਅਦ ਗੋਤਾਖੋਰਾਂ ਵਲੋਂ ਨਹਿਰ ਵਿਚ ਲਾਸ਼ ਦੀ ਭਾਲ ਕੀਤੀ ਜਾ ਰਹੀ ਸੀ ਤੇ ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਗੁਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਗਈ ਸੀ। ਸ਼ੁੱਕਰਵਾਰ ਨੂੰ ਭੋਲੇ ਸ਼ੰਕਰ ਗੋਤਾਖੋਰ ਕਲੱਬ ਦੇ ਗੋਤਾਖੋਰਾਂ ਵਲੋਂ ਸਮਾਣਾ ਨੇੜੇ ਪਿੰਡ ਧਨੇਠਾ ਕੋਲ ਭਾਖੜਾ ਨਹਿਰ ਵਿਚ ਲਾਸ਼ ਦੀ ਭਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਹੀ ਦੁਪਹਿਰ ਕਰੀਬ ਚਾਰ ਵਜੇ ਟੁੱਟੇ ਹੋਏ ਪੁੱਲ ਹੇਠਾਂ ਅਟਕੀ ਹੋਈ ਲਾਸ਼ ਮਿਲੀ ਜੋ ਕਿ ਅਨਿਲ ਮੰਗਲਾ ਦੀ ਹੈ। ਗੋਤਾਖੋਰਾਂ ਵਲੋਂ ਪੁਲਿਸ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਹੈ।