ਭਾਈ ਰਾਮ ਕਿਸ਼ਨ ਸਕੂਲ ’ਚ ਸਪੋਰਟਸ ਮੀਟ ਕਰਵਾਈ
ਭਾਈ ਰਾਮ ਕਿਸ਼ਨ ਸਕੂਲ ’ਚ ਸਪੋਰਟਸ ਮੀਟ ਕਰਵਾਈ
Publish Date: Mon, 24 Nov 2025 05:04 PM (IST)
Updated Date: Mon, 24 Nov 2025 05:07 PM (IST)

ਫੋਟੋ 24ਪੀਟੀਐਲ: 8 ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਸੋਮਵਾਰ ਨੂੰ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ ਜਿਸ ’ਚ ਸਕੂਲ ਦੇ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਸ ਸਪੋਰਟਸ ਮੀਟ ਦਾ ਉਦਘਾਟਨ ਭਾਈ ਰਾਮ ਕਿਸ਼ਨ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਅਤੇ ਉਘੇ ਸਮਾਜ ਸੇਵਕ ਮਹੰਤ ਚਮਕੌਰ ਸਿੰਘ ਸੇਵਾਪੰਥੀ ਵਲੋਂ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚਾਰ ਹਾਊਸ ਜਿਨਾਂ ’ਚ ਬਾਬਾ ਅਜੀਤ ਸਿੰਘ, ਬਾਬਾ ਜੂਝਾਰ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਹਾਊਸ ਦੇ ਬੱਚਿਆਂ ਨੇ ਸਕੂਲ ਬੈਂਡ ਨਾਲ ਪਰੇਡ ਕਰਦਿਆਂ ਮਹੰਤ ਚਮਕੌਰ ਸਿੰਘ ਸੇਵਾਪੰਥੀ ਅਤੇ ਉਨਾਂ ਨਾਲ ਪ੍ਰਿੰਸੀਪਲ ਹਿੰਮਤ ਕੌਰ ਅਤੇ ਡਾਇਰੈਕਟਰ ਰਮਣੀਕ ਸਿੰਘ ਘੁੰਮਣ ਨੂੰ ਸਲਾਮੀ ਦਿੱਤੀ। ਇਸ ਉਪਰੰਤ ਬੱਚਿਆਂ ਦੇ ਰੰਗਾਰੰਗ ਪ੍ਰੋਗਰਾਮ ਨੇ ਰੰਗ ਬੰਨ ਦਿੱਤਾ। ਬੱਚਿਆਂ ਨੇ ਰੀਲੇਅ ਰੇਸ, ਰੱਸਾ ਕੱਸ਼ੀ, ਕੁਸ਼ਤੀਆਂ, ਕਬੱਡੀ ਆਦਿ ਖੇਡਾਂ ’ਚ ਬਹੁਤ ਜੋਸ਼ ਨਾਲ ਭਾਗ ਲਿਆ। ਖੇਡਾਂ ’ਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਮਹੰਤ ਚਮਕੌਰ ਸਿੰਘ ਸੇਵਾਪੰਥੀ ਵਲੋਂ ਮੈਡਲ ਪ੍ਰਦਾਨ ਕੀਤੇ ਗਏ। ਮਹੰਤ ਚਮਕੌਰ ਸਿੰਘ ਸੇਵਾਪੰਥੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ। ਇਸ ਮੌਕੇ ਪ੍ਰਿੰਸੀਪਲ ਹਿੰਮਤ ਕੌਰ ਅਤੇ ਡਾਇਰੈਕਟਰ ਰਮਣੀਕ ਸਿੰਘ ਘੁੰਮਣ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਵੀ ਮੌਜੂਦ ਸੀ।