ਸਿੰਘੂ ਬਾਰਡਰ ਕਤਲ ਮਾਮਲਾ : ਕਿਹੜੇ ਸੰਧੂ ਨਾਲ ਹੁੰਦੀ ਸੀ ਗੱਲ, ਜਾਂਚ ਦਾ ਵਿਸ਼ਾ : ਚੜੂਨੀ
ਇਕ ਸਵਾਲ ਦੇ ਜਵਾਬ ਵਿਚ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਵੋਟਾਂ ਮੰਗਣ ਲਈ ਆਉਣ ਵਾਲੇ ਲੀਡਰਾਂ ਨੂੰ ਭਜਾਉਣਾ ਹੀ ਠੀਕ ਰਹੇਗਾ, ਅੱਜ ਦੇ ਹਾਲਾਤਾਂ ਲਈ ਇਹੀ ਲੋਕ ਜਿੰਮੇਵਾਰ ਹਨ।
Publish Date: Tue, 19 Oct 2021 04:41 PM (IST)
Updated Date: Tue, 19 Oct 2021 04:44 PM (IST)
ਸਟਾਫ ਰਿਪੋਰਟਰ, ਪਟਿਆਲਾ : ਸਿੰਘੂ ਬਾਰਡਰ ਕਤਲ ਮਾਮਲੇ ’ਚ ਹਰਿਆਣਾ ਦਾ ਕਿਸਾਨ ਨੇਤਾ ਗੁਰਨਾਮ ਸਿੰਘ ਚਡ਼ੂਨੀ ਨੇ ਕਿਹਾ ਕਦੇ ਪਿੰਡ ਤੋਂ ਸ਼ਹਿਰ ਤੱਕ ਨਾ ਜਾਣ ਵਾਲਾ ਵਿਅਕਤੀ ਮੋਰਚੇ ’ਚ ਕਿਵੇਂ ਪੁੱਜਿਆ, ਉਕੇ ਜਾ ਕੇ ਨਹਿੰਗ ਕਿਵੇਂ ਬਣਿਆ ਤੇ ਕਿਵੇਂ ਨਹਿੰਗਾ ਦੇ ਜੱਥੇ ’ਚ ਸ਼ਾਮਲ ਹੋਇਆ, ਇਹ ਸਭ ਵੀ ਜਾਂਚ ਦਾ ਵਿਸ਼ਾ ਹੈ। ਚੜੂਨੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਅਨੁਸਾਰ ਉਹ ਫੋਨ ’ਤੇ ਕਿਸੇ ਸੰਧੂ ਨਾਮ ਦੇ ਵਿਅਕਤੀ ਨਾਲ ਗੱਲਾਂ ਕਰਦਾ ਸੀ ਤੇ ਇਹ ਸੰਧੂ ਕੌਣ ਸੀ ਤੇ ਕੀ ਤਾਲੁਕਾਰਤ ਸੀ, ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਚਡ਼ੂਨੀ ਨੇ ਕਿਹਾ ਕਿ ਅਸੀਂ ਕਿਸੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਿਰੁੱਧ ਨਹੀਂ ਹਾਂ, ਜਿਸਨੇ ਗਲਤ ਕੀਤਾ ਉਹ ਸਜ਼ਾ ਭੁਗਤੇਗਾ, ਕਤਲ ਤੇ ਮੋਰਚਾ ਦੋਵੇਂ ਵੱਖ ਵੱਖ ਹਨ। ਇਕ ਸਵਾਲ ਦੇ ਜਵਾਬ ਵਿਚ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਵੋਟਾਂ ਮੰਗਣ ਲਈ ਆਉਣ ਵਾਲੇ ਲੀਡਰਾਂ ਨੂੰ ਭਜਾਉਣਾ ਹੀ ਠੀਕ ਰਹੇਗਾ, ਅੱਜ ਦੇ ਹਾਲਾਤਾਂ ਲਈ ਇਹੀ ਲੋਕ ਜਿੰਮੇਵਾਰ ਹਨ।