ਸਿੱਖ ਇਤਿਹਾਸ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ : ਹਰਬੰਸ ਲਾਲ
ਸਿੱਖ ਇਤਿਹਾਸ ਤੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ : ਹਰਬੰਸ ਲਾਲ
Publish Date: Mon, 09 Feb 2026 05:04 PM (IST)
Updated Date: Mon, 09 Feb 2026 05:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਨੌਵੀਂ ਪਾਤਸ਼ਾਹੀ ਦੇ ਚਰਨ ਛੋਹ ਪ੍ਰਾਪਤ ਪਿੰਡ ਮਕਾਰੋਂਪੁਰ ਵਿਖੇ ਭਾਜਪਾ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਵਿਚ ਭਗਤ ਰਵਿਦਾਸ ਧਰਮਸ਼ਾਲਾ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਸੰਮੇਲਨ ਨੂੰ ਸੰਬੋਧਨ ਕਰਦਿਆਂ ਮਾਤਾ ਗੁਜਰੀ ਕਾਲਜ ਦੇ ਸਾਬਕਾ ਪ੍ਰੋਫੈਸਰ ਗੁਰਦਰਸ਼ਨ ਸਿੰਘ ਨੇ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਅਤੇ ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੀਆਂ ਸ਼ਹਾਦਤਾਂ ਦਾ ਵਰਣਨ ਕੀਤਾ। ਡਾ. ਹਰਬੰਸ ਲਾਲ ਨੇ ਕਿਹਾ ਕਿ ਸਿੱਖ ਇਤਿਹਾਸ ਤੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਆਲ ਇੰਡੀਆ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁੱਖ ਬੁਲਾਰੇ ਐਡਵੋਕੇਟ ਰਾਜ ਕੁਮਾਰ ਮੱਕੜ ਨੇ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਸਿੱਖਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਵਿਚਾਰ ਪੇਸ਼ ਕੀਤੇ। ਹੋਰ ਬੁਲਾਰਿਆਂ ਵਿਚ ਕਥਾ ਵਾਚਕ ਬਾਬਾ ਪਰਮਜੀਤ ਸਿੰਘ ਭੱਟਮਾਜਰੇ ਵਾਲੇ, ਸੰਤ ਬਾਬਾ ਗੁਰਮੀਤ ਸਿੰਘ ਖੇੜਾ ਹੰਸਾਲੀ ਸਾਹਿਬ ਵਾਲੇ, ਸੰਤ ਬਾਬਾ ਪ੍ਰਤਾਪ ਸਿੰਘ ਸਾਧੂਗੜ੍ਹ ਨਬੀਪੁਰ ਵਾਲੇ, ਹਾਅ ਦਾ ਨਾਅਰਾ ਚੇਤਨਾ ਮੰਚ ਦੀ ਮਹਿਲਾ ਜਿਲ੍ਹਾ ਪ੍ਰਧਾਨ ਸੁਰਿੰਦਰ ਕੌਰ ਜੋਤੀ ਸਰੂਪ, ਪੰਜਾਬ ਮਹਿਲਾ ਆਗੂ ਹਰਭਜਨ ਕੌਰ, ਅਮਰ ਸ਼ਹੀਦ ਮੋਤੀ ਰਾਹਮ ਮਹਿਰਾ ਜਿਲ੍ਹਾ ਵੈਲਫੇਅਰ ਕਮੇਟੀ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਗੁਰਦੇਵ ਸਿੰਘ ਡੇਰਾ ਮੀਰ ਮੀਰਾਂ ਸ਼ਾਮਲ ਸਨ। ਸੁਰਿੰਦਰ ਕੌਰ ਜੋਤੀ ਸਰੂਪ ਨੇ ਵਾਤਾਵਰਨ ਬਚਾਉਣ ਤੇ ਰੁੱਖ ਲਗਾਉਣ ਤੇ ਜ਼ੋਰ ਦਿੱਤਾ। ਸੰਮੇਲਨ ਵਿਚ ਸਾਬਕਾ ਸਰਪੰਚ ਮਕਾਰੋਂਪੁਰ, ਅਮਨ ਕੁਮਾਰ ਭਾਜਪਾ ਆਗੂ ਪੰਜਾਬ, ਸਾਬਕਾ ਸਰਪੰਚ ਹਜਾਰਾ ਸਿੰਘ, ਹਰਭਜਨ ਕੌਰ, ਮੁਸਕਾਨ ਵਰਮਾ ਬਸੀ ਪਠਾਣਾਂ, ਜਰਨੈਲ ਕੌਰ ਸਰਹਿੰਦ, ਗੁਰਮੇਲ ਕੌਰ ਸਰਹਿੰਦ, ਸੰਦੀਪ ਕੌਰ ਮਕਾਰੋਂਪੁਰ, ਅਮਰਜੀਤ ਕੌਰ ਬਸੀ ਪਠਾਣਾਂ, ਪਰਵੀਨ ਅਗਰਵਾਲ ਰੋਪੜ ਭਾਜਪਾ ਆਗੂ ਪੰਜਾਬ, ਅਸ਼ੋਕ ਕੁਮਾਰ ਤਲਾਣੀਆਂ ਵਾਈਸ ਪ੍ਰਧਾਨ ਪੰਜਾਬ, ਸੰਦੀਪ ਸਿੰਘ ਲਵਲੀ, ਬਲਵਿੰਦਰ ਸਿੰਘ ਗੋਗੀ ਬਹਾਦਰਗੜ੍ਹ, ਸੈਕਟਰੀ ਬਾਬਾ ਦਲੇਰ ਸਿੰਘ ਖਾਲਸਾ, ਯੂਥ ਆਗੂ ਗੌਰਵ ਕੁਮਾਰ ਤਲਾਣੀਆਂ, ਸ਼ੇਰ ਸਿੰਘ ਤੇ ਜੰਗ ਸਿੰਘ ਖੇੜਾ, ਪ੍ਰਚਾਰਕ ਸਾਹਿਬ ਦੱਤਾ ਗੋਬਿੰਦਗੜ੍ਹ, ਮੁਲਾਜਮ ਆਗੂ ਪੰਜਾਬ ਜਸਪਾਲ ਸਿੰਘ ਗਡਹੇੜਾ, ਭਾਜਪਾ ਆਗੂ ਹਰਮੀਤ ਸਿੰਘ ਕਸੁੰਬੜੀ, ਕਿਸਾਨ ਆਗੂ ਬਲਵਿੰਦਰ ਸਿੰਘ ਮਕਾਰੋਂਪੁਰ, ਬਹਾਦਰ ਸਿੰਘ ਛੋਟੀ ਬਲਾੜੀ, ਸੁਖਵਿੰਦਰ ਪੱਪੀ, ਰਾਜੀਵ ਕੁਮਾਰ ਸ਼ਰਮਾ, ਭੁਪਿੰਦਰ ਕੌਰ ਜੋਤੀ ਸਰੂਪ ਫਤਿਹਗੜ੍ਹ, ਗੁਰਵਿੰਦਰ ਕੌਰ ਕਾਕਾ ਸਿੰਘ ਮੁੱਲਾਂਪੁਰ ਖੁਰਦ, ਦਰਸ਼ਨ ਸਿੰਘ, ਹਰਦੀਪ ਸਿੰਘ ਮਕਾਰੋਂਪੁਰ ਤੇ ਪ੍ਰੈਸ ਸਕੱਤਰ ਗੁਰਦੀਪ ਸਿੰਘ ਭਾਗਨਪੁਰ ਆਦਿ ਮੌਜੂਦ ਸਨ।