ਪ੍ਰਾਪਤੀ ! ਐਕਸੀਲੈਂਸ ਇਨ ਇਨਵੈਸਟੀਗੇਸ਼ਨ ਪੁਰਸਕਾਰ ਲਈ ਪੰਜਾਬ 'ਚੋਂ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਚੋਣ
ਸ਼ਮਿੰਦਰ ਸਿੰਘ ਕਈ ਵੱਡੇ ਗੈਂਗਸਟਰ ਤੇ ਅੱਤਵਾਦੀ ਗਤੀਵਿਧੀਆਂ ਸਬੰਧੀ ਮਾਮਲਿਆਂ ਦੀ ਜਾਂਚ ਕਰਨ ਦੇ ਨਾਲ ਕਈਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਨ। ਨਸ਼ਿਆਂ ਦੀ ਤਸਰਕੀ ’ਤੇ ਠੱਲ੍ਹ ਪਾਉਣ ਦੀ ਮੁਹਿੰਮ ਵਿਚ ਇਸੰਪੈਕਟਰ ਸ਼ਮਿੰਦਰ ਸਿੰਘ ਦਾ ਅਹਿਮ ਯੋਗਦਾਨ ਰਿਹਾ ਹੈ।
Publish Date: Fri, 12 Aug 2022 04:01 PM (IST)
Updated Date: Fri, 12 Aug 2022 04:16 PM (IST)
ਸੀਨੀਅਰ ਰਿਪੋਰਟਰ, ਪਟਿਆਲਾ : ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਟਿਆਲਾ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਧਨੋਆ ਨੂੰ ਐਕਸੀਲੈਂਸ ਇਨ ਇਨਵੈਸਟੀਗੇਸ਼ਨ ਦਾ ਐਵਾਰਡ ਦਿੱਤਾ ਜਾਵੇਗਾ। ਗ੍ਰਹਿ ਮੰਤਰਾਲੇ ਵੱਲੋਂ ਸੂਚੀ ਜਾਰੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਪੂਰੇ ਪੰਜਾਬ ਵਿੱਚੋਂ ਸ਼ਮਿੰਦਰ ਸਿੰਘ ਧਨੋਆ ਦੀ ਚੋਣ ਉਨ੍ਹਾਂ ਦੇ ਕੰਮ ਨੂੰ ਦੇਖ ਕੇ ਕੀਤੀ ਗਈ ਹੈ। ਇਸੇ ਤਰੀਕੇ ਦੇ ਨਾਲ ਹਰਿਆਣਾ ਅਤੇ ਹੋਰਨਾਂ ਰਾਜਾਂ ਵਿੱਚੋਂ ਵੀ ਇਕ-ਇਕ ਅਧਿਕਾਰੀ ਚੁਣੇ ਗਏ ਹਨ ਤੇ ਕੁੱਲ 151 ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ਮਿੰਦਰ ਸਿੰਘ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ, ਰਾਸ਼ਟਰਪਤੀ ਮੈਡਲ, 6 ਡੀਜੀਪੀ ਡਿਸਕਸ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸ਼ਮਿੰਦਰ ਸਿੰਘ ਕਈ ਵੱਡੇ ਗੈਂਗਸਟਰ ਤੇ ਅੱਤਵਾਦੀ ਗਤੀਵਿਧੀਆਂ ਸਬੰਧੀ ਮਾਮਲਿਆਂ ਦੀ ਜਾਂਚ ਕਰਨ ਦੇ ਨਾਲ ਕਈਆਂ ਨੂੰ ਗ੍ਰਿਫਤਾਰ ਕਰ ਚੁੱਕੇ ਹਨ। ਨਸ਼ਿਆਂ ਦੀ ਤਸਰਕੀ ’ਤੇ ਠੱਲ੍ਹ ਪਾਉਣ ਦੀ ਮੁਹਿੰਮ ਵਿਚ ਇਸੰਪੈਕਟਰ ਸ਼ਮਿੰਦਰ ਸਿੰਘ ਦਾ ਅਹਿਮ ਯੋਗਦਾਨ ਰਿਹਾ ਹੈ।