ਸ਼੍ਰੀ ਗੀਤਾ ਜੈਅੰਤੀ ਦਾ ਤਿਉਹਰਾਰ ਮਨਾਇਆ
ਸ਼੍ਰੀ ਗੀਤਾ ਜਯੰਤੀ ਦਾ ਤਿਉਹਰਾਰ ਮਨਾਇਆ
Publish Date: Mon, 01 Dec 2025 04:18 PM (IST)
Updated Date: Mon, 01 Dec 2025 04:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਗਾਰਣ, ਪਟਿਆਲਾ : ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਪਟਿਆਲਾ ਦੁਆਰਾ ਸ਼੍ਰੀ ਗੀਤਾ ਜੈਅੰਤੀ ਦਾ ਉਤਸਵ ਸ਼ਰਧਾਪੂਰਵਕ ਮਨਾਇਆਗਿਆ। ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ, ਕਾਰਚਕਾਰੀ ਪ੍ਰਧਾਨ ਨਰੇਸ਼ ਕੁਮਾਰ ਜੈਨ ਅਤੇ ਮਹਾਮੰਤਰੀ ਅਨਿਲ ਗੁਪਤਾ ਦੇ ਮਾਰਗਦਰਸ਼ਨ ਵਿਚ ਸ਼੍ਰੀ ਸਨਾਤਨ ਧਰਮ ਮੰਦਰ ਵਿਚ ਸਭ ਤੋ. ਪਹਿਲਾ ਸ਼੍ਰੀ ਗੀਤਾ ਜੀ ਦਾ ਪਾਠ ਕੀਤਾ ਗਿਆ। ਉਸ ਤੋਂ ਬਾਅਦ ਹਵਨ ਕੀਤਾ ਕੀਤਾ। ਇਸ ਮੌਕੇ ਤੇ ਸਭਾ ਦੇ ਧਰਮ ਪ੍ਰਚਾਰਮੰਤਰੀ ਐਨ. ਕੇ. ਸ਼ਰਮਾ ਨੇ ਵਰਤਮਾਨ ਕਾਲ ਵਿੱਚ ਸ਼੍ਰੀ ਗੀਤਾ ਜੀ ਦੀ ਪ੍ਰਾਸੰਗਿਕਤਾ ਬਾਰੇ ਦੱਸਿਆ ਕਿ ਸ਼੍ਰੀ ਗੀਤਾ ਜੀ ਸੰਪੂਰਣ ਮਨੁੱਖ ਜਾਤੀ ਲਈ ਅਨਮੋਲ ਅਮਾਨਤ ਹੈ। ਇਸ ਮੌਕੇ ਰਕੇਸ਼ ਕੁਮਾਰ, ਪਵਨ ਜਿੰਦਲ, ਸਤੀਸ਼ ਬਾਂਸਲ, ਦਖਸ਼ਖਨ੍ਹਾ, ਵਿਵੇਕਸ਼ੀਲ ਗੋਇਲ, ਐਸ.ਡੀ.ਐਸ.ਈ ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰਐਮ.ਐਮ. ਸਿਆਲ, ਪ੍ਰਿੰਸੀਪਲ ਰਿਪੁਦਮਨ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਨੇ ਵੀ ਮੌਜੁਦ ਰਹੇ।