ਕਾਰਜਨੀਤ ਕੌਰ ਨੇ ਰੋਲਰ ਸਕੇਟਿੰਗ ਖੇਡ ’ਚ ਜਿੱਤੇ 2 ਮੈਡਲ
ਕਾਰਜਨੀਤ ਕੌਰ ਨੇ 69ਵੀਆਂ ਖੇਡਾਂ ਦੇ ਰੋਲਰ ਸਕੇਟਿੰਗ ਖੇਡ ’ਚ ਜਿੱਤੇ 2 ਮੈਡਲ
Publish Date: Fri, 21 Nov 2025 04:27 PM (IST)
Updated Date: Fri, 21 Nov 2025 04:28 PM (IST)

ਐੱਚਐੱਸ ਸੈਣੀ, •ਪੰਜਾਬੀ ਜਾਗਰਣ•, ਰਾਜਪੁਰਾ : ਪਿੰਡ ਢਕਾਣਸੂ ਕਲਾ ਦੇ ਪੀਐੱਮ ਸ੍ਰੀ ਸਰਕਾਰੀ ਹਾਈ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਨੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ’ਚ ਰੋਲਰ ਸਕੇਟਿੰਗ ਖੇਡ ’ਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆਂ 2 ਮੈਡਲ ਜਿੱਤ ਕੇ ਸਕੂਲ ਅਤੇ ਰਾਜਪੁਰਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਢਕਾਣਸੂ ਮਾਜਰਾ ਦੀ ਵਸਨੀਕ ਕਾਰਜਨੀਤ ਕੌਰ ਜੋ ਕਿ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਪੀਐੱਮ ਸ਼੍ਰੀ ਸਰਕਾਰੀ ਹਾਈ ਸਕੂਲ ਢਕਾਣਸੂ ਕਲਾਂ ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ ਦੀ ਤਰਫੋਂ ਸੰਗਰੂਰ ਵਿਖੇ ਹੋਈਆਂ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਰੋਲਰ ਸਕੇਟਿੰਗ ਟੂਰਨਾਮੈਂਟ ਵਿਚ ਭਾਗ ਲਿਆ, ਜਿਸ ’ਚ ਉਸ ਵੱਲੋਂ ਅੰਡਰ 14 ਵਰਗ ਵਿੱਚ ਰੋਲਰ ਸਕੇਟਿੰਗ ਖੇਡ ਖੇਡਦਿਆਂ ਹੋਇਆ ਰਿੰਕ ਰੇਸ 1000 ਮੀਟਰ ’ਚ ਚਾਂਦੀ ਦਾ ਤਗਮਾ ਅਤੇ ਰੋਡ ਰੇਸ 2000 ਮੀਟਰ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਆਰਕੀਟੈਕਟ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਕਾਰਜਨੀਤ ਕੌਰ ਨੇ 2 ਮੈਡਲ ਜਿੱਤ ਕੇ ਸਕੂਲ ਦੀ ਝੋਲੀ ਪਾਏ ਹਨ। ਸਕੂਲ ਦੇ ਮੁੱਖ ਅਧਿਆਪਕ ਰਾਜੀਵ ਕੁਮਾਰ ਨੇ ਜਿੱਥੇ ਰੋਲਰ ਸਕੇਟਿੰਗ ਖੇਡ ਵਿੱਚ ਦੋ ਮੈਡਲ ਜਿੱਤਣ ਵਾਲੀ ਸਕੂਲ ਦੀ ਵਿਦਿਆਰਥਣ ਕਾਰਜਨੀਤ ਕੌਰ ਨੂੰ ਵਧਾਈਆਂ ਦਿੱਤੀਆਂ ਉੱਥੇ ਉਸਦੇ ਮਾਪਿਆਂ ਨੂੰ ਵੀ ਆਪਣੀ ਲੜਕੀ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਾਲੇ ਪਾਸੇ ਲਗਾਉਣ ਦੇ ਲਈ ਮੁਬਾਰਕਬਾਦ ਦਿੱਤੀ।