ਸੰਦੀਪ ਨੂੰ ਸਰਬਸੰਮਤੀ ਨਾਲ ਥਾਪਿਆ ਜ਼ਿਲ੍ਹਾ ਪ੍ਰਧਾਨ
ਸੰਦੀਪ ਆਲ ਇੰਡੀਆ ਆਦਿ ਧਰਮ ਮਿਸ਼ਨ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ
Publish Date: Fri, 21 Nov 2025 05:53 PM (IST)
Updated Date: Fri, 21 Nov 2025 05:55 PM (IST)
ਫ਼ੋਟੋ ਫ਼ਾਈਲ : 7 -ਸੰਦੀਪ ਸਿੰਘ ਮਾਜਰੀ ਅਰਾਈਆਂ। ਗਰਗ, ਪੰਜਾਬੀ ਜਾਗਰਣ, ਅਮਲੋਹ : ਸੰਦੀਪ ਸਿੰਘ ਮਾਜਰੀ ਅਰਾਈਆਂ ਆਪਣੇ ਸਾਥੀਆਂ ਸਮੇਤ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ (ਅੰਮ੍ਰਿਤ-ਕੁੰਡ) ਸੱਚਖੰਡ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਉਨ੍ਹਾਂ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਪ੍ਰਧਾਨ ਲਗਾਇਆ ਗਿਆ। ਇਸ ਮੌਕੇ ਨਰੇਸ਼ ਸਿੰਘ, ਗੁਰਵਿੰਦਰ ਸਿੰਘ, ਸਿੰਗਾਰਾ ਸਿੰਘ ਤੇ ਰਾਜਾ ਸਿੰਘ ਨੂੰ ਵੀ ਆਦਿ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਮੁੱਖ ਗ੍ਰੰਥੀ ਸੰਤ ਗਿਰਧਾਰੀ ਲਾਲ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸਕੱਤਰ ਬਾਬਾ ਦਿਆਲ ਚੰਦ ਬੰਗਾ, ਸੰਤ ਬਖ਼ਸ਼ੀ ਰਾਮ, ਪੰਜਾਬ ਪ੍ਰਧਾਨ ਭਾਈ ਸੁਖਚੈਨ ਸਿੰਘ ਕਾਲਾ ਅਤੇ ਬਾਬਾ ਸੁਰਿੰਦਰ ਰਾਜਸਥਾਨੀ ਵੱਲੋਂ ਨਵੇਂ ਮੈਬਰਾਂ ਦਾ ਸਵਾਗਤ ਕੀਤਾ ਗਿਆ।