ਸਮਾਣਾ ਚੋਣਾਂ 'ਚ ਹੰਗਾਮਾ: ਧੱਕਾ-ਮੁੱਕੀ ਦੌਰਾਨ ਭੱਜਦੇ ਨੌਜਵਾਨ ਨੂੰ ਲੱਗਿਆ ਜ਼ਬਰਦਸਤ ਕਰੰਟ, ਹਸਪਤਾਲ ਦਾਖ਼ਲ
30 ਤੇ ਵਾਰਡ ਨੰਬਰ 19 ਵਿੱਚ ਪੈ ਰਹੀਆਂ ਵੋਟਾਂ ਦੌਰਾਨ ਕੁਝ ਲੋਕ ਹੱਲਾ ਗੁੱਲਾ ਕਰਨ ਲੱਗੇ ਜਿਸ ਦੌਰਾਨ ਇੱਕ ਲੜਕਾ ਚਿੜੀ ਵਾਸੀ ਰਾਮ ਬਸਤੀ ਸਮਾਣਾ ਜੋ ਕਿ ਭੱਜਦੇ ਸਮੇਂ ਬਿਜਲੀ ਵਾਲੀ ਤਾਰਾਂ ਵਿੱਚ ਫਸ ਗਿਆ ਜਿਸ ਨਾਲ ਉਸ ਨੂੰ ਕਰੰਟ ਲੱਗ ਗਿਆ ਜਿਸ ਨੂੰ ਸਿਵਲ ਹਸਪਤਾਲ ਸਮਾਨਾ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ।
Publish Date: Tue, 26 May 2026 02:40 PM (IST)
Updated Date: Tue, 26 May 2026 02:44 PM (IST)
ਭਾਰਤ ਭੂਸ਼ਣ ਗੋਇਲ , ਸਮਾਣਾ। 30 ਤੇ ਵਾਰਡ ਨੰਬਰ 19 ਵਿੱਚ ਪੈ ਰਹੀਆਂ ਵੋਟਾਂ ਦੌਰਾਨ ਕੁਝ ਲੋਕ ਹੱਲਾ ਗੁੱਲਾ ਕਰਨ ਲੱਗੇ ਜਿਸ ਦੌਰਾਨ ਇੱਕ ਲੜਕਾ ਚਿੜੀ ਵਾਸੀ ਰਾਮ ਬਸਤੀ ਸਮਾਣਾ ਜੋ ਕਿ ਭੱਜਦੇ ਸਮੇਂ ਬਿਜਲੀ ਵਾਲੀ ਤਾਰਾਂ ਵਿੱਚ ਫਸ ਗਿਆ ਜਿਸ ਨਾਲ ਉਸ ਨੂੰ ਕਰੰਟ ਲੱਗ ਗਿਆ ਜਿਸ ਨੂੰ ਸਿਵਲ ਹਸਪਤਾਲ ਸਮਾਨਾ ਵਿਖੇ ਇਲਾਜ ਲਈ ਲਿਆਂਦਾ ਗਿਆ ਹੈ। ਵਾਰਡ ਨੰਬਰ 19 ਵਿੱਚ ਉਸ ਸਮੇਂ ਸਥਿਤੀ ਬੇਕਾਬੂ ਹੋ ਗਈ ਜਦੋਂ ਵੱਖ-ਵੱਖ ਧਿਰਾਂ ਦੇ ਸਮਰਥਕ ਆਪਸ ਵਿੱਚ ਭਿੜ ਗਏ। ਮਾਹੌਲ ਇੰਨਾ ਤਣਾਅਪੂਰਨ ਹੋ ਗਿਆ ਕਿ ਪੁਲਿਸ ਨੂੰ ਸਥਿਤੀ 'ਤੇ ਕਾਬੂ ਪਾਉਣ ਲਈ ਸਖ਼ਤ ਰੁਖ਼ ਅਖਤਿਆਰ ਕਰਨਾ ਪਿਆ। ਹੰਗਾਮਾ ਵਧਦਾ ਦੇਖ ਮੌਕੇ 'ਤੇ ਤਾਇਨਾਤ ਭਾਰੀ ਪੁਲਿਸ ਫੋਰਸ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਭੀੜ ਨਾ ਹਟੀ ਤਾਂ ਪੁਲਿਸ ਨੇ ਲਾਠੀਚਾਰਜ ਕਰਕੇ ਹੱਲਾ-ਗੁੱਲਾ ਕਰ ਰਹੇ ਲੋਕਾਂ ਨੂੰ ਉੱਥੋਂ ਖਦੇੜ ਦਿੱਤਾ।