Sad News : ਅਮਲੋਹ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਦਾ ਜਹਾਜ਼ ’ਚ ਦੌਰਾ ਪੈਣ ਨਾਲ ਦੇਹਾਂਤ
ਨਗਰ ਕੌਂਸਲ ਅਮਲੋਹ ਦੇ ਸਾਬਕਾ ਸਾਬਕਾ ਮੀਤ ਪ੍ਰਧਾਨ ਇੰਦਰਜੀਤ ਸੇਢਾ ਦਾ ਕੈਨੇਡਾ ਤੋਂ ਭਾਰਤ ਵਾਪਸ ਆਉਂਦੇ ਹੋਏ ਜਹਾਜ਼ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਏਅਰਲਾਈਨ ਵੱਲੋਂ ਉਨਾਂ ਦੀ ਮ੍ਰਿਤਕ ਦੇਹ ਕਲਕੱਤਾ ਦੇ ਇੱਕ ਹਸਪਤਾਲ ਵਿੱਚ ਰੱਖੀ ਗਈ ਹੈ।
Publish Date: Sat, 06 Dec 2025 05:40 PM (IST)
Updated Date: Sat, 06 Dec 2025 06:04 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਨਗਰ ਕੌਂਸਲ ਅਮਲੋਹ ਦੇ ਸਾਬਕਾ ਸਾਬਕਾ ਮੀਤ ਪ੍ਰਧਾਨ ਇੰਦਰਜੀਤ ਸੇਢਾ ਦਾ ਕੈਨੇਡਾ ਤੋਂ ਭਾਰਤ ਵਾਪਸ ਆਉਂਦੇ ਹੋਏ ਜਹਾਜ਼ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਏਅਰਲਾਈਨ ਵੱਲੋਂ ਉਨਾਂ ਦੀ ਮ੍ਰਿਤਕ ਦੇਹ ਕਲਕੱਤਾ ਦੇ ਇੱਕ ਹਸਪਤਾਲ ਵਿੱਚ ਰੱਖੀ ਗਈ ਹੈ।
ਉਨ੍ਹਾਂ ਦੇ ਪਰਿਵਾਰਿਕ ਮੈਂਬਰ ਮ੍ਰਿਤਕ ਦੇਹ ਲੈਣ ਲਈ ਕਲਕੱਤਾ ਰਵਾਨਾ ਹੋ ਗਏ। ਦੇਹ ਐਤਵਾਰ ਸ਼ਾਮ ਤੱਕ ਅਮਲੋਹ ਪਹੁੰਚਣ ਦੀ ਉਮੀਦ ਹੈ। ਸੇਢਾ ਆਪਣੇ ਪੁੱਤਰ ਅਤੇ ਧੀ ਨੂੰ ਮਿਲਣ ਲਈ ਕੁਝ ਦਿਨ ਪਹਿਲਾਂ ਪਤਨੀ ਸਮੇਤ ਕੈਕਨੇਡਾ ਗਏ ਸਨ। ਉਹ ਪਤਨੀ ਨੂੰ ਕੈਨੇਡਾ ਛੱਡ ਕੇ ਵਾਪਸ ਅਮਲੋਹ ਆ ਰਹੇ ਸਨ। ਉਨ੍ਹਾਂ ਦਾ ਪੁੱਤਰ ਅੰਕੁਸ਼ ਕੈਨੇਡਾ ਦੇ ਸਰੀ ਵਿਚ ਅਤੇ ਧੀ ਅਜਨੀ ਮੈਨੀਟੋਬਾ ਵਿੱਚ ਹਨ। ਉਨ੍ਹਾਂ ਦੀ ਪਤਨੀ ਸੀਨਾ ਸੇਢਾ ਵੀ ਕੌਂਸਲਰ ਰਹਿ ਚੁੱਕੀ ਹੈ। ਸੇਢਾ ਦੀ ਅਚਨਚੇਤ ਹੋਈ ਮੌਤ ਕਾਰਨ ਸ਼ਹਿਰ ਵਿੱਚ ਸੋਗ ਦਾ ਮਾਹੌਲ ਹੈ।