ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ ਦੋ ਜ਼ਖਮੀ
ਸੜਕ ਹਾਦਸਿਆਂ ਵਿੱਚ ਦੋ ਵਿਅਕਤੀਆਂ ਦੀ ਮੌਤ ਦੋ ਜ਼ਖਮੀ
Publish Date: Sun, 23 Nov 2025 04:34 PM (IST)
Updated Date: Sun, 23 Nov 2025 04:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਜਪੁਰਾ : ਥਾਣਾ ਸਿਟੀ ਤੇ ਸ਼ੰਭੂ ਪੁਲਿਸ ਨੇ 2 ਵੱਖ-ਵੱਖ ਸੜਕ ਹਾਦਸਿਆਂ ਵਿਚ 2 ਵਿਅਕਤੀਆਂ ਦੀ ਮੌਤ ਤੇ 2 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ’ਤੇ ਟਰੱਕ ਚਾਲਕ ਅਤੇ ਕਰੇਨ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਪੁਲਿਸ ਕੋਲ ਸ਼ੁਭਮ ਵਾਸੀ ਨਿਊ ਹਰਗੋਬਿੰਦ ਨਗਰ ਧੋਪੜੀ ਰੋਡ ਜਲੰਧਰ ਦੇ ਬਿਆਨ ਦਰਜ ਕਰਵਾਏ ਗਏ ਉਹ ਆਪਣੇ ਮਾਮੇ ਦੇ ਲੜਕੇ ਜਤਿਨ ਵਰਮਾ ਦੇ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਏਕਤਾ ਕਾਲੋਨੀ ਕੋਲ ਜਾ ਰਿਹਾ ਸੀ ਤਾਂ ਇਕ ਟਰੱਕ ਡਰਾਈਵਰ ਨੇ ਲਾਪਰਵਾਹੀ ਦੇ ਨਾਲ ਕੱਟ ਮਾਰ ਦਿੱਤਾ। ਜਿਸ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਟਰੱਕ ’ਚ ਟਕਰਾ ਗਿਆ। ਇਸ ਸੜਕ ਹਾਦਸੇ ਵਿਚ ਉਸ ਦੇ ਕਾਫੀ ਸੱਟਾਂ ਲੱਗੀਆਂ ਜਦਕਿ ਉਸਦੇ ਮਾਮੇ ਦੇ ਲੜਕੇ ਜਤਿਨ ਵਰਮਾ ਦੀ ਮੌਤ ਹੋ ਗਈ। ਥਾਣਾ ਸਿਟੀ ਪੁਲਿਸ ਨੇ ਟਰੱਕ ਡਰਾਈਵਰ ਅਜਮੇਰ ਸਿੰਘ ਵਾਸੀ ਪਿੰਡ ਸ਼ਾਮਦੂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਦੂਜੇ ਸੜਕ ਹਾਦਸੇ ਵਿਚ ਥਾਣਾ ਸ਼ੰਭੂ ਪੁਲਿਸ ਕੋਲੋਂ ਚੰਦਰ ਵਾਸੀ ਬੀਵੀਆਪੁਰ ਯੂਪੀ ਨੇ ਬਿਆਨ ਦਰਜ ਕਰਵਾਏ ਕਿ ਉਸਦਾ ਭਾਣਜਾ ਅਵਦੇਸ਼ ਕੁਮਾਰ ਵਾਸੀ ਤਸੇਰੀ ਬਜ਼ੁਰਗ ਯੂਪੀ ਜੋ ਕਿ ਪ੍ਰਦੀਪ ਕੁਮਾਰ ਦੇ ਨਾਲ ਨਾਮਧਾਰੀ ਪੰਪ ਕੋਲ ਜਾ ਰਿਹਾ ਸੀ ਤਾਂ ਇਕ ਤੇਜ਼ ਰਫਤਾਰ ਕਰੇਨ ਨੇ ਲਾਪਰਵਾਹੀ ਦੇ ਨਾਲ ਉਨ੍ਹਾਂ ’ਚ ਟੱਕਰ ਮਾਰ ਦਿੱਤੀ। ਇਸ ਸੜਕ ਹਾਦਸੇ ਵਿਚ ਅਵਦੇਸ਼ ਕੁਮਾਰ ਦੀ ਮੌਤ ਹੋ ਗਈ ਅਤੇ ਪ੍ਰਦੀਪ ਕੁਮਾਰ ਦੇ ਕਾਫੀ ਸੱਟਾਂ ਲੱਗੀਆਂ। ਜਿਸ ਤੇ ਥਾਣਾ ਸ਼ੰਭੂ ਪੁਲਿਸ ਨੇ ਉਕਤ ਮਾਮਲੇ ਵਿੱਚ ਅਣਪਛਾਤੇ ਕਰੇਨ ਡਰਾਈਵਰ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।