ਡੇਰਾ ਬਾਬਾ ਬੁੱਧਦਾਸ ਵਿਖੇ ਧਾਰਮਿਕ ਸਮਾਗਮ ਕਰਵਾਇਆ
ਡੇਰਾ ਬਾਬਾ ਬੁੱਧਦਾਸ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ
Publish Date: Wed, 14 Jan 2026 05:55 PM (IST)
Updated Date: Wed, 14 Jan 2026 05:57 PM (IST)
ਫ਼ੋਟੋ ਫ਼ਾਈਲ : 9-ਮਾਘ ਮਹੀਨੇ ਦੀ ਸੰਗਰਾਂਦ ਮੌਕੇ ਬਾਬਾ ਬੁੱਧ ਦਾਸ ਦੇ ਦਰਬਾਰ ’ਚ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਮਹੰਤ ਡਾ. ਆਫ਼ਤਾਬ ਨਾਲ ਹੋਰ ਸ਼ਰਧਾਲੂ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਮਾਘ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਬੁੱਧਦਾਸ ਬਸੀ ਪਠਾਣਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਡੇਰੇ ਦੇ ਮਹੰਤ ਡਾ. ਆਫ਼ਤਾਬ ਸਿੰਘ ਨੇ ਬਾਬਾ ਜੀ ਦੇ ਦਰਬਾਰ ’ਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਸਵਰਗੀ ਮਹੰਤ ਡਾ. ਸਿਕੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਡੇਰੇ ਦੀ ਮੁੱਖ ਸੇਵਕਾ ਰੇਨੂ ਹੈਪੀ ਅਤੇ ਹੋਰ ਮਹਿਲਾ ਸ਼ਰਧਾਲੂਆਂ ਵਲੋਂ ਰੱਬੀ ਗੁਣਗਾਨ ਵੀ ਕੀਤਾ ਗਿਆ। ਉਨ੍ਹਾਂ ਨੌਜਵਾਨਾਂ ਨੂੰ ਧਾਰਮਿਕ ਸਮਾਗਮਾ ਚ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ। ਇਸ ਮੌਕੇ ਸੰਗਤਾਂ ਲਈ ਲੰਗਰ ਵੀ ਲਗਾਇਆ ਗਿਆ। ਸਮਾਗਮ ਦੌਰਾਨ ਬਾਬਾ ਜੀ ਦੇ ਸੇਵਾਦਾਰ ਕਰਨੈਲ ਸਿੰਘ ਤੇ ਹਰਚੰਦ ਸਿੰਘ ਡੂਮਛੇੜੀ, ਗੁਰਸ਼ੇਰ ਸਿੰਘ, ਦੀਦਾਰ ਸਿੰਘ ਦਾਰੀ, ਪਿਆਰਾ ਸਿੰਘ, ਤ੍ਰਿਲੋਕ ਬਾਜਵਾ, ਬਲਦੇਵ ਸਿੰਘ, ਰਿੰਕੂ ਬਾਜਵਾ, ਸੁੱਖਾ ਬਾਜਵਾ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਰਾਜੇਸ਼ ਮੱਖਣ, ਪ੍ਰਿਤਪਾਲ ਸਿੰਘ, ਸੁਰਿੰਦਰ ਸਿੰਘ, ਭਵਨਦੀਪ ਸਿੰਘ, ਪ੍ਰੀਤਮ ਸਿੰਘ ਨਾਲ ਵੱਡੀ ਗਿਣਤੀ ’ਚ ਹੋਰ ਸ਼ਰਧਾਲੂ ਵੀ ਮੌਜੂਦ ਸਨ।