ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੰਘਰਸ਼ ਸਰਗਰਮੀ ਸ਼ੁਰੂ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੰਘਰਸ਼ ਸਰਗਰਮੀ ਸ਼ੁਰੂ
Publish Date: Mon, 01 Dec 2025 05:16 PM (IST)
Updated Date: Mon, 01 Dec 2025 05:17 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਹੱਥ ਪਰਚਾ ਜਾਰੀ ਕਰਦਿਆਂ ਪਬਲਿਕ ਕਾਲਜ ਸਮਾਣਾ ’ਚ ਵਿਦਿਆਰਥੀਆਂ ਨੂੰ ਵੰਡਿਆ ਗਿਆ ਅਤੇ ਨਾਲ ਹੀ ਸਮਾਣਾ ਇਲਾਕੇ ਦੇ ਪਿੰਡ ਦੁੱਲੜ ਵਿਖੇ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ ਗਈ। ਪ੍ਰੈੱਸ ਨੂੰ ਜਾਣਕਾਰੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਧਿਆਨ ਹਰੀਗੜ੍ਵ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਖਿਲਾਫ ਜਥੇਬੰਦੀ ਵੱਲੋਂ ਮੁੜ ਸੰਘਰਸ਼ੀ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ ਹਨ। ਕਿਉਂਕਿ ਪੰਜਾਬ ਸਰਕਾਰ ਨੇ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਰਨ ਦੀ ਮੰਨੀ ਹੋਈ ਮੰਗ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ। ਆਪ ਸਰਕਾਰ ਵੀ ਬਾਕੀ ਰਾਜਨੀਤਿਕ ਪਾਰਟੀਆਂ ਵਾਂਗ ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਦੇ ਰਾਹ ਤੇ ਤੁਰੀ ਹੋਈ ਹੈ। ਇਸ ਮੌਕੇ ਪੀ.ਐਸ.ਯੂ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਅਕਸ਼ੇ ਘੱਗਾ ਨੇ ਸਰਕਾਰ ਨੂੰ ਕਿਹਾ ਕਿ ਸੰਘਰਸ਼ ਦੀ ਮੁੜ ਸ਼ੁਰੂਆਤ ਕਰਦਿਆਂ ਜਥੇਬੰਦੀ ਵੱਲੋਂ ਹੱਥ ਪਰਚਾ ਕੱਢਿਆ ਗਿਆ ਹੈ ਜਿਸ ’ਚ ਕਾਲਜ ਨੂੰ ਸਰਕਾਰੀ ਕਰਵਾਉਣ ਲਈ 2021 ਤੋਂ 2023 ਤੱਕ ਲੜੇ ਸ਼ਾਨਾਮੱਤੇ ਵਿਦਿਆਰਥੀ ਸੰਘਰਸ਼ ਦੀਆਂ ਪ੍ਰਾਪਤੀਆਂ ਸ਼ਾਮਿਲ ਹਨ। ਇਸ ਹੱਥ ਪਰਚੇ ਨੂੰ ਅੱਜ ਕਾਲਜ ਵਿਚ ਵੰਡਿਆ ਗਿਆ ਤੇ ਵਿਦਿਆਰਥੀਆਂ ਨੂੰ ਸੰਘਰਸ਼ ਅੱਗੇ ਤੋਰਨ ਦਾ ਸੱਦਾ ਦਿੱਤਾ ਗਿਆ। ਉਹਨਾਂ ਨਾਲ ਇਹ ਵੀ ਦੱਸਿਆ ਕਿ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸਮਾਣਾ ਇਲਾਕੇ ਦੇ ਪਿੰਡ ਪਿੰਡ ਵਿੱਚ ਜਾ ਕਿ ਇਸ ਸੰਘਰਸ਼ ਨੂੰ ਹੋਰ ਮਘਾਇਆ ਜਾਵੇਗਾ ਤੇ ਜਿਸ ਲੜੀ ਤਹਿਤ ਕੱਲ੍ਹ ਪਿੰਡ ਦੁਲੱੜ ਵਿੱਚ ਵਿਦਿਅਰਥੀਆਂ ਨਾਲ ਮੀਟਿੰਗ ਕੀਤੀ ਗਈ।