ਰਿਟਰਨਿੰਗ ਅਫ਼ਸਰ ਕਮ ਰਜਿਸ਼ਟਰਾਰ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ, ਇਹ ਸੂਚੀ ਸਮੂਹ ਵਿਭਾਗਾਂ, ਨੇਬਰਹੁਡ ਕੈਂਪਸਾਂ ਤੇ ਰੀਜ਼ਨਲ ਸੈਂਟਰਾਂ ਨੂੰ ਈ-ਮੇਲ ਰਾਹੀਂ ਭੇਜ ਦਿੱਤੀ ਗਈ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਸਾਲ 2025-2026 ਦੀਆਂ ਅਧਿਆਪਕ ਸੰਘ (ਪੂਟਾ) ਚੋਣਾਂ ਲਈ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੱਖ-ਵੱਖ ਅਹੁਦਿਆਂ ਲਈ ਨਾਮਜ਼ਦ ਕੀਤੇ ਗਏ ਯੋਗ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ। ਚੋਣਾਂ ਦੀ ਪ੍ਰਕਿਰਿਆ ਹੁਣ ਆਪਣੇ ਅਗਲੇ ਪੜਾਅ ਵਿਚ ਦਾਖਲ ਹੋ ਗਈ ਹੈ, ਜਿਸ ਨਾਲ ਕੈਂਪਸ ਵਿਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਰਿਟਰਨਿੰਗ ਅਫ਼ਸਰ ਕਮ ਰਜਿਸ਼ਟਰਾਰ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ, ਇਹ ਸੂਚੀ ਸਮੂਹ ਵਿਭਾਗਾਂ, ਨੇਬਰਹੁਡ ਕੈਂਪਸਾਂ ਤੇ ਰੀਜ਼ਨਲ ਸੈਂਟਰਾਂ ਨੂੰ ਈ-ਮੇਲ ਰਾਹੀਂ ਭੇਜ ਦਿੱਤੀ ਗਈ ਹੈ। 25 ਮਾਰਚ ਨੂੰ ਚੋਣ ਅਨੁਸਾਰ ਪ੍ਰਧਾਨਗੀ, ਮੀਤ ਪ੍ਰਧਾਨ, ਸਕੱਤਰ ਦੇ ਆਹੁਦੇ ਲਈ ਤਿੰਨ-ਤਿੰਨ ਉਮੀਦਵਾਰ ਮੈਦਾਨ ਵਿਚ ਹਨ। ਜਾਣਕਾਰੀ ਅਨੁਸਾਰ ਪ੍ਰਧਾਨ ਦੇ ਅਹੁਦੇ ਲਈ ਡਾ. ਨਿਸ਼ਾਨ ਸਿੰਘ ਦਿਓਲ, ਡਾ. ਗੁਰਨਾਮ ਸਿੰਘ ਵਿਰਕ ਤੇ ਡਾ. ਮੋਨਿਕਾ ਚਾਵਲਾ, ਮੀਤ ਪ੍ਰਧਾਨ ਦੇ ਆਹੁਦੇ ਲਈ ਡਾ. ਗੁਰਜੀਤ ਸਿੰਘ , ਡਾ. ਸਿਕੰਦਰ ਸਿੰਘ ਚੀਮਾ ਅਤੇ ਡਾ. ਨਿੰਮੀ, ਸਕੱਤਰ ਲਈ ਡਾ. ਨਿੰਮੀ, ਡਾ. ਮਨਿੰਦਰ ਸਿੰਘ ਅਤੇ ਡਾ. ਅਵਨੀਤ ਪਾਲ ਸਿੰਘ ਅਤੇ ਜੁਆਇੰਟ ਸਕੱਤਰ/ਖ਼ਜ਼ਾਨਚੀ ਅਹੁਦੇ ਲਈ ਡਾ. ਨਿੰਮੀ, ਡਾ. ਕੋਮਲਪ੍ਰੀਤ ਸਿੰਘ ਅਟਵਾਲ ਤੇ ਡਾ. ਅਮਰਪ੍ਰੀਤ ਸਿੰਘ ਦਾ ਨਾਮ ਸ਼ਾਮਿਲ ਹੈ। ਕਾਰਜਕਾਰੀ ਮੈਂਬਰਾਂ ਦੇ ਅਹੁਦੇ ਲਈ ਡਾ. ਰਿਤੂ ਬਾਲਾ, ਡਾ. ਨਿੰਮੀ, ਡਾ. ਰਿਚਾ ਸ਼ਰਮਾ, ਡਾ. ਜਗਦੀਪ ਸਿੰਘ, ਕਰਨਦੀਪ ਸਿੰਘ, ਡਾ. ਗੌਰਵ ਗੁਪਤਾ, ਡਾ. ਰਾਕੇਸ਼ ਕੁਮਾਰ, ਡਾ. ਚਰਨਜੀਤ ਸਿੰਘ ਅਤੇ ਡਾ. ਜਗਤਾਰ ਸਿੰਘ ਸਮੇਤ ਕਈ ਹੋਰ ਉਮੀਦਵਾਰਾਂ ਦੇ ਨਾਮ ਸ਼ਾਮਲ ਹਨ।
-ਡਾ. ਵਿਰਕ ਤੇ ਡਾ.ਦਿਓਲ ਆਹਮੋ ਸਾਹਮਣੇ
ਪ੍ਰੋਗਰੈਸਿਵ ਟੀਚਰਜ਼ ਅਲਾਇੰਸ ਵਲੋਂ ਪ੍ਰਧਾਨ ਆਹੁਦੇ ਲਈ ਡਾ. ਗੁਰਨਾਮ ਸਿੰਘ ਵਿਰਕ, ਸਕੱਤਰ ਲਈ ਡਾ. ਮਨਿੰਦਰ ਸਿੰਘ, ਵਾਈਸ ਪ੍ਰਧਾਨ ਲਈ ਡਾ. ਸਿਕੰਦਰ ਸਿੰਘ ਚੀਮਾ, ਖਜਾਨਚੀ ਕਮ ਜੁਆਇੰਟ ਸਕੱਤਰ ਲਈ ਡਾ. ਕੰਵਲਪ੍ਰੀਤ ਅਟਵਾਲ ਮੈਦਾਨ ਵਿਚ ਹਨ। ਜਦੋਂ ਕਾਰਜਕਾਰੀ ਮੈਂਬਰਾਂ ਦੀ ਸੂਚੀ ਵਿਚ ਅਲਾਇੰਸ ਵਲੋਂ ਡਾ. ਰੀਚਾ ਸ਼ਰਮਾ, ਡਾ. ਰੀਤੂ ਬਾਲਾ, ਇੰਜ. ਕਰਨਦੀਪ ਸਿੰਘ ਅਤੇ ਡਾ. ਜਗਦੀਪ ਸਿੰਘ ਦਾ ਨਾਮ ਸ਼ਾਮਲ ਹੈ।
ਪ੍ਰੋਗਰੈਸਿਵ ਟੀਚਰਜ਼ ਫਰੰਟ ਵਲੋਂ ਪ੍ਰਧਾਨਗੀ ਲਈ ਡਾ. ਨਿਸ਼ਾਨ ਸਿੰਘ, ਵਾਈਸ ਪ੍ਰਧਾਨ ਲਈ ਡਾ. ਗੁਰਜੀਤ ਸਿੰਘ, ਸੈਕਟਰੀ ਆਹੁਦੇ ਲਈ ਡਾ. ਅਵਨੀਤ ਪਾਲ ਸਿੰਘ, ਜੁਆਇੰਟ ਸਕੱਤਰ ਕਮ ਖਜਾਨਚੀ ਲਈ ਡਾ. ਅਮਰਪ੍ਰੀਤ ਸਿੰਘ ਚੋਣ ਮੈਦਾਨ ਵਿਚ ਉੱਤਰੇ ਹਨ। ਜਦੋਂਕਿ ਇਸ ਗਰੁੱਪ ਡਾ. ਜਗਤਾਰ ਸਿੰਘ, ਡਾ. ਰਕੇਸ਼ ਕੁਮਾਰ, ਡਾ. ਗੌਰਵ ਗੁਪਤਾ ਤੇ ਡਾ. ਚਰਨਜੀਤ ਸਿੰਘ ਕਾਰਜਕਾਰੀ ਮੈਬਰ ਲਈ ਉਮੀਦਵਾਰ ਹਨ।
-ਪਹਿਲੀ ਵਾਰ ਮੈਦਾਨ ’ਚ ਡਾ. ਚਾਵਲਾ
ਇਸ ਵਾਰ ਦੀ ਚੋਣ ਵਿਚ ਟੀਚਰ ਐਸੋਸੀਏਸ਼ਨ ਫਾਰ ਗਰੋਥ ਅਤੇ ਟ੍ਰਾਸਫੋਰਮੇਸ਼ਨ (ਟੀਏਜੀਟੀ) ਨਵੀਂ ਧਿਰ ਵਜੋਂ ਸਾਹਮਣੇ ਆਈ ਹੈ। ਜਿਸ ਵਿਚ ਦੋ ਮਹਿਲਾ ਪ੍ਰੋਫੈਸਰਾਂ ਦੀ ਜੋੜੀ ਬਦਲਾਅ ਦੀ ਉਮੀਦ ਨਾਲ ਮੈਦਾਨ ਵਿਚ ਹੈ। ਟੀਏਜੀਟੀ ਵਲੋਂ ਡਾ.ਮੋਨਿਕਾ ਚਾਵਲਾ ਪ੍ਰਧਾਨ ਦੇ ਆਹੁਦੇ ਲਈ ਚੋਣ ਲੜਣ ਲਈ ਤਿਆ ਹਨ ਜਦੋਂਕਿ ਉਨਾਂ ਦੇ ਸਾਥੀਡਾ. ਨਿੰਮੀ ਇਸ ਚੋਣ ਵਿਚ ਮੀਤ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰ ਕਮ ਖ਼ਜ਼ਾਨਚੀ ਅਤੇ ਕਾਰਜਕਾਰੀ ਮੈਂਬਰ ਵਜੋਂ ਵਿਚ ਮੈਦਾਨ ਵਿਚ ਨਿੱਤਰੇ ਹਨ।