ਜਦੋਂ ਪੀਆਰਟੀਸੀ ਦੀ ਟੀਮ ਵੱਲੋਂ ਬੱਸ ਦੇ ਸਟਾਫ਼ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਨੂੰ ਟੂਰਿਸਟ ਬੱਸ ਦੱਸ ਕੇ ਬਚਣ ਦੀ ਕੋਸ਼ਸ਼ਿ ਕੀਤੀ, ਜਿਸ ਤੋਂ ਬਾਅਦ ਬੱਸ ਵਿੱਚ ਬੈਠੀਆਂ ਸਵਾਰੀਆਂ ਤੋਂ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਪਟਿਆਲਾ ਤੋਂ ਦਿੱਲੀ ਦੇ ਰਸਤੇ ’ਤੇ ਵੱਖ-ਵੱਖ ਥਾਵਾਂ ’ਤੇ ਉਤਾਰਨ ਲਈ ਬਿਠਾਇਆ ਜਾ ਰਿਹਾ ਹੈ।

ਪਰਗਟ ਸਿੰਘ, ਪਟਿਆਲਾ : ਪੀਆਰਟੀਸੀ ਦੇ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ 15 ਦਿਨਾਂ ਵਿੱਚ ਲਗਾਤਾਰ ਦੂਜੀ ਵਾਰ ਨਾਜਾਇਜ਼ ਰੂਟ ’ਤੇ ਚੱਲ ਰਹੀ ਬੱਸ ਨੂੰ ਕਾਬੂ ਕੀਤਾ ਹੈ। ਵੀਰਵਾਰ ਨੂੰ ਵਿਭਾਗ ਨੂੰ ਸੂਚਨਾ ਮਿਲੀ ਕਿ ਬਿਨਾਂ ਪਰਮਿਟ ਤੋਂ ਇੱਕ ਪ੍ਰਾਈਵੇਟ ਏਸੀ ਬੱਸ ਆਪਰੇਟਰ ਪਟਿਆਲਾ ਬੱਸ ਸਟੈਂਡ ਦੇ ਬਾਹਰੋਂ ਦਿੱਲੀ ਲਈ ਸਵਾਰੀਆਂ ਨੂੰ ਚੜ੍ਹਾ ਰਿਹਾ ਹੈ। ਜਿਸ ਤੋਂ ਬਾਅਦ ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੌਕੇ ’ਤੇ ਪਹੁੰਚ ਕੇ ਬੱਸ ਡਰਾਈਵਰ ਤੋਂ ਕਾਗਜਾਤ ਮੰਗੇ ਪਰ ਡਰਾਈਵਰ ਲੋੜੀਂਦੇ ਕਾਗਜਾਤ ਦਿਖਾਉਣ ਅਤੇ ਤਸੱਲੀਬਖਸ਼ ਜਵਾਬ ਦੇਣ ਤੋਂ ਅਸਮਰਥ ਰਿਹਾ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬੱਸ ਚਾਲਕ ਕੋਲ ਟੂਰਿਸਟ ਪਰਮਿਟ ਸੀ ਅਤੇ ਉਹ ਨਾਜਾਇਜ਼ ਤੌਰ ’ਤੇ ਪਟਿਆਲਾ ਤੋਂ ਦਿੱਲੀ ਤੱਕ ਸਵਾਰੀਆਂ ਭਰ ਰਿਹਾ ਸੀ, ਜਿਸ ਕਾਰਨ ਬੱਸ ਨੂੰ ਮੌਕੇ ’ਤੇ ਹੀ ਜ਼ਬਤ ਕਰ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਇੱਕ ਨਿੱਜੀ ਬੱਸ ਬਿਨਾਂ ਰੂਟ ਪਰਮਿਟ ਤੋਂ ਦਿੱਲੀ ਲਈ ਗੈਰ-ਕਾਨੂੰਨੀ ਢੰਗ ਨਾਲ ਚੱਲਣ ਦੀ ਸੂਚਨਾ ਮਿਲੀ ਸੀ।
ਇਸ ਸਬੰਧੀ ਜਦੋਂ ਪੀਆਰਟੀਸੀ ਦੀ ਟੀਮ ਵੱਲੋਂ ਬੱਸ ਦੇ ਸਟਾਫ਼ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਨੂੰ ਟੂਰਿਸਟ ਬੱਸ ਦੱਸ ਕੇ ਬਚਣ ਦੀ ਕੋਸ਼ਸ਼ਿ ਕੀਤੀ, ਜਿਸ ਤੋਂ ਬਾਅਦ ਬੱਸ ਵਿੱਚ ਬੈਠੀਆਂ ਸਵਾਰੀਆਂ ਤੋਂ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਪਟਿਆਲਾ ਤੋਂ ਦਿੱਲੀ ਦੇ ਰਸਤੇ ’ਤੇ ਵੱਖ-ਵੱਖ ਥਾਵਾਂ ’ਤੇ ਉਤਾਰਨ ਲਈ ਬਿਠਾਇਆ ਜਾ ਰਿਹਾ ਹੈ। ਜਿਸ ਕਾਰਨ ਸਰਕਾਰੀ ਟਰਾਂਸਪੋਰਟ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਬੱਸ ਨੂੱ ਜਬਤ ਕਰਕੇ ਵਿਭਾਗੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਚੇਅਰਮੈਨ ਨੇ ਕਿਹਾ ਕਿ ਪਿਛਲੇ 6 ਤੋਂ 7 ਮਹੀਨਿਆਂ ਦੌਰਾਨ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਚੱਲ ਰਹੀ ਧੱਕੇਸ਼ਾਹੀ ਨੂੰ ਨੱਥ ਪਾਈ ਗਈ ਹੈ ਅਤੇ ਪਹਿਲਾਂ ਵੀ ਇੱਕ ਨਿਜੀ ਟਰਾਂਸਪੋਰਟ ਦੀ ਬੱਸ ਫੜੀ ਗਈ ਸੀ।ਚੇਅਰਮੈਨ ਨੇ ਕਿਹਾ ਕਿ ਹੁਣ ਗੈਰ-ਕਾਨੂੰਨੀ ਬੱਸਾਂ ਚਲਾਉਣ ਵਾਲੇ ਟਰਾਂਸਪੋਰਟਰਾਂ ਨੂੰ ਆਪਣੀ ਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕਈ ਟਰਾਂਸਪੋਟਰਾਂ ਦੀ ਬੱਸਾਂ ਦੇ ਰੂਟਾਂ ਦੀ ਜਾਂਚ ਵੀ ਜਾਰੀ ਹੈ।
ਜਿਕਰਯੋਗ ਹੈ ਕਿ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਤੇਜ ਤਰਾਰ ਨੋਜਵਾਨ ਆਗੂ ਹਨ ਅਤੇ ਉਨ੍ਹਾਂ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਪੀਆਰਟੀਸੀ ’ਚ ਲਗਾਤਾਰ ਸੁਧਾਰਾਂ ਨੂੰ ਲੈ ਕੇ ਹਮੇਸਾ ਤਤਪਰ ਰਹਿੰਦੇ ਹੋਏ ਤੇ ਅਦਾਰੇ ਦੇ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਯਤਨਸ਼ੀਲ ਹਨ।