ਪਾਵਰਕਾਮ ਪੈਨਸ਼ਨਰ ਯੂਨੀਅਨ ਦੀ ਮੈਂਬਰਸ਼ਿਪ ਦੇ ਫਾਰਮ ਭਰੇ
ਪਾਵਰਕਾਮ ਪੈਨਸ਼ਨਰ ਯੂਨੀਅਨ ਦੀ ਮੈਂਬਰਸ਼ਿਪ ਦੇ ਫਾਰਮ ਭਰੇ
Publish Date: Mon, 08 Dec 2025 05:23 PM (IST)
Updated Date: Mon, 08 Dec 2025 05:24 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਾਵਰਕਾਮ ਪੈਨਸ਼ਨ ਯੂਨੀਅਨ (ਏਟਕ) ਯੂਨਿਟ ਰਾਜਪੁਰਾ ਡਿਵੀਜ਼ਨ ਦਫਤਰ ਵਿਖੇ ਪਾਵਰ ਕਾਮ ਯੂਨੀਅਨ ਏਟਕ ਪੰਜਾਬ ਦੇ ਪ੍ਰਧਾਨ ਰਾਧੇ ਸ਼ਿਆਮ, ਮੀਤ ਪ੍ਰਧਾਨ ਮੀਤ ਪ੍ਰਧਾਨ ਨਰਿੰਦਰ ਸੈਣੀ, ਬ੍ਰਿਜ ਮੋਹਨ, ਰਜਿੰਦਰ ਸਿੰਘ, ਸਰਕਲ ਪ੍ਰਧਾਨ ਪੈਨਸ਼ਨਰ ਏਟਕ ਯੂਨੀਅਨ ਪਟਿਆਲਾ ਚਰਨ ਸਿੰਘ, ਵਿੱਤ ਸਕੱਤਰ ਬਲਜੀਤ ਕੁਮਾਰ ਦੀ ਹਾਜ਼ਰੀ ਵਿਚ ਬਿਨਾਂ ਸ਼ਰਤ ਸੇਵਾਮੁਕਤ ਸਾਥੀ ਹਰਭਜਨ ਸਿੰਘ ਪਿਲਖ਼ਣੀ ਸਾਬਕਾ ਪ੍ਰਧਾਨ ਫੈਡਰੇਸ਼ਨ ਏਟਕ ਪੰਜਾਬ ਸਮੇਤ ਹੋਰ ਸੇਵਾ ਮੁਕਤ ਕਰਮਚਾਰੀ ਸਾਥੀਆਂ ਨੇ ਪਾਵਰ ਕਾਮ ਪੈਨਸ਼ਨਰ ਯੂਨੀਅਨ ਏਟਕ ਪੰਜਾਬ ਦੀ ਮੈਂਬਰਸ਼ਿਪ ਭਰੀ। ਸਾਰੇ ਕਰਮਚਾਰੀ ਸਾਥੀਆਂ ਨੇ ਪਾਵਰ ਕਾਮ ਪੈਨਸ਼ਨਰ ਯੂਨੀਅਨ ਏਟਕ ਪੰਜਾਬ ਵਿੱਚ ਮਜਬੂਤੀ ਨਾਲ ਕੰਮ ਕਰਨ ਅਤੇ ਪੰਜਾਬ ਹੇਟਿਕ ਦਾ ਹਰ ਫੈਸਲਾ ਮੰਨਣ ਦਾ ਪ੍ਰਣ ਕੀਤਾ। ਇਸ ਫੈਸਲੇ ਅਧੀਨ ਮੈਂਬਰਸ਼ਿਪ ਫਾਰਮ ਭਰਨ ਵਾਲੇ ਸਾਰੇ ਮੈਂਬਰ ਸਾਥੀਆਂ ਵਿੱਚ ਜਥੇਬੰਦਕ ਮੱਤਭੇਦ ਭਵਿੱਖ ਵਿੱਚ ਜੇਕਰ ਆਉਂਦੇ ਹਨ ਤਾਂ ਇਹ ਸਾਥੀ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰ ਅਤੇ ਪੰਜਾਬ ਵੇਟਕ ਦੇ ਧਿਆਨ ਵਿੱਚ ਲਿਆ ਕੇ ਉਸ ਦਾ ਨਿਪਟਾਰਾ ਕਰਵਾਉਣਗੇ। ਇਸ ਮੌਕੇ ਜਥੇਬੰਦੀ ਦੇ ਸਮੂਹ ਆਗੂ ਹਾਜ਼ਰ ਸਨ।