ਮਾਤਮ 'ਚ ਬਦਲੀਆਂ ਖੁਸ਼ੀਆਂ : ਵਿਆਹ ਦੇ ਮਹਿਜ਼ 4 ਦਿਨ ਬਾਅਦ ਨੌਜਵਾਨ ਨੇ ਭਾਖੜਾ 'ਚ ਮਾਰੀ ਛਾਲ, ਲਾਸ਼ ਬਰਾਮਦ
ਭੋਲੇ ਸ਼ੰਕਰ ਡਾਈਵਰਜ ਕਲੱਬ ਦੇ ਪ੍ਰਧਾਨ ਸ਼ੰਕਰ ਭਰਦਵਾਜ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ 4 ਵਜੇ ਦੇ ਕਰੀਬ ਨਾਭਾ ਰੋਡ ’ਤੇ ਭਾਖੜਾ ਨਹਿਰ ਪੁੱਲ ਕੋਲ ਬੁਲੇਟ ਮੋਟਰਸਾਈਕਲ ਖੜ੍ਹਾ, ਚੱਪਲਾ ਤੇ ਮੋਬਾਈਲ ਫੋਨ ਮਿਲਿਆ ਸੀ। ਪੜਤਾਲ ਕਰਨ ਤੋਂ ਪਤਾ ਲੱਗਿਆ ਕਿ ਇੱਕ ਨੌਜਵਾਨ ਜਿਸਦਾ 4 ਦਿਨ ਪਹਿਲਾਂ ਵਿਆਹ ਹੋਇਆ ਸੀ, ਉਹ ਅਮਰਗੜ਼੍ਹ ਤੋਂ ਆਪਣੇ ਮੋਟਰਸਾਈਕਲ ’ਤੇ ਆਇਆ ਸੀ ਤੇ ਉਕਤ ਸਾਮਾਨ ਉਸਦਾ ਹੈ।
Publish Date: Sun, 26 Apr 2026 02:02 PM (IST)
Updated Date: Sun, 26 Apr 2026 02:09 PM (IST)
ਪਰਗਟ ਸਿੰਘ, ਪਟਿਆਲਾ: ਇਕ ਨੌਜਵਾਨ ਵੱਲੋਂ ਭਾਖੜਾ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨਿਤਿਨ ਕੁਮਾਰ ਵਜੋਂ ਹੋਈ ਹੈ ਜੋ ਅਮਰਗੜ੍ਹ ਸ਼ਹਿਰ ਦਾ ਰਹਿਣ ਵਾਲ ਸੀ ਜਿਸਦਾ 4 ਦਿਨ ਪਹਿਲਾ ਵਿਆਹ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭੋਲੇ ਸ਼ੰਕਰ ਡਾਈਵਰਜ ਕਲੱਬ ਦੇ ਪ੍ਰਧਾਨ ਸ਼ੰਕਰ ਭਰਦਵਾਜ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ 4 ਵਜੇ ਦੇ ਕਰੀਬ ਨਾਭਾ ਰੋਡ ’ਤੇ ਭਾਖੜਾ ਨਹਿਰ ਪੁੱਲ ਕੋਲ ਬੁਲੇਟ ਮੋਟਰਸਾਈਕਲ ਖੜ੍ਹਾ, ਚੱਪਲਾ ਤੇ ਮੋਬਾਈਲ ਫੋਨ ਮਿਲਿਆ ਸੀ। ਪੜਤਾਲ ਕਰਨ ਤੋਂ ਪਤਾ ਲੱਗਿਆ ਕਿ ਇੱਕ ਨੌਜਵਾਨ ਜਿਸਦਾ 4 ਦਿਨ ਪਹਿਲਾਂ ਵਿਆਹ ਹੋਇਆ ਸੀ, ਉਹ ਅਮਰਗੜ਼੍ਹ ਤੋਂ ਆਪਣੇ ਮੋਟਰਸਾਈਕਲ ’ਤੇ ਆਇਆ ਸੀ ਤੇ ਉਕਤ ਸਾਮਾਨ ਉਸਦਾ ਹੈ। ਉਨ੍ਹਾਂ ਦੱਸਿਆ ਕਿ ਗੋਤਾਖੋਰਾਂ ਨੇ ਜਦੋਂ ਸ਼ੱਕ ਦੇ ਅਧਾਰ ’ਤੇ ਭਾਖੜਾ ਨਹਿਰ ’ਚ ਜਾਂਚ ਕੀਤੀ ਗਈ ਤਾਂ ਉਕਤ ਨੌਜਵਾਨ ਦੀ ਲਾਸ਼ ਵੀ ਸਮਾਣਾ ਨੇੜੇ ਤੋਂ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਚੌਕੀ ਮਾਡਲ ਟਾਊਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ।