4 ਦਿਨਾਂ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ
4 ਦਿਨਾਂ ਦੇ ਸਮਾਗਮ ਬੜੇ ਧੂਮਧਾਮ ਨਾਲ ਮਨਾਇਆ
Publish Date: Sat, 17 Jan 2026 05:14 PM (IST)
Updated Date: Sat, 17 Jan 2026 05:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਭੋਲੇ ਬਾਬਾ ਜੀ ਦੇ ਪਵਿੱਤਰ ਮਾਘ ਮਹੀਨੇ ਵਿੱਚ 4 ਦਿਨਾਂ ਦੇ ਸਮਾਗਮ ਬੜੇ ਧੂਮ ਧਾਮ ਨਾਲ ਪ੍ਰਾਚੀਨ ਮੰਦਿਰ ਸ਼੍ਰੀ ਕੇਦਾਰ ਨਾਥ ਵਿੱਚ ਸੁਧਾਰ ਸਭਾ ਵੱਲੋਂ ਮਨਾਇਆ ਗਿਆ। 13 ਜਨਵਰੀ ਲੋਹੜੀ ਦੀ ਰਸਮ ਸ਼ਾਮ ਨੂੰ 6 ਵਜੇ ਸ਼ਿਵ ਜੀ ਦੀ ਮੂਰਤੀ ਮੇਨ ਰੋਡ ਰਾਜਪੁਰਾ ਰੋਡ ਤੇ ਮਨਾਈ ਗਈ। ਇਸ ਮੌਕੇ ਰਣਜੀਤ ਸਿੰਘ ਚੰਡੋਕ ਐੱਮਸੀ ਵਾਰਡ ਨੰਬਰ 32, ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰ ਅਤੇ ਕਾਲੋਨੀ ਔਰਤਾਂ, ਪੁਰਸ਼ ਅਤੇ ਬੱਚੇ ਵੱਡੀ ਸੰਖਿਆ ਵਿੱਚ ਪਹੁੰਚੇ। ਇਸ ਮੌਕੇ ਰੇਵੜੀਆਂ, ਗੱਚਕ, ਮੂੰਗਫਲੀ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਵਾਈਸ ਪ੍ਰਧਾਨ ਸ਼ਿਵ ਸੈਨਾ ਰਣਦੀਪ ਹੈਪੀ ਨੇ ਬੜੀ ਸ਼ਲਾਘਾ ਕੀਤੀ ਕਿ ਆਉਂਦੇ ਜਾਂਦੇ ਬੰਦੇ ਵੀ ਰੁੱਕਦੇ ਹਨ ਅਤੇ ਰੋਡ ਤੇ ਸੁਧਾਰ ਸਭਾ ਵਲੋਂ ਜ਼ੋ ਸ਼ੈੱਡ ਪਾਇਆ ਹੈ ਉਸ ਦੀ ਵੀ ਸ਼ਲਾਘਾ ਕੀਤੀ। ਮੱਕਰ ਸੰਕਰਾਂਤੀ 14 ਜਨਵਰੀ ਨੂੰ ਸਵੇਰੇ 10 ਵਜੇ ਗਾਜਰ ਦਾ ਹਲਵਾ, ਆਲੂ ਚਾਟ, ਚਾਹ ਅਤੇ ਵੈਜੀਟੇਬਲ ਸੂਪ ਦਾ ਲੰਗਰ ਲਵਾਇਆ ਗਿਆ। ਅਤੇ 15 ਜਨਵਰੀ ਨੂੰ ਸਵੇਰੇ ਪਲਾਓ (ਖਿਚੜੀ) ਅਤੇ ਚਾਹ ਦਾ ਲੰਗਰ ਪ੍ਰਸ਼ਾਦ ਲਗਾਉਣ ਉਰਪੰਤ ਅਤੁੱਟ ਵਰਤਾਇਆ ਗਿਆ। 16 ਜਨਵਰੀ 2026 ਦਿਨ ਸ਼ੁੱਕਰਵਾਰ ਨੂੰ ਸ਼ਾਮ ਨੂੰ 5:30 ਵਜੇ ਮਹਿਲਾ ਕੀਰਤਨ ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ ਅਤੇ 5 ਵਜੇ ਖੀਰ ਦਾ ਪ੍ਰਸ਼ਾਦ ਲਗਾ ਕੇ ਬਾਹਰ ਰੋਡ ਤੇ ਅਤੁੱਟ ਵੰਡਿਆ ਗਿਆ। ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਪੁਰਾਣੀ ਦਾਣਾ ਮੰਡੀ ਨਾਭਾ ਗੇਟ ਦੇ ਅਹੁਦੇਦਾਰ ਅਤੇ ਜੋਗਿੰਦਰ ਸ਼ਰਮਾ ਸ਼ਰਮਾ ਜਨਰਲ ਸਕੱਤਰ ਸ਼੍ਰੀ ਬ੍ਰਾਹਮਣ ਸਭਾ ਵੱਲੋਂ ਆ ਕੇ ਪ੍ਰਸ਼ਾਦ ਗ੍ਰਹਿਣ ਕੀਤਾ। ਇਸ ਮੌਕੇ ਸ਼ਿਵ ਭਗਤ ਤਰਸੇਮ ਵਰਮਾ ਨੇ ਖਾਸ ਕਰ ਕੇ ਸ਼ਲਾਘਾ ਕੀਤੀ ਕਿ ਆਉਣ ਵਾਲੇ ਫਰਵਰੀ ਮੇਰੀ ਵਿਆਹ ਦੀ ਗੋਲਡਨ ਜੁਬਲੀ ਹੈ, 8 ਫਰਵਰੀ ਐਤਵਾਰ ਨੂੰ ਉਹ ਇੱਥੇ ਲੰਗਰ ਕਰਵਾਉਣਗੇ।